Advertisment

31 ਜਨਵਰੀ ਤੱਕ ਲਾਲ ਕਿਲ੍ਹਾ ਆਮ ਲੋਕਾਂ ਲਈ ਰਹੇਗਾ ਬੰਦ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਹੁਕਮ

author-image
Shanker Badra
Updated On
New Update
31 ਜਨਵਰੀ ਤੱਕ ਲਾਲ ਕਿਲ੍ਹਾ ਆਮ ਲੋਕਾਂ ਲਈ ਰਹੇਗਾ ਬੰਦ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਹੁਕਮ
Advertisment
31 ਜਨਵਰੀ ਤੱਕ ਲਾਲ ਕਿਲ੍ਹਾ ਆਮ ਲੋਕਾਂ ਲਈ ਰਹੇਗਾ ਬੰਦ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਹੁਕਮ:ਨਵੀਂ ਦਿੱਲੀ : 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਈ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਹਾਲਾਤ ਕਾਫੀ ਗੰਭੀਰ ਬਣ ਗਏ ਸਨ। ਟਰੈਕਟਰ ਪਰੇਡ ਦੌਰਾਨਕੁੱਝ ਸ਼ਰਾਰਤੀ ਅਨਸਰਾਂ ਨੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਇਆ। ਗ੍ਰਹਿ ਮੰਤਰਾਲਾ ਨੇ 31 ਜਨਵਰੀ ਤੱਕ ਲਾਲ ਕਿਲ੍ਹੇ ਨੂੰ ਆਮ ਲੋਕਾਂ ਲਈ ਬੰਦ ਕੀਤਾ ਹੈ ਪਰ ਇਸਦੀ ਵਜ੍ਹਾ ਨਹੀਂ ਦੱਸੀ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ 20 ਕਿਸਾਨ ਆਗੂਆਂ ਨੂੰ ਭੇਜਿਆ ਨੋਟਿਸ, 3 ਦਿਨਾਂ ਅੰਦਰ ਮੰਗਿਆ ਜਵਾਬ , ਜਾਣੋਂ ਕਿਉਂ
Advertisment
Red Fort closed for tourists till 31 January After Delhi Violence 31 ਜਨਵਰੀ ਤੱਕ ਲਾਲ ਕਿਲ੍ਹਾ ਆਮ ਲੋਕਾਂ ਲਈ ਰਹੇਗਾ ਬੰਦ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਹੁਕਮ ਭਾਰਤੀ ਪੁਰਾਤਤਵ ਸਰਵੇਕਣ ਦੇ ਇਕ ਹੁਕਮ ਮੁਤਾਬਕ ਲਾਲ ਕਿਲ੍ਹਾ 27 ਜਨਵਰੀ ਤੋਂ 31 ਜਨਵਰੀ ਤਕ ਯਾਤਰੀਆਂ ਲਈ ਬੰਦ ਰਹੇਗਾ। ਗਣਤੰਤਰ ਦਿਵਸ ਮੌਕੇ ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ 'ਤੇ ਵਾਪਰੀ ਘਟਨਾ ਤੋਂ ਬਾਅਦ ਲਾਲ ਕਿਲ੍ਹਾ ਤੇ ਆਸਪਾਸ ਇਲਾਕਿਆਂ ਵਿਚ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਹੋਏ ਹਨ। ਸੂਤਰਾਂ ਮੁਤਾਬਕ 26 ਜਨਵਰੀ ਨੂੰ ਲਾਲ ਕਿਲ੍ਹਾ 'ਚ ਭੜਕੀ ਹਿੰਸਾ ਤੋਂ ਬਾਅਦ ਏਐਸਆਈ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗੇਟ ਬੰਦ ਰੱਖਣ ਦਾ ਫੈਸਲਾ ਕੀਤਾ ਹੈ। Red Fort closed for tourists till 31 January After Delhi Violence 31 ਜਨਵਰੀ ਤੱਕ ਲਾਲ ਕਿਲ੍ਹਾ ਆਮ ਲੋਕਾਂ ਲਈ ਰਹੇਗਾ ਬੰਦ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਹੁਕਮ ਇਸ ਦੌਰਾਨ ਵੱਡੀ ਖ਼ਬਰ ਆ ਰਹੀ ਹੈ ਕਿ ਦਿੱਲੀ ਹਿੰਸਾ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਵੱਲੋਂ ਕਿਸਾਨ ਆਗੂਆਂ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਗ੍ਰਹਿ ਮੰਤਰਾਲੇ ਦੀ ਮੀਟਿੰਗ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ਖਿਲਾਫ਼ ਲੁਕਆਊਟ ਨੋਟਿਸ ਜਾਰੀ ਕੀਤਾ ਹੈ।  ਦਿੱਲੀ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਪਾਸਪੋਰਟ ਜ਼ਬਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। Red Fort closed for tourists till 31 January After Delhi Violence 31 ਜਨਵਰੀ ਤੱਕ ਲਾਲ ਕਿਲ੍ਹਾ ਆਮ ਲੋਕਾਂ ਲਈ ਰਹੇਗਾ ਬੰਦ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਹੁਕਮ ਪੜ੍ਹੋ ਹੋਰ ਖ਼ਬਰਾਂ : ਯੂਪੀ ਪੁਲਿਸ ਨੇ ਬਾਗਪਤ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨਾਂ 'ਤੇ ਅੱਧੀ ਰਾਤ ਨੂੰ ਕੀਤਾ ਲਾਠੀਚਾਰਜ ਜ਼ਿਕਰਯੋਗ ਹੈ ਕਿ ਨਵੇਂ ਹੁਕਮਾਂ 'ਚ 6 ਜਨਵਰੀ ਤੇ 18 ਜਨਵਰੀ ਦੇ ਪੁਰਾਣੇ ਹੁਕਮਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਤਹਿਤ ਲਾਲ ਕਿਲ੍ਹੇ ਨੂੰ ਬਰਡ ਫਲੂ ਕਾਰਨ 19 ਤੋਂ 22 ਜਨਵਰੀ ਤਕ ਬੰਦ ਕਰ ਦਿੱਤਾ ਗਿਆ ਸੀ। ਲਾਲ ਕਿਲ੍ਹਾ ਗਣਤੰਤਰ ਦਿਵਸ ਸਮਾਗਮ ਦੇ ਚੱਲਦਿਆਂ 22 ਜਨਵਰੀ ਤੋਂ 26 ਜਨਵਰੀ ਤਕ ਬੰਦ ਸੀ।ਸੂਤਰਾਂ ਮੁਤਾਬਕ 26 ਜਨਵਰੀ ਨੂੰ ਲਾਲ ਕਿਲ੍ਹਾ 'ਚ ਭੜਕੀ ਹਿੰਸਾ ਤੋਂ ਬਾਅਦ ਏਐਸਆਈ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਗੇਟ ਬੰਦ ਰੱਖਣ ਦਾ ਫੈਸਲਾ ਕੀਤਾ ਹੈ। -PTCNews-
punjab-news punjabi-news farmers-protest news-in-punjabi delhi-violence farmers-bill-2020 dilli-chalo kisan-andolan farmer-protest-2020 kisan-tractor-parade
Advertisment

Stay updated with the latest news headlines.

Follow us:
Advertisment