ਹੋਰ ਖਬਰਾਂ

ਬਾਲੀਵੁੱਡ ਅਦਾਕਾਰਾ ਰੇਖਾ ਦੇ ਘਰੋਂ ਆਈ ਕੋਰੋਨਾ ਦੀ ਖ਼ਬਰ, ਬੰਗਲੇ ਦੇ ਬਾਹਰ ਲੱਗਾ ਕੰਟੇਂਮੈਂਟ ਜ਼ੋਨ ਦਾ ਨੋਟਿਸ

By Shanker Badra -- July 11, 2020 6:07 pm -- Updated:Feb 15, 2021

ਬਾਲੀਵੁੱਡ ਅਦਾਕਾਰਾ ਰੇਖਾ ਦੇ ਘਰੋਂ ਆਈ ਕੋਰੋਨਾ ਦੀ ਖ਼ਬਰ, ਬੰਗਲੇ ਦੇ ਬਾਹਰ ਲੱਗਾ ਕੰਟੇਂਮੈਂਟ ਜ਼ੋਨ ਦਾ ਨੋਟਿਸ:ਮੁੰਬਈ : ਭਾਰਤ ‘ਚ ਕੋਵਿਡ-19 ਦਾ ਪ੍ਰਸਾਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ ਅਤੇ ਫ਼ਿਲਮੀ ਦੁਨੀਆਂ ਦੇ ਸਿਤਾਰਿਆਂ ਤੱਕ ਵੀ ਕੋਰੋਨਾ ਆਪਣੀ ਪਕੜ ਬਣਾ ਰਿਹਾ ਹੈ। ਕੁਝ ਸਮਾਂ ਪਹਿਲਾਂ ਆਮਿਰ ਖਾਨ ਦੇ ਟੀਮ ਮੈਂਬਰ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ ਅਤੇ ਹੁਣ ਬਾਲੀਵੁੱਡ ਅਭਿਨੇਤਰੀ ਰੇਖਾ ਦੇ ਘਰੋਂ ਵੀ ਕੋਰੋਨਾ ਦੀ ਖ਼ਬਰ ਸਾਹਮਣੇ ਆਈ ਹੈ। ਰੇਖਾ ਬਾਂਦਰਾ ਦੇ ਬੈਂਡਸਟੈਂਡ ਇਲਾਕੇ ਵਿਚ ਸੀ ਸਪਰਿੰਗ ਬੰਗਲੇ 'ਚ ਰਹਿੰਦੀ ਹੈ ਤੇ ਉਸਦੀ ਰਾਖੀ ਲਈ ਦੋ ਸੁਰੱਖਿਆ ਕਰਮੀ ਰਹਿੰਦੇ ਹਨ।

ਜਿਨ੍ਹਾਂ 'ਚੋਂ ਇਕ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਜਿਸ ਤੋਂ ਬਾਅਦ ਫ਼ਿਲਮੀ ਜਗਤ 'ਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।ਬੀਐਮਸੀ ਦੇ ਨਿਯਮਾਂ ਅਨੁਸਾਰ ਰੇਖਾ ਦੇ ਬੰਗਲੇ ਦੇ ਬਾਹਰ ਕੰਟੇਂਮੈਂਟ ਜ਼ੋਨ ਦਾ ਨੋਟਿਸ ਲਾ ਦਿੱਤਾ ਗਿਆ ਹੈ। ਬੰਗਲੇ ਨੂੰ ਪੂਰੀ ਤਰ੍ਹਾਂ ਨਾਲ ਸੈਨੀਟਾਇਜ਼ ਵੀ ਕੀਤਾ ਗਿਆ ਹੈ। ਫਿਲਹਾਲ ਰੇਖਾ ਵਲੋਂ ਇਸ ਪੂਰੇ ਮਾਮਲੇ 'ਤੇ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਇਆ ਹੈ।

Rekha’s Mumbai bungalow sealed by BMC after her security guard tests positive for COVID-19 ਬਾਲੀਵੁੱਡ ਅਦਾਕਾਰਾ ਰੇਖਾ ਦੇ ਘਰੋਂ ਆਈ ਕੋਰੋਨਾ ਦੀ ਖ਼ਬਰ, ਬੰਗਲੇ ਦੇ ਬਾਹਰ ਲੱਗਾ ਕੰਟੇਂਮੈਂਟ ਜ਼ੋਨ ਦਾ ਨੋਟਿਸ

ਦੱਸ ਦੇਈਏ ਕਿ ਬਾਲੀਵੁੱਡ 'ਚ ਹੁਣ ਤੱਕ 2 ਲੋਕ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ 'ਚੋ ਪਹਿਲੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਾਜਿਦ, ਜਿਨ੍ਹਾਂ ਦੀ ਮੌਤ ਕੋਰੋਨਾ ਤੇ ਕਿਡਨੀ ਫੇਲੀਅਰ ਕਰਕੇ ਮੌਤ ਹੋਈ ਅਤੇ ਦੂਜੇ 70 ਤੇ 80 ਦੇ ਦਹਾਕੇ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਅਨਿਲ ਸੂਰੀ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਕਨਿਕਾ ਕਪੂਰ ਵੀ ਕੋਰੋਨਾ ਸ਼ਿਕਾਰ ਰਹੀ ਅਤੇ ਇਲਾਜ ਉਪਰੰਤ ਠੀਕ ਹੋ ਗਈ ਹੈ। ਇਸ ਤੋਂ ਬਾਅਦ ਪ੍ਰੋਡਿਊਸਰ ਕਰੀਮ ਮੋਰਾਨੀ ਦਾ ਪਰਿਵਾਰ ਕੋਰੋਨਾ ਪੀੜਤ ਪਾਇਆ ਗਿਆ ਸੀ, ਜਿਹਨਾਂ ਦੇ ਇਲਾਜ ਉਪਰੰਤ ਉਹਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ ।
-PTCNews