ਮੁੱਖ ਖਬਰਾਂ

Weather Update: ਅੱਜ ਤੋਂ ਮਿਲ ਸਕਦੀ ਠੰਢ ਤੋਂ ਥੋੜੀ ਰਾਹਤ, ਦਿੱਲੀ 'ਚ 26 ਤੋਂ ਬਾਰਿਸ਼ ਦੀ ਸੰਭਾਵਨਾ

By Riya Bawa -- December 23, 2021 9:52 am -- Updated:December 23, 2021 10:07 am

ਨਵੀਂ ਦਿੱਲੀ: ਪੰਜਾਬ ਸਮੇਤ ਬਾਕੀ ਸੂਬੇ ਠੰਢ ਦੀ ਮਾਰ ਝੱਲ ਰਹੇ ਹਨ। ਸ਼ੀਤ ਲਹਿਰ ਨੇ ਲੋਕਾਂ ਨੂੰ ਘਰੋਂ ਨਾਹ ਨਿਕਲਣ ਲਈ ਮਜ਼ਬੂਰ ਕਰ ਦਿੱਤਾ ਹੈ। ਪੂਰੇ ਉੱਤਰ ਭਾਰਤ ਦੇ ਨਾਲ-ਨਾਲ ਦਿੱਲੀ-ਐਨਸੀਆਰ ਠੰਢੀਆਂ ਹਵਾਵਾਂ ਦੀ ਲਪੇਟ 'ਚ ਹੈ। ਹਵਾਵਾਂ ਦੀ ਦਿਸ਼ਾ ਬਦਲਣ ਅਤੇ ਰਫ਼ਤਾਰ ਘਟਣ ਕਾਰਨ ਬੁੱਧਵਾਰ ਦੁਪਹਿਰ ਨੂੰ ਠੰਢ ਤੋਂ ਹਲਕੀ ਰਾਹਤ ਮਿਲੀ। ਹਾਲਾਂਕਿ, ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦੇ ਨਾਲ ਠੰਢੀ ਸਵੇਰ ਨੇ ਲੋਕਾਂ ਨੂੰ ਠਾਰ੍ਹ ਦਿੱਤਾ।

Cold wave grips Delhi, mercury dips to 3.1 degree Celsius

ਪੂਰੇ ਉੱਤਰ ਭਾਰਤ ਦੇ ਨਾਲ-ਨਾਲ ਦਿੱਲੀ-ਐੱਨ.ਸੀ.ਆਰ. ਠੰਡੀਆਂ ਹਵਾਵਾਂ ਦੀ ਲਪੇਟ 'ਚ ਹੈ। ਹਵਾਵਾਂ ਦੀ ਦਿਸ਼ਾ ਬਦਲਣ ਅਤੇ ਰਫ਼ਤਾਰ ਘਟਣ ਕਾਰਨ ਬੁੱਧਵਾਰ ਦੁਪਹਿਰ ਨੂੰ ਠੰਢ ਤੋਂ ਹਲਕੀ ਰਾਹਤ ਮਿਲੀ ਹੈ। ਹਾਲਾਂਕਿ, ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦੇ ਨਾਲ ਠੰਢੀ ਸਵੇਰ ਨੂੰ ਲੋਕ ਕੰਬ ਗਏ। ਮੌਸਮ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਲਗਾਤਾਰ ਦੋ ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਕਾਰਨ ਹਫਤੇ ਦੇ ਅੰਤ ਤੱਕ ਸਰਦੀਆਂ ਤੋਂ ਹਲਕੀ ਰਾਹਤ ਮਿਲੇਗੀ।

north India cold wave minus temperature rajasthan, haryana, himachal, शीत लहर, उत्तर भारत, उत्तर भारत में ठंड, ठंड का प्रकोप

ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਮੁਤਾਬਕ ਦੋ ਪੱਛਮੀ ਗੜਬੜੀ ਐਕਟਿਵ ਹੋ ਰਹੀਆਂ ਹਨ। ਇਸ ਕਾਰਨ ਮੈਦਾਨੀ ਇਲਾਕਿਆਂ 'ਚ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ 26 ਤੋਂ 28 ਦਸੰਬਰ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ। ਬੱਦਲਵਾਈ ਕਾਰਨ ਘੱਟੋ-ਘੱਟ ਤਾਪਮਾਨ 'ਚ ਵਾਧਾ ਹੋਵੇਗਾ, ਜਿਸ ਕਾਰਨ ਠੰਢ ਤੋਂ ਕੁਝ ਰਾਹਤ ਮਿਲ ਸਕਦੀ ਹੈ।

Severe cold wave in Delhi; min temperature drops to lowest in 15 years

ਬੱਦਲਵਾਈ ਕਾਰਨ ਘੱਟੋ-ਘੱਟ ਤਾਪਮਾਨ 'ਚ ਵਾਧਾ ਹੋਵੇਗਾ, ਜਿਸ ਕਾਰਨ ਠੰਡ ਤੋਂ ਕੁਝ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਹਵਾ ਦੀ ਦਿਸ਼ਾ ਦੱਖਣ-ਪੂਰਬ ਵੱਲ ਹੋਣ ਨਾਲ ਚਾਰ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦਰਜ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਵੀ ਹਵਾ ਦੀ ਰਫ਼ਤਾਰ ਵਿੱਚ ਕਮੀ ਦੇ ਨਾਲ ਬਦਲਿਆ ਦਿਸ਼ਾ ਜਾਰੀ ਰਹੇਗਾ। ਇਸ ਕਾਰਨ ਉੱਤਰ ਦਿਸ਼ਾ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਤੋਂ ਰਾਹਤ ਜਾਰੀ ਰਹੇਗੀ।

-PTC News

  • Share