ਹਿਮਾਚਲ ਘੁੰਮਣ ਦੇ ਸ਼ੌਕੀਨਾਂ ਲਈ ਰਾਹਤ ਭਰੀ ਖਬਰ ,ਸੋਮਵਾਰ ਤੋਂ ਮਿਲਣਗੀਆਂ ਇਹ ਸਹੂਲਤਾਂ

ਹਿਮਾਚਲ ਸਰਕਾਰ ਦੀ ਮੰਤਰੀ ਮੰਡਲ ਦੀ ਬੈਠਕ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਹਿਮਾਚਲ ਸਰਕਾਰ ਨੇ ਸੋਮਵਾਰ ਤੋਂ ਪ੍ਰਦੇਸ਼ ਵਿੱਚ ਬੱਸਾਂ ਚਲਾਉਣ ਦਾ ਫੈਸਲ ਕੀਤਾ ਹੈ।ਹੁਣ ਹਿਮਾਚਲ ਆਉਣ ਦੇ ਲਈ ਵੀ RT-PCR ਟੈਸਟ ਦੀ ਲੋੜ ਨਹੀਂ ਹੈ।ਇਸ ਦੇ ਨਾਲ ਰਜਿਸਟ੍ਰੇਸ਼ਨ ਜਾਰੀ ਰਹੇਗੀ।Planning a trip to Himachal Pradesh? You may need a COVID-19 negative  report from April 16 | India News

Read More : ਅਮਰੀਕਾ ‘ਚ ਨਸਲਕੁਸ਼ੀ ਦਾ ਸ਼ਿਕਾਰ ਹੁੰਦਾ ਹਰ ਦੂਜਾ ਭਾਰਤੀ, ਸੋਧ ‘ਚ ਹੋਏ ਕਈ ਹੋਰ…

ਆਦੇਸ਼ਾਂ ਅਨੁਸਾਰ ਬਜ਼ਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿਣਗੇ।ਪਰ ਸ਼ਨੀਵਾਰ ਅਤੇ ਐਤਵਾਰ ਨੂੰ ਬਜ਼ਾਰ ਬੰਦ ਰਹਿਣਗੇ।ਰਾਤ ਸਮੇਂ ਕਰਫਿਊ ਜਾਰੀ ਰਹੇਗਾ।ਸਰਕਾਰੀ ਦਫ਼ਤਰਾਂ ਨੂੰ 50 ਫੀਸਦੀ ਸਮਰਥਾ ਨਾਲ ਖੋਲ੍ਹਿਆ ਜਾਏਗਾ।ਪ੍ਰਦੇਸ਼ ਸਰਕਾਰ ਨੇ ਟਰਾਂਸਪੋਰਟ ਸੈਕਟਰ ਨੂੰ ਮੁੜ ਲੀਹ ਤੇ ਲਿਆਉਣ ਲਈ ₹40 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦਾ ਵੀ ਐਲਾਨ ਕੀਤਾ ਹੈ।Himachal Pradesh extends corona curfew till June 14, check guidelines here  | India News | Zee News

Read More : ਪੁਲਿਸ ਨੂੰ ਵੱਡੀ ਸਫਲਤਾ, ਹਥਿਆਰਾਂ ਸਣੇ ਨੌਜਵਾਨ ਕਾਬੂ,ਵਿਦੇਸ਼ਾਂ ਤਕ ਜੁੜੇ ਤਾਰ
ਸਰਕਾਰ ਨੇ ਹੋਟਲ ਇੰਡਸਟਰੀ ਨੂੰ ਲੋਨ ਵਿੱਚ ਵਿਆਜ਼ ਦਰਾਂ ‘ਚ ਛੋਟ ਦੇਣ ਦਾ ਵੀ ਐਲਾਨ ਕੀਤਾ ਹੈ।ਨਿੱਜੀ ਬਸ ਚਾਲਕਾਂ ਨੂੰ ਵੀ ਟੈਕਸ ਵਿੱਚ ਰਾਹਤ ਦਿੱਤੀ ਜਾਏਗੀ।ਮੈਡੀਕਲ, ਆਯੁਰਵੈਦਿਕ ਅਤੇ ਡੈਂਟਲ ਕਾਲਜ 23 ਜੂਨ ਤੋਂ ਸ਼ੁਰੂ ਹੋਣਗੇ। ਕਾਲਜ ਪ੍ਰੀਖਿਆਵਾਂ ਜੁਲਾਈ ਵਿਚ ਆਯੋਜਿਤ ਕੀਤੀਆਂ ਜਾਣਗੀਆਂ।