Sat, Apr 20, 2024
Whatsapp

ਰਾਹਤ : ਪਟਿਆਲਾ ਜ਼ਿਲ੍ਹੇ 'ਚ ਅੱਜ ਨਹੀਂ ਆਇਆ ਕੋਈ ਵੀ ਕੋਵਿਡ ਕੇਸ

Written by  Ravinder Singh -- February 28th 2022 09:21 PM
ਰਾਹਤ : ਪਟਿਆਲਾ ਜ਼ਿਲ੍ਹੇ 'ਚ ਅੱਜ ਨਹੀਂ ਆਇਆ ਕੋਈ ਵੀ ਕੋਵਿਡ ਕੇਸ

ਰਾਹਤ : ਪਟਿਆਲਾ ਜ਼ਿਲ੍ਹੇ 'ਚ ਅੱਜ ਨਹੀਂ ਆਇਆ ਕੋਈ ਵੀ ਕੋਵਿਡ ਕੇਸ

ਪਟਿਆਲਾ : ਕੋਰੋਨਾ ਵਾਇਰਸ ਨੂੰ ਲੈ ਕੇ ਪਟਿਆਲਾ ਜ਼ਿਲ੍ਹੇ ਵਿਚੋਂ ਰਾਹਤ ਭਰੀ ਖਬਰ ਆਈ, ਜਿਥੇ ਅੱਜ ਕੋਈ ਵੀ ਕੋਰੋਨਾ ਕੇਸ ਨਹੀਂ ਆਇਆ। ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰਾਹਤ ਦੀ ਖਬਰ ਇਹ ਰਹੀ ਕਿ ਅੱਜ ਜ਼ਿਲ੍ਹੇ ਵਿੱਚ 20 ਦਸੰਬਰ ਤੋਂ ਬਾਅਦ ਪਹਿਲੀ ਵਾਰੀ ਅਜਿਹਾ ਹੋਇਆ ਕਿ ਜ਼ਿਲ੍ਹੇ ਵਿਚ ਕੋਈ ਵੀ ਕੋਵਿਡ ਕੇਸ ਰਿਪੋਰਟ ਨਹੀਂ ਹੋਇਆ। ਅੱਜ ਜ਼ਿਲ੍ਹੇ ਵਿੱਚ ਪ੍ਰਾਪਤ 406 ਕੋਵਿਡ ਰਿਪੋਰਟਾਂ ਵਿੱਚੋਂ ਕੋਈ ਵੀ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਨਹੀਂ ਹੋਇਆ ਜਿਸ ਕਾਰਨ ਜ਼ਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਗਿਣਤੀ 61,974 ਹੋ ਗਈ ਹੈ। ਰਾਹਤ : ਪਟਿਆਲਾ ਜ਼ਿਲ੍ਹੇ 'ਚ ਅੱਜ ਨਹੀਂ ਆਇਆ ਕੋਈ ਵੀ ਕੋਵਿਡ ਕੇਸਮਿਸ਼ਨ ਫਤਹਿ ਤਹਿਤ 05 ਮਰੀਜ਼ ਠੀਕ ਹੋਣ ਕਾਰਨ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 60,491 ਹੋ ਗਈ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 26 ਹੈ। ਅੱਜ ਜ਼ਿਲ੍ਹੇ ਵਿੱਚ ਕਿਸੇ ਵੀ ਕੋਵਿਡ ਪਾਜ਼ੇਟਿਵ ਮਰੀਜ਼ ਦੀ ਮੌਤ ਨਾ ਹੋਣ ਕਾਰਨ ਮੌਤਾਂ ਦੀ ਕੁੱਲ ਗਿਣਤੀ 1457 ਹੀ ਹੈ। ਸਿਹਤ ਟੀਮਾਂ ਜ਼ਿਲ੍ਹੇ ਵਿੱਚ ਅੱਜ 953 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਰਾਹਤ : ਪਟਿਆਲਾ ਜ਼ਿਲ੍ਹੇ 'ਚ ਅੱਜ ਨਹੀਂ ਆਇਆ ਕੋਈ ਵੀ ਕੋਵਿਡ ਕੇਸਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 12,06,437 ਸੈਂਪਲ ਲਏ ਜਾ ਚੁੱਕੇ ਹਨ। ਜ਼ਿਲ੍ਹਾ ਪਟਿਆਲਾ ਦੇ 61,974 ਕੋਵਿਡ ਪਾਜ਼ੇਟਿਵ, 11,43,826 ਨੈਗੇਟਿਵ ਅਤੇ ਲਗਭਗ 664 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ.ਵੀਨੂੰ ਗੋਇਲ ਨੇ ਕਿਹਾ ਕਿ ਪਲਸ ਪੋਲਿਓ ਮੁਹਿੰਮ ਕਾਰਨ ਅੱਜ ਕੋਵਿਡ ਟੀਕਾਕਰਨ ਕੁਝ ਸੀਮਤ ਥਾਂਵਾਂ ਉਤੇ ਹੋਇਆ ਜਿਥੇ 1340 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਰਾਹਤ : ਪਟਿਆਲਾ ਜ਼ਿਲ੍ਹੇ 'ਚ ਅੱਜ ਨਹੀਂ ਆਇਆ ਕੋਈ ਵੀ ਕੋਵਿਡ ਕੇਸਜ਼ਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 24 ਲੱਖ 47 ਹਜ਼ਾਰ 695 ਹੋ ਗਈ ਹੈ। ਅੱਜ ਵੈਕਸੀਨ ਦੀ ਬੂਸਟਰ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ 65 ਹੈ ਅਤੇ 15 ਤੋਂ 18 ਸਾਲ ਤੱਕ ਦੇ 109 ਬਾਲਗਾਂ ਵੱਲੋਂ ਵੈਕਸੀਨ ਲਗਵਾਈ ਗਈ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਮਿਤੀ 1 ਮਾਰਚ ਨੂੰ ਦਿਨ ਮੰਗਲਵਾਰ ਨੂੰ ਮਹਾਸ਼ਿਵਰਾਤਰੀ ਦੀ ਛੁੱਟੀ ਹੋਣ ਕਾਰਨ ਕੋਵਿਡ ਟੀਕਾਕਰਨ ਨਹੀਂ ਹੋਵੇਗਾ। ਇਹ ਵੀ ਪੜ੍ਹੋ : ਮਾਮਲਾ ਕਰੋੜਾਂ ਰੁਪਏ ਦੇ ਘਪਲੇ ਦਾ : ਸਹਾਇਕ ਇੰਜੀਨੀਅਰ ਧਰਮਿੰਦਰ ਕੁਮਾਰ ਅਹੁਦੇ ਤੋਂ ਮੁਅੱਤਲ


Top News view more...

Latest News view more...