Advertisment

LGP ਸਿਲੰਡਰ ਦੀ ਕੀਮਤ ਘੱਟਣ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ, ਜਾਣੋ ਨਵੇਂ ਰੇਟ

author-image
Ravinder Singh
Updated On
New Update
LGP ਸਿਲੰਡਰ ਦੀ ਕੀਮਤ ਘੱਟਣ ਨਾਲ ਲੋਕਾਂ ਨੂੰ ਮਿਲੀ ਵੱਡੀ ਰਾਹਤ, ਜਾਣੋ ਨਵੇਂ ਰੇਟ
Advertisment
ਨਵੀਂ ਦਿੱਲੀ : ਸ਼ਨਿਚਰਵਾਰ (1 ਅਕਤੂਬਰ, 2022) ਨੂੰ ਸਰਕਾਰੀ ਤੇਲ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 'ਚ 36.5 ਰੁਪਏ ਤੱਕ ਦੀ ਕਮੀ ਦਾ ਐਲਾਨ ਕਰ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਗੌਰਤਲਬ ਹੈ ਕਿ ਗਲੋਬਲ ਸੰਕਟ ਦੇ ਵਿਚਕਾਰ ਗੈਸ ਦੀ ਕੀਮਤ 40 ਫੀਸਦੀ ਵਧ ਕੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਇਸ ਵਿਚਕਾਰ ਕੇਂਦਰ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿਚ ਕਟੌਤੀ ਕੀਤੀ ਹੈ। ਸਰਕਾਰ ਹਰ ਛੇ ਮਹੀਨੇ ਬਾਅਦ 1 ਅਪ੍ਰੈਲ ਅਤੇ 1 ਅਕਤੂਬਰ ਨੂੰ ਗੈਸ ਦੀ ਕੀਮਤ ਤੈਅ ਕਰਦੀ ਹੈ, ਜੋ ਅਮਰੀਕਾ, ਕੈਨੇਡਾ ਅਤੇ ਰੂਸ ਵਰਗੇ ਗੈਸ ਸਰਪਲੱਸ ਦੇਸ਼ਾਂ ਵਿੱਚ ਇੱਕ ਸਾਲ ਦੇ ਇੱਕ ਚੌਥਾਈ ਦੇ ਅੰਤਰਾਲ ਨਾਲ ਜਾਰੀ ਕੀਤੀਆਂ ਦਰਾਂ ਦੇ ਆਧਾਰ 'ਤੇ ਤੈਅ ਕਰਦੀ ਹੈ। ਇਸ ਕਟੌਤੀ ਮਗਰੋਂ ਦੇਸ਼ ਦੀ ਰਾਜਧਾਨੀ ਦਿੱਲੀ 'ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 25.5 ਰੁਪਏ ਘੱਟ ਕੇ 1859.5 ਰੁਪਏ 'ਤੇ ਆ ਗਈ ਹੈ। ਇਸ ਦੇ ਨਾਲ ਹੀ ਕੋਲਕਾਤਾ ਵਰਗੇ ਦੇਸ਼ ਦੇ ਹੋਰ ਵੱਡੇ ਮਹਾਨਗਰਾਂ 'ਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 36.5 ਰੁਪਏ ਘੱਟ ਕੇ 1,995.5 ਰੁਪਏ, ਮੁੰਬਈ 'ਚ 32.5 ਰੁਪਏ ਘੱਟ ਕੇ 1,811 ਰੁਪਏ ਤੇ ਚੇਨੱਈ 'ਚ 35.5 ਰੁਪਏ ਘੱਟ ਕੇ 2009.5 ਰੁਪਏ ਹੋ ਗਈ ਹੈ। ਹਾਲਾਂਕਿ, 14.2 ਕਿਲੋਗ੍ਰਾਮ ਘਰੇਲੂ ਸਿਲੰਡਰ ਦੀ ਕੀਮਤ 'ਚ ਕਟੌਤੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।
Advertisment
ਸਿਲੰਡਰ ਦੀ ਕੀਮਤ ਘੱਟਣ ਨਾਲ ਮਿਲੀ ਰਾਹਤ, ਜਾਣੋ ਨਵੇਂ ਰੇਟਕੀਮਤਾਂ 'ਚ ਕਟੌਤੀ ਦੇ ਐਲਾਨ ਮਗਰੋਂ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ 'ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 25 ਰੁਪਏ ਘੱਟ ਕੇ 1,859 ਰੁਪਏ 'ਤੇ ਆ ਗਈ ਹੈ। ਦੱਸ ਦਈਏ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਗੈਸ ਦੀਆਂ ਕੀਮਤਾਂ 'ਚ ਵਾਧੇ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ 'ਚ ਮਈ 'ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 2,355 ਰੁਪਏ 'ਤੇ ਪਹੁੰਚ ਗਈ ਸੀ, ਜਿਸ ਤੋਂ ਬਾਅਦ ਸਰਕਾਰ ਲਗਾਤਾਰ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਕਰ ਰਹੀ ਹੈ। ਇਹ ਵੀ ਪੜ੍ਹੋ : ਗੈਂਗਸਟਰ ਬੌਬੀ ਮਲਹੋਤਰਾ ਦੇ ਵਕੀਲ ਦਾ ਦੋਸ਼ ਕਿਹਾ ਪੁਲਿਸ ਉਸਨੂੰ ਅਪਰਾਧ ਦੀ ਦੁਨੀਆ ਤੋਂ ਨਹੀਂ ਆਉਣ ਦੇ ਰਹੀ ਬਾਹਰ 14.2 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਲਖਨਊ 'ਚ 14.2 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ 1090 ਰੁਪਏ ਹੈ। publive-image -PTC News
latestnews commercialcylinders ptcnews punjabnews price reducing
Advertisment

Stay updated with the latest news headlines.

Follow us:
Advertisment