ਗਣਰਾਜ ਦਿਹਾੜੇ ਮੌਕੇ ਅਸਮ ‘ਚ ਹੋਏ ਧਮਾਕੇ, ਸੁਰੱਖਿਆ ਹੋਈ ਸਖ਼ਤ

Blast Assam

ਗਣਰਾਜ ਦਿਹਾੜੇ ਮੌਕੇ ਅਸਮ ‘ਚ ਹੋਏ ਧਮਾਕੇ, ਸੁਰੱਖਿਆ ਹੋਈ ਸਖ਼ਤ ,ਨਵੀਂ ਦਿੱਲੀ: ਦੇਸ਼ ਭਰ ‘ਚ ਅੱਜ ਜਿਥੇ 71ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ, ਉਥੇ ਹੀ ਅਸਮ ‘ਚ 2 ਥਾਵੀਂ ਧਮਾਕੇ ਹੋਣ ਦੀ ਖਬਰ ਹੈ। ਰਾਜ ‘ਚ 2 ਧਮਾਕੇ ਡਿਬਰੂਗੜ੍ਹ ਜ਼ਿਲੇ ‘ਚ ਤਾਂ ਇਕ ਧਮਾਕਾ ਚਰਾਈਦੇਵ ‘ਚ ਕੀਤਾ ਗਿਆ।

ਹਾਲਾਂਕਿ ਹਾਲੇ ਤੱਕ ਇਨ੍ਹਾਂ ਧਮਾਕਿਆਂ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਹੋਰ ਪੜ੍ਹੋ: ਹਿਮਾਚਲ ਪ੍ਰਦੇਸ਼: ਡੂੰਘੀ ਖੱਡ ‘ਚ ਡਿੱਗੀ ਬਰਾਤੀਆਂ ਨਾਲ ਭਰੀ ਬੱਸ, ਕਈ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਪਹਿਲਾ ਧਮਾਕਾ ਡਿਬਰੂਗੜ੍ਹ ਦੇਗ੍ਰਾਮ ਬਾਜ਼ਾਰ ਦੇ ਨੈਸ਼ਨਲ ਹਾਈਵੇਅ 37 ਕੋਲ ਇਕ ਦੁਕਾਨ ‘ਚ ਹੋਇਆ ਹੈ ਤੇ ਦੂਜਾ ਧਮਾਕਾ ਆਸਾਮ ਦੇ ਚਰਾਈਦੇਵ ਜ਼ਿਲੇ ਦੇ ਸੋਨਾਰੀ ਖੇਤਰ ‘ਚ ਹੋਇਆ।ਇਸ ਤੋਂ ਇਲਾਵਾ ਡਿਬਰੂਗੜ੍ਹ ‘ਚ ਇਕ ਗੁਰਦੁਆਰੇ ਕੋਲ ਵੀ ਧਮਾਕਾ ਹੋਇਆ ਹੈ।

ਉਧਰ ਇਹਨਾਂ ਹਾਦਸਿਆਂ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

-PTC News