Wed, Apr 24, 2024
Whatsapp

ਗਣਤੰਤਰ ਦਿਵਸ ਦੀ ਸ਼ਾਮ ਦੇਸ਼ ਦੀਆਂ ਕਈ ਥਾਵਾਂ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ

Written by  Jashan A -- January 27th 2019 10:04 AM
ਗਣਤੰਤਰ ਦਿਵਸ ਦੀ ਸ਼ਾਮ ਦੇਸ਼ ਦੀਆਂ ਕਈ ਥਾਵਾਂ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ

ਗਣਤੰਤਰ ਦਿਵਸ ਦੀ ਸ਼ਾਮ ਦੇਸ਼ ਦੀਆਂ ਕਈ ਥਾਵਾਂ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ

ਗਣਤੰਤਰ ਦਿਵਸ ਦੀ ਸ਼ਾਮ ਦੇਸ਼ ਦੀਆਂ ਕਈ ਥਾਵਾਂ 'ਤੇ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ,ਨਵੀਂ ਦਿੱਲੀ: ਗਣਰਾਜ ਦਿਵਸ ਵਾਲੇ ਦਿਨ ਦੇਸ਼ ਦੇ ਕਈ ਹਿੱਸਿਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ। ਖਬਰਾਂ ਆ ਰਹੀਆਂ ਨੇ ਕਿ ਹਿਮਾਚਲ ਪ੍ਰਦੇਸ਼ ਦੇ ਕੁੱਲੂ, ਮਹਾਰਾਸ਼ਟਰ ਦੇ ਕਲਿਆਣ ਅਤੇ ਪੁਣੇ ਤੇ ਕੇਰਲ ਦੇ ਵਿਸ਼ਾਖਾਪਟਨ 'ਚ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਹਾਦਸਿਆਂ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਹਿਮਾਚਲ ਦੇ ਕੁੱਲੂ 'ਚ ਬੀਤੀ ਸ਼ਾਮ ਮਜ਼ਦੂਰਾਂ ਦੇ ਇਕ ਸ਼ੈਡ 'ਚ ਅੱਗ ਲੱਗ ਗਈ। ਮੌਕੇ 'ਤੇ ਇਕ ਫਾਇਰ ਟੈਂਡਰ ਪਹੁੰਚਿਆ। ਅੱਗ ਨਾਲ 3 ਸ਼ੈਡ ਸੜ ਕੇ ਸੁਆਹ ਹੋ ਗਏ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਮਹਾਰਾਸ਼ਟਰ ਦੇ ਪੁਣੇ ਦੇ ਮੰਡਈ ਇਲਾਕੇ 'ਚ ਇਕ ਇਮਾਰਤ 'ਚ ਅੱਗ ਲੱਗ ਗਈ। ਮੌਕੇ 'ਤੇ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ। ਇਸ ਹਾਦਸੇ ਵੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨਾਲ ਹੀ ਮਹਾਰਾਸ਼ਟਰ ਦੇ ਕਲਿਆਣ ਦੇ ਤਿਲਕ ਚੌਂਕ ਇਲਾਕੇ 'ਚ ਇਕ ਇਮਾਰਤ ਦੀ 6ਵੀਂ ਮੰਜਿਲ 'ਤੇ ਰਾਤ ਨੂੰ ਅੱਗ ਲੱਗ ਗਈ। ਘਰ 'ਚ ਕੋਈ ਵੀ ਮੌਜ਼ੂਦ ਨਹੀਂ ਸੀ, ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਪਾ ਲਿਆ। ਉਥੇ ਹੀ ਅੱਗ ਲੱਗਣ ਦਾ ਮਾਮਲਾ ਕੇਰਲ ਦੇ ਵਿਸ਼ਾਖਾਪਟਨ ਤੋਂ ਵੀ ਸਾਹਮਣੇ ਆਇਆ, ਜਿਥੇ ਜੀ.ਵੀ.ਐੱਮ.ਸੀ. ਦੀ ਕੁਝ ਨਿਰਮਾਣ ਅਧੀਨ ਪਾਣੀ ਦੀਆਂ ਪਾਈਪ ਲਾਈਨਾਂ 'ਚ ਅੱਗ ਲੱਗ ਗਈ। ਜਿਸ ਤੋਂ ਬਾਅਦ ਸਥਾਨਕ ਲੋਕਾਂ 'ਚ ਹੜਕੰਪ ਮੱਚ ਗਿਆ। -PTC News

Top News view more...

Latest News view more...