Advertisment

ਰਿਜ਼ਰਵ ਬੈਂਕ ਦੇ ਕਰਮਚਾਰੀਆਂ ਵੱਲੋਂ ਦੋ ਦਿਨੀਂ ਸਮੂਹਕ ਛੁੱਟੀ 'ਤੇ ਜਾਣ ਦਾ ਫ਼ੈਸਲਾ

author-image
Shanker Badra
New Update
ਰਿਜ਼ਰਵ ਬੈਂਕ ਦੇ ਕਰਮਚਾਰੀਆਂ ਵੱਲੋਂ ਦੋ ਦਿਨੀਂ ਸਮੂਹਕ ਛੁੱਟੀ 'ਤੇ ਜਾਣ ਦਾ ਫ਼ੈਸਲਾ
Advertisment
ਰਿਜ਼ਰਵ ਬੈਂਕ ਦੇ ਕਰਮਚਾਰੀਆਂ ਵੱਲੋਂ ਦੋ ਦਿਨੀਂ ਸਮੂਹਕ ਛੁੱਟੀ 'ਤੇ ਜਾਣ ਦਾ ਫ਼ੈਸਲਾ:ਰਿਜ਼ਰਵ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਪੂਰੀਆ ਨਾ ਹੋਣ 'ਤੇ ਦੋ ਦਿਨੀਂ ਛੁੱਟੀ ਦਾ ਐਲਾਨ ਕੀਤਾ ਹੈ।ਆਲ ਇੰਡੀਆ ਰਿਜ਼ਰਵ ਬੈਂਕ ਇੰਪਲਾਇਜ਼ ਐਸੋਸੀਏਸ਼ਨ ਦੇ ਮੁੱਖ ਸਕੱਤਰ ਸਮੀਰ ਘੋਸ਼ ਨੇ ਇਸ ਦੀ ਜਾਣਕਾਰੀ ਦਿੱਤੀ। ਰਿਜ਼ਰਵ ਬੈਂਕ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਾਂਝੇ ਤੌਰ 'ਤੇ 4 ਅਤੇ 5 ਸਤੰਬਰ ਨੂੰ ਸਮੂਹਕ ਰੂਪ ਨਾਲ ਅਚਾਨਕ ਛੁੱਟੀ 'ਤੇ ਜਾਣ ਦਾ ਫ਼ੈਸਲਾ ਲਿਆ ਹੈ।ਇਸ ਨਾਲ ਕੇਂਦਰੀ ਬੈਂਕ ਦੇ ਨਾਲ-ਨਾਲ ਦੂਜੇ ਬੈਂਕਾਂ ਦੇ ਕੰਮਕਾਜ਼ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਰਿਜ਼ਰਵ ਬੈਂਕ ਦੇ ਕਰਮਚਾਰੀਆਂ ਦੀ ਮੁੱਖ ਮੰਗ ਭਵਿੱਖ ਨਿਧੀ ਬਦਲ 'ਚ ਸੁਧਾਰ ਕਰਨਾ ਹੈ।ਇਸ ਤੋਂ ਇਲਾਵਾ 2012 ਤੋਂ ਨਿਯੁਕਤ ਕਰਮਚਾਰੀਆਂ ਨੂੰ ਜ਼ਿਆਦਾ ਭਵਿੱਖ ਨਿਧੀ ਲਾਭ ਦੇਣਾ ਵੀ ਸ਼ਾਮਲ ਹੈ।ਕਰਮਚਾਰੀਆਂ ਮੁਤਾਬਕ ਅਕਤੂਬਰ 2017 'ਚ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਉਰਜਿਤ ਪਟੇਲ ਨੇ ਰਸਮੀ ਰੂਪ ਨਾਲ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਕੇਂਦਰੀ ਬੈਂਕ, ਪੈਨਸ਼ਨ ਅਤੇ ਭਵਿੱਖ ਨਿਧੀ ਬਦਲ 'ਚ ਸੁਧਾਰ ਕਰਨਾ ਚਾਹੇਗਾ ਪਰ ਸਰਕਾਰ ਨੇ ਉਸ ਨੂੰ ਰੱਦ ਕਰ ਦਿੱਤਾ ਸੀ। -PTCNews-
latest-news reserve-bank-of-india india-latest-news news-in-punjabi news-in-punjab reserve-bank bank-news finance-news
Advertisment

Stay updated with the latest news headlines.

Follow us:
Advertisment