RBI ਵੱਲੋਂ ਭਾਰਤ ‘ਚ ਜਲਦ ਜਾਰੀ ਕੀਤਾ ਜਾਵੇਗਾ 20 ਰੁਪਏ ਦਾ ਨਵਾਂ ਨੋਟ , ਦੇਖੋ ਤਸਵੀਰਾਂ

Reserve Bank of India 20 Rs. New Notes shortly issue
ਭਾਰਤ 'ਚ ਜਲਦ ਜਾਰੀ ਕੀਤਾ ਜਾਵੇਗਾ 20 ਰੁਪਏ ਦਾ ਨਵਾਂ ਨੋਟ , ਦੇਖੋ ਇਸ ਤਰ੍ਹਾਂ ਦਾ ਹੋਵੇਗਾ ਰੰਗ-ਰੂਪ

RBI ਵੱਲੋਂ ਭਾਰਤ ‘ਚ ਜਲਦ ਜਾਰੀ ਕੀਤਾ ਜਾਵੇਗਾ 20 ਰੁਪਏ ਦਾ ਨਵਾਂ ਨੋਟ , ਦੇਖੋ ਤਸਵੀਰਾਂ:ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ ਜਲਦ ਹੀ 20 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ।ਇਸ ਨੋਟ ਦਾ ਰੰਗ ਜਾਂ ਅਕਾਰ ਹੁਣ ਦੇ ਨੋਟ ਤੋਂ ਕਾਫੀ ਵੱਖਰਾ ਹੋਵੇਗਾ।ਰਿਜ਼ਰਵ ਬੈਂਕ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਉਹ ਜਲਦ ਹੀ ਮਹਾਤਮਾ ਗਾਂਧੀ ਸੀਰੀਜ਼ ਵਾਲਾ ਨਵਾਂ 20 ਰੁਪਏ ਦਾ ਨੋਟ ਲਿਆਵੇਗਾ।ਸੂਚਨਾ ਵਿਚ ਦਿੱਤੇ ਗਏ ਨਵੇਂ ਨੋਟ ਦੇ ਡਿਜ਼ਾਇਨ ਅਨੁਸਾਰ ਨੋਟ ਦੇ ਅਗਲੇ ਹਿੱਸੇ ‘ਤੇ ਮਹਾਤਮਾ ਗਾਂਧੀ ਦੀ ਫੋਟੋ ਹੋਵੇਗੀ ਅਤੇ ਨੋਟ ਦਾ ਮੁੱਲ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖਿਆ ਹੋਵੇਗਾ।

Reserve Bank of India 20 Rs. New Notes shortly issue
ਭਾਰਤ ‘ਚ ਜਲਦ ਜਾਰੀ ਕੀਤਾ ਜਾਵੇਗਾ 20 ਰੁਪਏ ਦਾ ਨਵਾਂ ਨੋਟ , ਦੇਖੋ ਇਸ ਤਰ੍ਹਾਂ ਦਾ ਹੋਵੇਗਾ ਰੰਗ-ਰੂਪ

ਕੇਂਦਰੀ ਬੈਂਕ ਨੇ 20 ਰੁਪਏ ਦੇ ਨਵੇਂ ‘ਡੰਮੀ’ ਨੋਟ ਦੀ ਤਸਵੀਰ ਜਾਰੀ ਕਰਦਿਆਂ ਦੱਸਿਆ ਕਿ ਇਸ ’ਤੇ ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖਤ ਹੋਣਗੇ।ਉਨ੍ਹਾਂ ਮੁਤਾਬਕ ਨੋਟ ਗ੍ਰੀਨ-ਯੈਲੋ ਰੰਗ ‘ਚ ਆਵੇਗਾ।ਜਿਸ ਦੇ ਪਿਛਲੇ ਪਾਸੇ ਅਲੋਰਾ ਦੀਆਂ ਗੁਫ਼ਾਵਾਂ ਦਾ ਦ੍ਰਿਸ਼ ਹੋਵੇਗਾ , ਜੋ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਨਿਧਤਾ ਕਰਦੀ ਹੈ।

Reserve Bank of India 20 Rs. New Notes shortly issue
ਭਾਰਤ ‘ਚ ਜਲਦ ਜਾਰੀ ਕੀਤਾ ਜਾਵੇਗਾ 20 ਰੁਪਏ ਦਾ ਨਵਾਂ ਨੋਟ , ਦੇਖੋ ਇਸ ਤਰ੍ਹਾਂ ਦਾ ਹੋਵੇਗਾ ਰੰਗ-ਰੂਪ

ਦੱਸ ਦੇਈਏ ਕਿ ਆਰਬੀਆਈ ਇਸ ਤੋਂ ਪਹਿਲਾਂ ਹੀ 10, 50, 100 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰ ਚੁੱਕਾ ਹੈ।ਨੋਟੀਫੀਕੇਸ਼ਨ ਮੁਤਾਬਕ 20 ਰੁਪਏ ਦੇ ਨਵੇਂ ਨੋਟ ਜਾਰੀ ਹੋਣ ਦੇ ਬਾਵਜੂਦ ਵੀ ਪੁਰਾਣੇ ਨੋਟ ਚੱਲਦੇ ਰਹਿਣਗੇ।
-PTCNews