Thu, Apr 25, 2024
Whatsapp

ਜਾਣੋ,ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਕਿੰਨੇ ਕਰੋੜ ਰੁਪਏ ਦੀ ਜਾਰੀ ਕੀਤੀ ਲਿਮਟ

Written by  Shanker Badra -- April 11th 2018 11:46 AM -- Updated: April 26th 2018 06:01 PM
ਜਾਣੋ,ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਕਿੰਨੇ ਕਰੋੜ ਰੁਪਏ ਦੀ ਜਾਰੀ ਕੀਤੀ ਲਿਮਟ

ਜਾਣੋ,ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਕਿੰਨੇ ਕਰੋੜ ਰੁਪਏ ਦੀ ਜਾਰੀ ਕੀਤੀ ਲਿਮਟ

ਜਾਣੋ,ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਕਿੰਨੇ ਕਰੋੜ ਰੁਪਏ ਦੀ ਜਾਰੀ ਕੀਤੀ ਲਿਮਟ:ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖਰੀਦ ਦੇ ਲਈ ਲਿਮਟ ਜਾਰੀ ਕਰ ਦਿੱਤੀ ਹੈ।ਰਿਜ਼ਰਵ ਬੈਂਕ ਨੇ 18124.85 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਜਾਣੋ,ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਕਿੰਨੇ ਕਰੋੜ ਰੁਪਏ ਦੀ ਜਾਰੀ ਕੀਤੀ ਲਿਮਟਹੁਣ ਪੰਜਾਬ ਸਰਕਾਰ ਇਸ ਲਿਮਟ ਦੇ ਆਧਾਰ 'ਤੇ ਪੰਜਾਬ ਦੇ ਕਿਸਾਨਾਂ ਕੋਲੋਂ ਕਣਕ ਖਰੀਦ ਸਕਦੀ ਹੈ।ਇਹ ਗੱਲ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਰਿਜ਼ਰਵ ਬੈਂਕ ਦੇ ਕੋਲੋਂ 130 ਲੱਖ ਟਨ ਕਣਕ ਦੀ ਖ਼ਰੀਦ ਲਈ 21179.60 ਕਰੋੜ ਰੁਪਏ ਦੀ ਲਿਮਟ ਦੀ ਮੰਗ ਕੀਤੀ ਸੀ।ਜਾਣੋ,ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਕਿੰਨੇ ਕਰੋੜ ਰੁਪਏ ਦੀ ਜਾਰੀ ਕੀਤੀ ਲਿਮਟਪਰ ਭਾਰਤੀ ਰਿਜ਼ਰਵ ਬੈਂਕ ਨੇ ਇਹ ਲਿਮਟ 18124.85 ਕਰੋੜ ਰੁਪਏ ਦੀ ਹੀ ਜਾਰੀ ਕੀਤੀ ਹੈ।ਸਾਲ 2017 ਵਿੱਚ ਕਣਕ ਦੀ ਖ਼ਰੀਦ ਵਾਸਤੇ 17,994.21 ਕਰੋੜ ਰੁਪਏ ਦੀ ਲਿਮਟ ਜਾਰੀ ਕੀਤੀ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗ ਪਿੱਛੋਂ ਇਸ ਵਾਰ 20,683 ਕਰੋੜ ਰੁਪਏ ਦੀ ਲਿਮਟ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ ਇਸ ਦਾ ਵੱਡਾ ਹਿੱਸਾ ਅੱਜ ਜਾਰੀ ਕਰ ਦਿੱਤਾ ਗਿਆ ਹੈ।ਜਾਣੋ,ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਕਿੰਨੇ ਕਰੋੜ ਰੁਪਏ ਦੀ ਜਾਰੀ ਕੀਤੀ ਲਿਮਟਇਸ ਵਾਰ ਕੇਂਦਰ ਸਰਕਾਰ ਦੇ ਵੱਲੋਂ ਕਣਕ ਦੇ ਭਾਅ 'ਚ 110 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।ਇਹ ਗੱਲ ਦੱਸਣਯੋਗ ਹੈ ਕਿ ਪਿਛਲੇ ਸਾਲ ਕਣਕ ਦਾ ਭਾਅ 1625 ਰੁਪਏ ਪ੍ਰਤੀ ਕੁਇੰਟਲ ਸੀ ਜੋ ਕਿ ਹੁਣ ਵਾਧੇ ਦੇ ਨਾਲ 1735 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ।ਇਸ ਲਿਮਟ ਦੇ ਤਹਿਤ ਪੰਜਾਬ ਸਰਕਾਰ ਪਹਿਲੀ ਅਪ੍ਰੈਲ ਤੋਂ ਲੈ ਕੇ 31 ਮਈ ਤੱਕ ਕਣਕ ਦੀ ਖ਼ਰੀਦ ਸਕਦੀ ਹੈ।ਜਾਣੋ,ਭਾਰਤੀ ਰਿਜ਼ਰਵ ਬੈਂਕ ਨੇ ਕਣਕ ਦੀ ਖ਼ਰੀਦ ਲਈ ਕਿੰਨੇ ਕਰੋੜ ਰੁਪਏ ਦੀ ਜਾਰੀ ਕੀਤੀ ਲਿਮਟਪੰਜਾਬ ਸਰਕਾਰ ਨੇ ਵੀ ਕਣਕ ਦੀ ਖਰੀਦ ਦੇ ਲਈ ਢੁਕਵੇਂ ਪ੍ਰਬੰਧ ਕਰ ਲਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੰਡੀਆਂ 'ਚ ਤਕਲੀਫ ਨਾ ਹੋਵੇ।ਇਸ ਤੋਂ ਬਿਨਾਂ ਪੰਜਾਬ ਟਰੱਕ ਅਪਰੇਟਰ ਯੂਨੀਅਨ ਨੇ ਬਾਈਕਾਟ ਖਤਮ ਕਰ ਦਿੱਤਾ ਹੈ ਤੇ ਸਰਕਾਰੀ ਰੇਟਾਂ ਅਨੁਸਾਰ ਹੀ ਕਣਕ ਦੀ ਢੁਆਈ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ। -PTCNews


Top News view more...

Latest News view more...