Advertisment

PM ਮੋਦੀ ਅਸਤੀਫ਼ਾ ਦਿਓ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਕਰਨ ਲੱਗਾ ਟਰੈਂਡ , Facebook ਨੇ ਕੀਤਾ ਬਲੌਕ 

author-image
Shanker Badra
Updated On
New Update
PM ਮੋਦੀ ਅਸਤੀਫ਼ਾ ਦਿਓ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਕਰਨ ਲੱਗਾ ਟਰੈਂਡ , Facebook ਨੇ ਕੀਤਾ ਬਲੌਕ 
Advertisment
publive-image ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪ੍ਰਕੋਪ ਲਗਾਤਾਰ ਜਾਰੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਸਥਿਤੀ ਨੂੰ ਸਹੀ ਢੰਗ ਨਾਲਸੰਭਾਲਣ ਨਾ ਕਰਕੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਸਖ਼ਤ ਅਲੋਚਨਾ ਹੋ ਰਹੀ ਹੈ। ਇਸ ਦੌਰਾਨ ਫੇਸਬੁੱਕ, ਟਵਿੱਟਰ ਸਣੇ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ,' PM ਮੋਦੀ ਅਸਤੀਫ਼ਾ ਦਿਓ (#ResignModi) ਹੈਸ਼ਟੈਗ ਚਲਾਇਆ ਜਾ ਰਿਹਾ ਹੈ।
Advertisment
#ResignModi : Facebook blocked hashtag calling for PM Modi to Resign over coronavirus PM ਮੋਦੀ ਅਸਤੀਫ਼ਾ ਦਿਓ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਕਰਨ ਲੱਗਾਟਰੈਂਡ , Facebook ਨੇ ਕੀਤਾ ਬਲੌਕ ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ  ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫੇ ਦੀ ਮੰਗ ਕਰਨ ਵਾਲੇਇਸ ਹੈਸ਼ਟੈਗ#ResignModi ਨੂੰ ਬੁੱਧਵਾਰ (28 ਅਪ੍ਰੈਲ) ਨੂੰ ਫੇਸਬੁੱਕ ਨੇ ਥੋੜ੍ਹੀ ਦੇਰ ਲਈ ਬਲਾਕ ਕਰ ਦਿੱਤਾ ਗਿਆ ਸੀ। 'ਦਿ ਗਾਰਡੀਅਨ' ਵਿਚ ਪ੍ਰਕਾਸ਼ਤ ਇਕ ਰਿਪੋਰਟ ਦੇ ਅਨੁਸਾਰ ਫੇਸਬੁੱਕ ਨੇ ਵੀ ਹੈਸ਼ਟੈਗ ਨੂੰ ਬਲੌਕ ਕਰਦੇ ਹੋਏ 12,000 ਤੋਂ ਵੱਧ ਅਜਿਹੀਆਂ ਪੋਸਟਾਂ ਨੂੰ ਡਾਊਨ ਵੀ ਕੀਤਾ , ਜਿਸ ਵਿਚ ਪੀਐਮ ਮੋਦੀ ਦੇ ਅਸਤੀਫੇ ਦੀ ਮੰਗ ਕੀਤੀ ਗਈ ਸੀ ਅਤੇ ਸਰਕਾਰ ਦੀ ਆਲੋਚਨਾ ਕੀਤੀ ਗਈ ਸੀ। #ResignModi : Facebook blocked hashtag calling for PM Modi to Resign over coronavirus PM ਮੋਦੀ ਅਸਤੀਫ਼ਾ ਦਿਓ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਕਰਨ ਲੱਗਾਟਰੈਂਡ , Facebook ਨੇ ਕੀਤਾ ਬਲੌਕ
Advertisment
fb ਨੇ ਕਿਹਾ - #ResignModi ਨੂੰ ਗਲਤੀ ਨਾਲ ਹੋ ਗਿਆ ਸੀ ਬਲੌਕ  ਹਾਲਾਂਕਿ, ਦੱਸਿਆ ਹੈ ਕਿ ਫੇਸਬੁੱਕ ਨੇ ਬੁੱਧਵਾਰ ਨੂੰ ਇਸ ਨੂੰ ਬਲਾਕ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ #ResignModi ਹੈਸ਼ ਟੈਗ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਫੇਸਬੁੱਕ ਨੇ ਕਿਹਾ ਹੈ ਕਿ ਹੈਸ਼ਟੈਗ #ResignModi ਨੂੰ ਗਲਤੀ ਨਾਲ ਬਲੌਕ ਹੋ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਸੰਕਟ ਪ੍ਰਤੀ ਭਾਰਤੀਆਂ ਦੀ ਪ੍ਰਤੀਕ੍ਰਿਆ ਅਤੇ ਜਨਤਕ ਅਸੰਤੁਸ਼ਟੀ ਨੂੰ ਰੋਕਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ #ResignModi ਹੈਸ਼ਟੈਗ ਨੂੰ ਕਈ ਘੰਟਿਆਂ ਲਈ ਫੇਸਬੁੱਕ 'ਤੇ ਰੋਕਿਆ ਗਿਆ ਸੀ। publive-image PM ਮੋਦੀ ਅਸਤੀਫ਼ਾ ਦਿਓ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਕਰਨ ਲੱਗਾਟਰੈਂਡ , Facebook ਨੇ ਕੀਤਾ ਬਲੌਕ ਪੀਐੱਮ ਮੋਦੀ ਅਸਤੀਫ਼ਾ’ ਦਿਓ ਇਸ ਹੈਸ਼ਟੈਗ ਨੂੰ ਕਿਉਂ ਰੋਕਿਆ ਗਿਆ, ਇਸ ਬਾਰੇ ਫੇਸਬੁੱਕ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਕੀ ਕਾਰਵਾਈ ਕੀਤੀ ਗਈ ਹੈ ਅਤੇ ਇਹ ਕਾਰਵਾਈ ਕਿਉਂ ਕੀਤੀ ਗਈ ਹੈ। ਹਾਲਾਂਕਿ, ਫੇਸਬੁੱਕ ਨੇ ਇਸ ਹੈਸ਼ਟੈਗ ਨੂੰ ਹਟਾਉਣ ਲਈ ਮੁਆਫੀ ਮੰਗੀ ਹੈ। ਫੇਸਬੁੱਕ ਦੇ ਬੁਲਾਰੇ ਐਂਡੀ ਸਟੋਨ ਨੇ ਕਿਹਾ, ਸਾਡੀ ਗ਼ਲਤੀ ਕਰਕੇ ਇਹ ਹੈਸ਼ਟੈਗ ਬਲੌਕ ਹੋ ਗਿਆ ਸੀ, ਨਾ ਕਿ ਇਸ ਲਈ ਕਿ ਸਾਨੂੰ ਭਾਰਤ ਸਰਕਾਰ ਨੇ ਅਜਿਹਾ ਕਰਨ ਲਈ ਕਿਹਾ ਸੀ। ਨਾ ਹੀ ਭਾਰਤ ਸਰਕਾਰ ਨੇ ਸਾਨੂੰ ਇਸ ਨੂੰ ਬਹਾਲ ਕਰਨ ਲਈ ਕਿਹਾ ਹੈ। ਅਸੀਂ ਇਸ ਲਈ ਮੁਆਫੀ ਮੰਗਦੇ ਹਾਂ। publive-image PM ਮੋਦੀ ਅਸਤੀਫ਼ਾ ਦਿਓ ਹੈਸ਼ਟੈਗ ਸੋਸ਼ਲ ਮੀਡੀਆ 'ਤੇ ਕਰਨ ਲੱਗਾਟਰੈਂਡ , Facebook ਨੇ ਕੀਤਾ ਬਲੌਕ ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ 'ਚ ਦੁਕਾਨਾਂ ਤੇ ਮਾਲ ਖੋਲ੍ਹਣ ਬਾਰੇ ਵੱਡਾ ਫ਼ੈਸਲਾ ਭਾਰਤ ਵਿਚ ਕਈ ਫੇਸਬੁੱਕ ਉਪਭੋਗਤਾਵਾਂ ਨੇ ਟਵਿੱਟਰ 'ਤੇ ਪੋਸਟ ਕਰਕੇ ਦੱਸਿਆ ਹੈ ਕਿ' ਮੋਦੀ ਦੇ ਅਸਤੀਫੇ 'ਵਾਲਾ ਹੈਸ਼ਟੈਗ ਫੇਸਬੁੱਕ' 'ਤੇ ਦੇਖਣ ਤੋਂ ਰੋਕ ਦਿੱਤਾ ਗਿਆ ਹੈ। ਫੇਸਬੁੱਕ ਉਪਭੋਗਤਾ ਜਦੋਂ ਹੈਸ਼ਟੈਗ #ResignModi ਨੂੰ ਸਰਚ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਇੱਕ ਨੋਟੀਫਿਕੇਸ਼ਨ ਦਿਖਾਈ ਦੇ ਰਿਹਾ ਸੀ।ਜਿਸ ਵਿੱਚ ਇਹ ਲਿਖਿਆ ਗਿਆ ਸੀ - “ਕਮਿਊਨਿਟੀ ਗਾਈਡਲਾਈਨਜ ਦੀ ਰੱਖਿਆ ਕਰੋ। #ResignModi ਮੋਦੀ ਦੇ ਨਾਲ ਕੀਤਾ ਗਿਆਹੈਸ਼ਟੈਗ ਹਾਈਡ ਹੈ। ਕਿਉਂਕਿ ਇਸ ਵਿਚ ਕੁਝ ਸਮੱਗਰੀ ਵੀ ਹੈ, ਜੋ ਸਾਡੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ। -PTCNews publive-image-
facebook coronavirus resignmodi blocked facebook-blocked-hashtag pm-modi-to-resign
Advertisment

Stay updated with the latest news headlines.

Follow us:
Advertisment