ਹੋਰ ਖਬਰਾਂ

ਸੇਵਾਮੁਕਤ CID ਇੰਸਪੈਕਟਰ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਗੁਆਈ ਆਪਣੀ ਜਾਨ

By Shanker Badra -- December 10, 2020 4:12 pm -- Updated:Feb 15, 2021

ਸੇਵਾਮੁਕਤ CID ਇੰਸਪੈਕਟਰ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਗੁਆਈ ਆਪਣੀ ਜਾਨ:ਬਠਿੰਡਾ : ਸ਼ਹਿਰ ਦੇ ਇਕ ਸੇਵਾਮੁਕਤ ਸੀਆਈਡੀ ਇੰਸਪੈਕਟਰ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਹਰਦੇਵ ਸਿੰਘ ਵਜੋਂ ਹੋਈ ਹੈ ,ਜੋ ਸਾਲ 2006 'ਚ ਪੁਲਿਸ ਵਿਭਾਗ 'ਚੋਂ ਬਤੌਰ ਇੰਸਪੈਕਟਰ ਸੇਵਾਮੁਕਤ ਹੋਇਆ ਸੀ।

Retired CID inspector death 1 ਸੇਵਾਮੁਕਤ CID ਇੰਸਪੈਕਟਰ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਗੁਆਈ ਆਪਣੀਜਾਨ

ਜਾਣਕਾਰੀ ਅਨੁਸਾਰ 75 ਸਾਲਾ ਹਰਦੇਵ ਸਿੰਘ ਕਰੀਬ 14 ਸਾਲ ਪਹਿਲਾਂ ਪੁਲਿਸ ਵਿਭਾਗ 'ਚੋਂ ਸੀ.ਆਈ.ਡੀ. ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸੀ। ਉਹ ਕਾਫੀ ਸਮੇਂ ਤੋਂ ਬਿਮਾਰ ਵੀ ਚੱਲ ਰਹੇ ਸਨ। ਉਨ੍ਹਾਂ ਦੀਆਂ ਤਿੰਨ ਧੀਆਂ ਹਨ, ਜੋ ਵਿਆਹ ਤੋਂ ਬਾਅਦ ਵਿਦੇਸ਼ 'ਚ ਰਹਿ ਰਹੀਆਂ ਹਨ, ਜਦਕਿ ਉਹ ਆਪਣੇ ਪੁੱਤਰ ਕੋਲ ਇਥੇ ਰਹਿੰਦੇ ਸਨ , ਜੋ ਕਿ ਇੰਜੀਨੀਅਰ ਕਾਲਜ ਬਠਿੰਡਾ ਵਿਖੇ ਮੁਲਾਜ਼ਮ ਹੈ।

Retired CID inspector death 1 ਸੇਵਾਮੁਕਤ CID ਇੰਸਪੈਕਟਰ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਗੁਆਈ ਆਪਣੀਜਾਨ

ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਹੈ ,ਜਿਸ 'ਤੇ ਲਿਖਿਆ ਸੀ ਕਿ ਪਤਨੀ ਦੇ ਸਵਰਗਵਾਸ ਹੋਣ ਤੋਂ ਬਾਅਦ ਉਹ ਇਕੱਲਾ ਮਹਿਸੂਸ ਕਰ ਰਿਹਾ ਸੀ, ਜਦਕਿ ਬਿਮਾਰੀ ਵੀ ਰਹਿੰਦਾ ਸੀ। ਇਸ ਲਈ ਆਪਣੀ ਮਰਜ਼ੀ ਨਾਲ ਖੁਦਕੁਸ਼ੀ ਕਰ ਲਈ, ਜਿਸ ਵਿਚ ਹੋਰ ਕਿਸੇ ਦਾ ਕੋਈ ਕਸੂਰ ਨਹੀਂ ਹੈ।

Retired CID inspector death 1 ਸੇਵਾਮੁਕਤ CID ਇੰਸਪੈਕਟਰ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਗੁਆਈ ਆਪਣੀਜਾਨ

ਉਕਤ ਪੁਲਸ ਇੰਸਪੈਕਟਰ ਨੇ ਖ਼ੁਦਕੁਸ਼ੀ ਨੋਟ 'ਚ ਲਿਖਿਆ ਹੈ ਕਿ ਭਾਵੇਂ ਸਿੱਖ ਧਰਮ ਵਿੱਚ ਖ਼ੁਦਕਸ਼ੀ ਕਰਨਾ ਚੰਗੀ ਗੱਲ ਨਹੀਂ ਹੈ ਪਰ ਉਹ ਇਨ੍ਹਾਂ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਿਆ ਸੀ ਕਿ ਉਸ ਨੂੰ ਇਹ ਆਖ਼ਰੀ ਕਦਮ ਚੁੱਕਣਾ ਪਿਆ।ਜਿਸ ਤੋਂ ਬਾਅਦ  ਦੇਰ ਰਾਤ ਉਨ੍ਹਾਂ ਨੇ ਆਪਣੇ ਕਮਰੇ 'ਚ ਖ਼ੁਦ ਨੂੰ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਲਈ ਹੈ। ਇਸ ਮੌਕੇ 'ਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ।
-PTCNews