ਮੁੱਖ ਖਬਰਾਂ

ਕਾਨਪੁਰ ਪੁਲਿਸ ਹੱਤਿਆਕਾਂਡ - ਵਿਕਾਸ ਦੁਬੇ ਦਾ ਨੇੜਲਾ ਸਾਥੀ ਮੁਕਾਬਲੇ 'ਚ ਹਲਾਕ

By Panesar Harinder -- July 08, 2020 12:07 pm -- Updated:Feb 15, 2021

ਨਵੀਂ ਦਿੱਲੀ - ਪੁਲਿਸ ਮੁਲਾਜ਼ਮਾਂ ਦੀ ਹੱਤਿਆ ਕਰਕੇ ਸਾਰੇ ਦੇਸ਼ ਲਈ 'ਮੋਸਟ ਵਾਂਟਿਡ' ਬਣੇ ਵਿਕਾਸ ਦੁਬੇ ਦੇ ਬਾਰੇ ਇੱਕ ਨਵੀਂ ਖ਼ਬਰ ਆਈ ਹੈ। ਵਿਕਾਸ ਦੂਬੇ ਦੇ ਸਾਥੀ ਅਮਰ ਦੁਬੇ ਨੂੰ ਪੁਲਿਸ ਨੇ ਹਮੀਰਪੁਰ 'ਚ ਇੱਕ ਮੁਕਾਬਲੇ 'ਚ ਮਾਰ ਮੁਕਾਇਆ। ਬੁੱਧਵਾਰ ਸਵੇਰੇ ਪੁਲਿਸ ਤੋਂ ਲੁਕ ਕੇ ਭੱਜ ਰਹੇ ਅਮਰ ਦੁਬੇ ਨੇ ਪੁਲਿਸ 'ਤੇ ਫ਼ਾਇਰਿੰਗ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਹਮੀਰਪੁਰ ਦੇ ਮੌਦਹਾ 'ਚ ਉਸ ਨੂੰ ਮਾਰ ਸੁੱਟਿਆ।
Right-hand of gangster Vikas Dubey shot dead in an encounter
ਐੱਸਟੀਐੱਫ਼ ਵੱਲੋਂ ਮਾਰਿਆ ਗਿਆ ਮ੍ਰਿਤਕ ਅਮਰ ਦੁਬੇ ਖੇਤਰਾਧਿਕਾਰੀ ਸਮੇਤ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਸਮੂਹਿਕ ਹੱਤਿਆਕਾਂਡ 'ਚ ਨਾਮਜ਼ਦ ਸੀ। ਉਹ ਰਿਸ਼ਤੇ 'ਚ ਇਸ ਸਮੂਹਿਕ ਹੱਤਿਆਕਾਂਡ 'ਚ ਮੁੱਖ ਦੋਸ਼ੀ ਵਿਕਾਸ ਦੂਬੇ ਦਾ ਭਤੀਜਾ ਲੱਗਦਾ ਸੀ ਅਤੇ ਉਸ ਦੇ ਸਭ ਤੋਂ ਕਰੀਬੀ ਤੇ ਵਿਸ਼ਵਾਸਯੋਗ ਸਾਥੀਆਂ ਵਿੱਚੋਂ ਸੀ। |
Right-hand of gangster Vikas Dubey shot dead in an encounter
ਪੁਲਿਸ ਦੇ ਦੱਸਣ ਅਨੁਸਾਰ ਅਮਰ ਦੁਬੇ 'ਤੇ ਚੌਬੇਪੁਰ ਥਾਣੇ 'ਚ 5 ਮੁਕੱਦਮੇ ਦਰਜ ਹਨ ਤੇ ਇਸ ਤੋਂ ਇਲਾਵਾ ਵੀ ਇਸ 'ਤੇ ਕਈ ਹੋਰ ਮੁਕੱਦਮੇ ਦਰਜ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ 'ਤੇ ਕੀਤੇ ਗਏ ਹਮਲੇ ਸਮੇਂ ਉਹ ਵਿਕਾਸ ਦੂਬੇ ਦੇ ਧੜੇ 'ਚ ਸ਼ਾਮਲ ਸੀ। ਅਮਰ ਦੁਬੇ ਨੂੰ ਵਿਕਾਸ ਦੁਬੇ ਦੇ ਧੜੇ ਦਾ ਸ਼ਾਰਪ ਸ਼ੂਟਰ ਦੱਸਿਆ ਜਾਂਦਾ ਹੈ। ਘਟਨਾ ਵਾਲੇ ਦਿਨ ਹੀ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਅਤੁਲ ਦੂਬੇ ਵੀ ਅਮਰ ਦੁਬੇ ਦਾ ਚਾਚਾ ਦੱਸਿਆ ਜਾ ਰਿਹਾ ਹੈ। ਅਮਰ ਦੇ ਪਿਤਾ ਨਾਂਅ ਸੰਜੂ ਦੁਬੇ ਦੱਸਿਆ ਗਿਆ ਹੈ, ਜਿਸ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਚੁੱਕੀ ਹੈ। 2 ਦਿਨ ਪਹਿਲਾਂ ਹੀ ਪੁਲਿਸ ਨੇ ਅਮਰ ਦੁਬੇ ਦੀ ਮਾਂ ਸ਼ਮਾ ਦੁਬੇ ਨੂੰ ਹਮਲਾਵਰਾਂ ਨੂੰ ਭਜਾਉਣ ਦੇ ਦੋਸ਼ 'ਚ ਜੇਲ੍ਹ ਭੇਜਿਆ ਸੀ।

Right-hand of gangster Vikas Dubey shot dead in an encounter
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ 2 ਜੁਲਾਈ ਦੀ ਰਾਤ ਨੂੰ ਜਦੋਂ ਪੁਲਿਸ ਵਿਕਾਸ ਦੁਬੇ ਦੇ ਘਰ ਗਈ ਸੀ ਤਾਂ ਉਸ ਵੇਲੇ ਅਮਰ ਦੁਬੇ ਵੀ ਉੱਥੇ ਮੌਜੂਦ ਸੀ। ਪੁਲਿਸ ਵਾਲਿਆਂ 'ਤੇ ਫ਼ਾਇਰਿੰਗ ਕਰਨ 'ਚ ਤੇ ਉਨ੍ਹਾਂ ਦੀ ਜਾਨ ਲੈਣ 'ਚ ਉਹ ਵੀ ਸ਼ਾਮਲ ਸੀ। ਪੁਲਿਸ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਅਮਰ ਵਿਕਾਸ ਨਾਲ ਹੀ ਭੱਜ ਨਿਕਲਿਆ ਸੀ।

ਖੇਤਰਾਧਿਕਾਰੀ ਸਮੇਤ 8 ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਸਮੂਹਿਕ ਹੱਤਿਆਕਾਂਡ ਤੋਂ ਬਾਅਦ ਹੁਣ ਤੱਕ ਵਿਕਾਸ ਦੁਬੇ ਫ਼ਰਾਰ ਚੱਲ ਰਿਹਾ ਹੈ ਅਤੇ ਉਸ ਦੀ ਭਾਲ਼ ਲਈ ਉੱਤਰ ਪ੍ਰਦੇਸ਼ ਪੁਲਿਸ ਲਗਾਤਾਰ ਛਾਪੇ ਮਾਰ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੁਲਿਸ ਨੂੰ ਉਸ ਦੇ ਫ਼ਰੀਦਾਬਾਦ ਵਿਖੇ ਕਿਸੇ ਹੋਟਲ 'ਚ ਹੋਣ ਬਾਰੇ ਜਾਣਕਾਰੀ ਮਿਲੀ ਹੈ ਅਤੇ ਪੁਲਿਸ ਨੇ ਛਾਪਾ ਮਾਰ ਕੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਿਹਾ ਗਿਆ ਹੈ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਵਿਕਾਸ ਉੱਥੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ।