ਹੋਰ ਖਬਰਾਂ

ਆਰ. ਆਈ. ਐੱਮ. ਟੀ. ਯੂਨੀਵਰਸਿਟੀ 'ਚ ਵਿਦਿਆਰਥੀ ਦੀ ਭੇਦਭਰੇ ਹਾਲਾਤਾਂ 'ਚ ਮੌਤ

By Jashan A -- November 28, 2019 2:49 pm

ਆਰ. ਆਈ. ਐੱਮ. ਟੀ. ਯੂਨੀਵਰਸਿਟੀ 'ਚ ਵਿਦਿਆਰਥੀ ਦੀ ਭੇਦਭਰੇ ਹਾਲਾਤਾਂ 'ਚ ਮੌਤ,ਮੰਡੀ ਗੋਬਿੰਦਗੜ੍ਹ: ਮੰਡੀ ਗੋਬਿੰਦਗੜ੍ਹ ਸਥਿਤ ਰਿਮਟ ਯੂਨੀਵਰਸਿਟੀ 'ਚ ਇਕ 18 ਸਾਲਾ ਵਿਦਿਆਰਥੀ ਦੀ ਬੀਤੀ ਰਾਤ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਯੂਨੀਵਰਸਿਟੀ 'ਚ ਸਨਸਨੀ ਫੈਲੀ ਹੋਈ ਹੈ।

ਘਟਨਾ ਤੋਂ ਬਾਅਦ ਗੁੱਸੇ 'ਚ ਆਏ ਵਿਦਿਆਰਥੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਯੂਨੀਵਰਸਿਟੀ ਵਿਚ ਜੰਮ ਕੇ ਤੋੜ-ਭੰਨ ਕੀਤੀ।ਹਾਲਾਤ ਬੇਕਾਬੂ ਹੁੰਦੇ ਦੇਖ ਯੂਨੀਵਰਸਿਟੀ ਵਲੋਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਆ ਕੇ ਹਾਲਾਤ 'ਤੇ ਕਾਬੂ ਪਾਇਆ।

-PTC News

  • Share