Advertisment

ਗਿੱਪੀ ਗਰੇਵਾਲ ਦੀ ਬਾਲੀਵੁੱਡ 'ਤੇ ਟਿੱਪਣੀ ਤੋਂ ਬਾਅਦ ਰਿਤੇਸ਼ ਦੇਸ਼ਮੁਖ ਦਾ ਪ੍ਰਤੀਕਰਮ

author-image
Jagroop Kaur
New Update
ਗਿੱਪੀ ਗਰੇਵਾਲ ਦੀ ਬਾਲੀਵੁੱਡ 'ਤੇ ਟਿੱਪਣੀ ਤੋਂ ਬਾਅਦ ਰਿਤੇਸ਼ ਦੇਸ਼ਮੁਖ ਦਾ ਪ੍ਰਤੀਕਰਮ
Advertisment
ਖੇਤੀ ਬਿੱਲਾਂ ਖਿਲਾਫ ਦੇਸ਼ ਅੱਜ ਰਾਜਧਾਨੀ ਦਿੱਲੀ 'ਚ ਇੱਕਠਾ ਹੈ , ਜਿਥੇ ਨਾ ਸਿਰਫ ਪੰਜਾਬ ਦਾ ਕਿਸਾਨ ਬਲਕਿ ਹੋਰਨਾਂ ਸੂਬਿਆਂ ਤੋਂ ਵੀ ਕਿਸਾਨ ਆਗੂ ਅਤੇ ਹੋਰ ਵੀ ਹਿਮਾਇਤੀ ਕਿਸਾਨਾਂ ਵਲੋਂ ਜਾਰੀ ਅੰਦੋਲਨ 'ਚ ਭਾਗ ਲੈਣ ਪਹੁੰਚੇ ਹਨ ਅਤੇ ਕਿਸਾਨਾਂ ਦੇ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਆਪਣਾ ਯੋਗਦਾਨ ਦੇ ਰਹੇ ਹਨ। Unlike tense Shaheen Bagh, farmers at Singhu upbeat: 'Harder to villianise us… aware of the privilege that is' | India News,The Indian Express ਉਥੇ ਹੀ ਇਸ ਮੌਕੇ ਪੰਜਾਬ ਦੇ ਕਲਾਕਾਰ ਵੀ ਅੱਜ ਕਿਸਾਨਾਂ ਦੇ ਹੱਕ 'ਚ ਖੜੇ ਹਨ। ਜਿਨ੍ਹਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਆਪਣਾ ਯੋਗਦਾਨ ਤਾਂ ਦਿੱਤਾ ਹੀ ਜਾ ਰਿਹਾ ਹੈ ਉਸ ਦੇ ਨਾਲ ਹੀ ਕਲਾਕਾਰ ਆਪ ਵੀ ਕਿਸਾਨ ਮੌਰਚਿਆਂ ਵਿਚ ਸ਼ਾਮਿਲ ਹਨ। ਉਥੇ ਹੀ ਹੁਣ ਇਨ੍ਹਾਂ ਵਿਚ ਪੰਜਾਬੀ ਅਦਾਕਾਰਾਂ ਤੋਂ ਇਲਾਵਾ ਬਾਲੀਵੱਡ ਅਦਾਕਾਰਾਂ ਦੇ ਨਾਮ ਵੀ ਸ਼ਾਮਲ ਹਨ।
Advertisment
Kabaddi players, wrestlers, singers from Punjab join farmers' protest | Greater Kashmirਤਾਪਸੀ, ਸਵਰਾ ਅਤੇ ਸੋਨੂ ਸੂਦ ਤੋਂ ਬਾਅਦ ਹੁਣ ਅਦਾਕਾਰ ਰਿਤੇਸ਼ ਦੇਸ਼ਮੁਖ ਦਾ ਨਾਮ ਵੀ ਮਸ਼ਹੂਰ ਹਸਤੀਆਂ ਦੀ ਇਸ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀ ਕਿਸਾਨਾਂ ਨੂੰ ਕਾਫ਼ੀ ਸਮਰਥਨ ਮਿਲ ਰਿਹਾ ਹੈ। ਦੇਸ਼-ਵਿਦੇਸ਼ ਸਮੇਤ ਬਾਲੀਵੁੱਡ ਦੇ ਮਸ਼ਹੂਰ ਲੋਕ ਵੀ ਕਿਸਾਨਾਂ ਦੇ ਇਸ ਅੰਦੋਲਨ ਵਿਚ ਵਿੱਤੀ ਸਹਾਇਤਾ ਵੀ ਕਰ ਰਹੇ ਹਨ| ਰਿਤੇਸ਼ ਦੇਸ਼ਮੁਖ ਨੇ ਟਵੀਟ ਕਰਕੇ ਕਿਸਾਨਾਂ ਦਾ ਸਮਰਥਨ ਵਿਚ ਕੀਤਾ ਹੈ। ਰਿਤੇਸ਼ ਨੇ ਲਿਖਿਆ, 'ਜੇ ਤੁਸੀਂ ਅੱਜ ਖਾਣਾ ਖਾ ਰਹੇ ਹੋ, ਤਾਂ ਇਸ ਲਈ ਕਿਸਾਨ ਦਾ ਧੰਨਵਾਦ ਕਰੋ। ਮੈਂ ਆਪਣੇ ਦੇਸ਼ ਦੇ ਹਰ ਕਿਸਾਨ ਨਾਲ ਏਕਤਾ ਵਿਚ ਖੜ੍ਹਾ ਹਾਂ। #ਜੈ ਕਿਸਾਨ। ਰਿਤੇਸ਼ ਦੇ ਇਸ ਟਵੀਟ 'ਤੇ ਲੋਕ ਪ੍ਰਤੀਕ੍ਰਿਆ ਦੇ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਉਸ ਦੀ ਪ੍ਰਸ਼ੰਸਾ ਕੀਤੀ ਹੈ।ਹਾਲਾਂਕਿ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਬੀਤੇ ਦਿਨੀਂ ਇੱਕ ਟਵੀਟ ਕੀਤਾ ਸੀ ਜਿਸ ਵਿਚ ਉਹਨਾਂ ਕਿਹਾ ਸੀ ਕਿ ਬਾਲੀਵੁੱਡ ਸਿਤਾਰੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅੱਗੇ ਨਹੀਂ ਆ ਰਹੇ ਹਨ।  
Advertisment
ਗਿੱਪੀ ਨੇ ਬਾਲੀਵੁੱਡ ਨੂੰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ''ਪਿਆਰੇ ਬਾਲੀਵੁੱਡ, ਹਮੇਸ਼ਾਂ ਤੁਹਾਡੀਆਂ ਫਿਲਮਾਂ ਪੰਜਾਬ ਵਿਚ ਬਹੁਤ ਸਫਲ ਹੁੰਦੀਆਂ ਹਨ ਅਤੇ ਹਰ ਵਾਰ ਤੁਹਾਡਾ ਖੁੱਲਾ ਬਾਹਾਂ ਨਾਲ ਸਵਾਗਤ ਕੀਤਾ ਜਾਂਦਾ ਸੀ, ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ, ਨਾ ਤਾਂ ਤੁਸੀਂ ਆਏ ਅਤੇ ਨਾ ਹੀ ਇਕ ਸ਼ਬਦ ਬੋਲਿਆ ਹੈ।'
Gippy Grewal 'disappointed' with lack of support from Bollywood over farmers' protest | Celebrities News – India TVਗਿੱਪੀ ਗਰੇਵਾਲ ਦੇ ਇਸ ਟਵੀਟ ਦੇ ਜਵਾਬ ਵਿਚ ਤਾਪਸੀ ਪੰਨੂੰ ਨੇ ਕਿਹਾ ਕਿ ਸਰ ਜਿਹੜੇ ਲੋਕਾਂ ਤੋਂ ਤੁਸੀਂ ਆਵਾਜ਼ ਚੁੱਕਣ ਦੀ ਉਮੀਦ ਕਰ ਰਹੇ ਸੀ ਜੇਕਰ ਉਨ੍ਹਾਂ ਨੇ ਵੀ ਕੁਝ ਨਾ ਕੀਤਾ, ਤਾਂ ਤੁਸੀਂ ਹੋਰਾਂ ਨੂੰ ਵੀ ਉਨ੍ਹਾਂ ਦੇ ਨਾਲ ਸ਼ਾਮਲ ਨਹੀਂ ਕਰ ਸਕਦੇ। ਅਜਿਹਾ ਨਹੀਂ ਹੈ ਕਿ ਅਸੀਂ ਕੁਝ ਬਾਲੀਵੁੱਡ ਸਟਾਰ ਤਾਂ ਤੁਹਾਡੇ ਨਾਲ ਹਾਂ ਅਤੇ ਸਾਨੂੰ ਖੜ੍ਹੇ ਰਹਿਣ ਲਈ ਤਾਰੀਫ ਦੀ ਜ਼ਰੂਰਤ ਹੈ ਪਰ ਅਜਿਹੀਆਂ ਗੱਲਾਂ ਨਾਲ ਹੌਸਲਾਂ ਟੁੱਟ ਜਾਂਦਾ ਹੈ।
 

publive-imageਜ਼ਿਕਰਯੋਗ ਹੈ ਕਿ ਇਹਨਾਂ ਸੇਲਿਬ੍ਰਿਟੀਜ਼ ਤੋਂ ਇਲਾਵਾ ਹੋਰਨਾਂ ਨੇ ਵੀ ਕਿਸਾਨਾਂ ਦੇ ਹੱਕ ਚ ਆਵਾਜ਼ ਚੁੱਕੀ ਹੈ , ਜਿੰਨਾ 'ਚ ਡਾਇਰੈਕਟਰ ਹੰਸਲ ਮਹਿਤਾ ਅਤੇ ਅਨੁਭਵ ਸਿਨਹਾ ਵੀ ਸ਼ਾਮਿਲ ਹਨ ,

-
delhi-farmers-protest delhi-farmer-protest jazzy-b ritesh-deshmukh bolly-in-favour-of-farmer gippy-garewal
Advertisment

Stay updated with the latest news headlines.

Follow us:
Advertisment