Wed, Apr 24, 2024
Whatsapp

ਗਿੱਪੀ ਗਰੇਵਾਲ ਦੀ ਬਾਲੀਵੁੱਡ 'ਤੇ ਟਿੱਪਣੀ ਤੋਂ ਬਾਅਦ ਰਿਤੇਸ਼ ਦੇਸ਼ਮੁਖ ਦਾ ਪ੍ਰਤੀਕਰਮ

Written by  Jagroop Kaur -- December 06th 2020 12:21 PM -- Updated: December 06th 2020 12:32 PM
ਗਿੱਪੀ ਗਰੇਵਾਲ ਦੀ ਬਾਲੀਵੁੱਡ 'ਤੇ ਟਿੱਪਣੀ ਤੋਂ ਬਾਅਦ ਰਿਤੇਸ਼ ਦੇਸ਼ਮੁਖ ਦਾ ਪ੍ਰਤੀਕਰਮ

ਗਿੱਪੀ ਗਰੇਵਾਲ ਦੀ ਬਾਲੀਵੁੱਡ 'ਤੇ ਟਿੱਪਣੀ ਤੋਂ ਬਾਅਦ ਰਿਤੇਸ਼ ਦੇਸ਼ਮੁਖ ਦਾ ਪ੍ਰਤੀਕਰਮ

ਖੇਤੀ ਬਿੱਲਾਂ ਖਿਲਾਫ ਦੇਸ਼ ਅੱਜ ਰਾਜਧਾਨੀ ਦਿੱਲੀ 'ਚ ਇੱਕਠਾ ਹੈ , ਜਿਥੇ ਨਾ ਸਿਰਫ ਪੰਜਾਬ ਦਾ ਕਿਸਾਨ ਬਲਕਿ ਹੋਰਨਾਂ ਸੂਬਿਆਂ ਤੋਂ ਵੀ ਕਿਸਾਨ ਆਗੂ ਅਤੇ ਹੋਰ ਵੀ ਹਿਮਾਇਤੀ ਕਿਸਾਨਾਂ ਵਲੋਂ ਜਾਰੀ ਅੰਦੋਲਨ 'ਚ ਭਾਗ ਲੈਣ ਪਹੁੰਚੇ ਹਨ ਅਤੇ ਕਿਸਾਨਾਂ ਦੇ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਆਪਣਾ ਯੋਗਦਾਨ ਦੇ ਰਹੇ ਹਨ। Unlike tense Shaheen Bagh, farmers at Singhu upbeat: 'Harder to villianise us… aware of the privilege that is' | India News,The Indian Express ਉਥੇ ਹੀ ਇਸ ਮੌਕੇ ਪੰਜਾਬ ਦੇ ਕਲਾਕਾਰ ਵੀ ਅੱਜ ਕਿਸਾਨਾਂ ਦੇ ਹੱਕ 'ਚ ਖੜੇ ਹਨ। ਜਿਨ੍ਹਾਂ ਵਲੋਂ ਸੋਸ਼ਲ ਮੀਡੀਆ ਰਾਹੀਂ ਆਪਣਾ ਯੋਗਦਾਨ ਤਾਂ ਦਿੱਤਾ ਹੀ ਜਾ ਰਿਹਾ ਹੈ ਉਸ ਦੇ ਨਾਲ ਹੀ ਕਲਾਕਾਰ ਆਪ ਵੀ ਕਿਸਾਨ ਮੌਰਚਿਆਂ ਵਿਚ ਸ਼ਾਮਿਲ ਹਨ। ਉਥੇ ਹੀ ਹੁਣ ਇਨ੍ਹਾਂ ਵਿਚ ਪੰਜਾਬੀ ਅਦਾਕਾਰਾਂ ਤੋਂ ਇਲਾਵਾ ਬਾਲੀਵੱਡ ਅਦਾਕਾਰਾਂ ਦੇ ਨਾਮ ਵੀ ਸ਼ਾਮਲ ਹਨ। Kabaddi players, wrestlers, singers from Punjab join farmers' protest | Greater Kashmirਤਾਪਸੀ, ਸਵਰਾ ਅਤੇ ਸੋਨੂ ਸੂਦ ਤੋਂ ਬਾਅਦ ਹੁਣ ਅਦਾਕਾਰ ਰਿਤੇਸ਼ ਦੇਸ਼ਮੁਖ ਦਾ ਨਾਮ ਵੀ ਮਸ਼ਹੂਰ ਹਸਤੀਆਂ ਦੀ ਇਸ ਸੂਚੀ ਵਿਚ ਸ਼ਾਮਲ ਹੋ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਵੀ ਕਿਸਾਨਾਂ ਨੂੰ ਕਾਫ਼ੀ ਸਮਰਥਨ ਮਿਲ ਰਿਹਾ ਹੈ। ਦੇਸ਼-ਵਿਦੇਸ਼ ਸਮੇਤ ਬਾਲੀਵੁੱਡ ਦੇ ਮਸ਼ਹੂਰ ਲੋਕ ਵੀ ਕਿਸਾਨਾਂ ਦੇ ਇਸ ਅੰਦੋਲਨ ਵਿਚ ਵਿੱਤੀ ਸਹਾਇਤਾ ਵੀ ਕਰ ਰਹੇ ਹਨ|

ਰਿਤੇਸ਼ ਦੇਸ਼ਮੁਖ ਨੇ ਟਵੀਟ ਕਰਕੇ ਕਿਸਾਨਾਂ ਦਾ ਸਮਰਥਨ ਵਿਚ ਕੀਤਾ ਹੈ। ਰਿਤੇਸ਼ ਨੇ ਲਿਖਿਆ, 'ਜੇ ਤੁਸੀਂ ਅੱਜ ਖਾਣਾ ਖਾ ਰਹੇ ਹੋ, ਤਾਂ ਇਸ ਲਈ ਕਿਸਾਨ ਦਾ ਧੰਨਵਾਦ ਕਰੋ। ਮੈਂ ਆਪਣੇ ਦੇਸ਼ ਦੇ ਹਰ ਕਿਸਾਨ ਨਾਲ ਏਕਤਾ ਵਿਚ ਖੜ੍ਹਾ ਹਾਂ। #ਜੈ ਕਿਸਾਨ। ਰਿਤੇਸ਼ ਦੇ ਇਸ ਟਵੀਟ 'ਤੇ ਲੋਕ ਪ੍ਰਤੀਕ੍ਰਿਆ ਦੇ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਉਸ ਦੀ ਪ੍ਰਸ਼ੰਸਾ ਕੀਤੀ ਹੈ।ਹਾਲਾਂਕਿ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਬੀਤੇ ਦਿਨੀਂ ਇੱਕ ਟਵੀਟ ਕੀਤਾ ਸੀ ਜਿਸ ਵਿਚ ਉਹਨਾਂ ਕਿਹਾ ਸੀ ਕਿ ਬਾਲੀਵੁੱਡ ਸਿਤਾਰੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅੱਗੇ ਨਹੀਂ ਆ ਰਹੇ ਹਨ।   ਗਿੱਪੀ ਨੇ ਬਾਲੀਵੁੱਡ ਨੂੰ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ''ਪਿਆਰੇ ਬਾਲੀਵੁੱਡ, ਹਮੇਸ਼ਾਂ ਤੁਹਾਡੀਆਂ ਫਿਲਮਾਂ ਪੰਜਾਬ ਵਿਚ ਬਹੁਤ ਸਫਲ ਹੁੰਦੀਆਂ ਹਨ ਅਤੇ ਹਰ ਵਾਰ ਤੁਹਾਡਾ ਖੁੱਲਾ ਬਾਹਾਂ ਨਾਲ ਸਵਾਗਤ ਕੀਤਾ ਜਾਂਦਾ ਸੀ, ਪਰ ਅੱਜ ਜਦੋਂ ਪੰਜਾਬ ਨੂੰ ਤੁਹਾਡੀ ਸਭ ਤੋਂ ਵੱਧ ਜ਼ਰੂਰਤ ਹੈ, ਨਾ ਤਾਂ ਤੁਸੀਂ ਆਏ ਅਤੇ ਨਾ ਹੀ ਇਕ ਸ਼ਬਦ ਬੋਲਿਆ ਹੈ।'
Gippy Grewal 'disappointed' with lack of support from Bollywood over farmers' protest | Celebrities News – India TVਗਿੱਪੀ ਗਰੇਵਾਲ ਦੇ ਇਸ ਟਵੀਟ ਦੇ ਜਵਾਬ ਵਿਚ ਤਾਪਸੀ ਪੰਨੂੰ ਨੇ ਕਿਹਾ ਕਿ ਸਰ ਜਿਹੜੇ ਲੋਕਾਂ ਤੋਂ ਤੁਸੀਂ ਆਵਾਜ਼ ਚੁੱਕਣ ਦੀ ਉਮੀਦ ਕਰ ਰਹੇ ਸੀ ਜੇਕਰ ਉਨ੍ਹਾਂ ਨੇ ਵੀ ਕੁਝ ਨਾ ਕੀਤਾ, ਤਾਂ ਤੁਸੀਂ ਹੋਰਾਂ ਨੂੰ ਵੀ ਉਨ੍ਹਾਂ ਦੇ ਨਾਲ ਸ਼ਾਮਲ ਨਹੀਂ ਕਰ ਸਕਦੇ। ਅਜਿਹਾ ਨਹੀਂ ਹੈ ਕਿ ਅਸੀਂ ਕੁਝ ਬਾਲੀਵੁੱਡ ਸਟਾਰ ਤਾਂ ਤੁਹਾਡੇ ਨਾਲ ਹਾਂ ਅਤੇ ਸਾਨੂੰ ਖੜ੍ਹੇ ਰਹਿਣ ਲਈ ਤਾਰੀਫ ਦੀ ਜ਼ਰੂਰਤ ਹੈ ਪਰ ਅਜਿਹੀਆਂ ਗੱਲਾਂ ਨਾਲ ਹੌਸਲਾਂ ਟੁੱਟ ਜਾਂਦਾ ਹੈ।
 

ਜ਼ਿਕਰਯੋਗ ਹੈ ਕਿ ਇਹਨਾਂ ਸੇਲਿਬ੍ਰਿਟੀਜ਼ ਤੋਂ ਇਲਾਵਾ ਹੋਰਨਾਂ ਨੇ ਵੀ ਕਿਸਾਨਾਂ ਦੇ ਹੱਕ ਚ ਆਵਾਜ਼ ਚੁੱਕੀ ਹੈ , ਜਿੰਨਾ 'ਚ ਡਾਇਰੈਕਟਰ ਹੰਸਲ ਮਹਿਤਾ ਅਤੇ ਅਨੁਭਵ ਸਿਨਹਾ ਵੀ ਸ਼ਾਮਿਲ ਹਨ ,

Top News view more...

Latest News view more...