Fri, Apr 26, 2024
Whatsapp

ਤੇਜ਼ ਰਫਤਾਰ ਦਾ ਕਹਿਰ, ਟਰੱਕ ਦੀ ਟੱਕਰ ਕਾਰਨ ਟਰਾਲੀ ਸਵਾਰ 2 ਦੀ ਮੌਤ

Written by  Jashan A -- June 14th 2019 01:32 PM
ਤੇਜ਼ ਰਫਤਾਰ ਦਾ ਕਹਿਰ, ਟਰੱਕ ਦੀ ਟੱਕਰ ਕਾਰਨ ਟਰਾਲੀ ਸਵਾਰ 2 ਦੀ ਮੌਤ

ਤੇਜ਼ ਰਫਤਾਰ ਦਾ ਕਹਿਰ, ਟਰੱਕ ਦੀ ਟੱਕਰ ਕਾਰਨ ਟਰਾਲੀ ਸਵਾਰ 2 ਦੀ ਮੌਤ

ਤੇਜ਼ ਰਫਤਾਰ ਦਾ ਕਹਿਰ, ਟਰੱਕ ਦੀ ਟੱਕਰ ਕਾਰਨ ਟਰਾਲੀ ਸਵਾਰ 2 ਦੀ ਮੌਤ,ਮਥੁਰਾ: ਉਤਰ ਪ੍ਰਦੇਸ਼ ਦੇ ਮਥੁਰਾ ਜਨਪਦ 'ਚ ਇਕ ਤੇਜ਼ ਰਫਤਾਰ ਤੇ ਬੇਕਾਬੂ ਟਰੱਕ ਵਲੋਂ ਟਰੈਕਟਰ-ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰਨ ਨਾਲ ਟਰਾਲੀ 'ਚ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ ਤੇ 3 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਗਲਾ ਭਵਾਨੀ ਨਿਵਾਸੀ ਰਾਹੁਲ ਤੇ ਅਮਿਤ ਗੋਹੇ ਦੀ ਖਾਦ ਲਿਆਉਣ ਲਈ ਵ੍ਰਿੰਦਾਵਨ ਜਾ ਰਹੇ ਸਨ। ਹੋਰ ਪੜ੍ਹੋ:ਪਾਕਿਸਤਾਨ ‘ਚ ਰਹਿੰਦੇ ਸਿੱਖਾਂ ਨੂੰ ਮਿਲੀ ਵੱਡੀ ਰਾਹਤ ,ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਜਦ ਉਹ ਰਾਇਆ-ਮਥੁਰਾ ਰੋਡ 'ਤੇ ਸੂਰਜ ਪਿੰਡ ਦੇ ਰੇਲਵੇ ਫਾਟਕ ਨੇੜੇ ਪਹੁੰਚੇ ਤਾਂ ਇਹ ਹਾਦਸਾ ਹੋਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...