Thu, Apr 25, 2024
Whatsapp

ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਵਾਪਿਸ ਜਾ ਰਹੀ ਟਰਾਲੀ ਪਲਟੀ , ਕਈ ਔਰਤਾਂ ਜ਼ਖਮੀ

Written by  Shanker Badra -- October 06th 2021 07:43 PM
ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਵਾਪਿਸ ਜਾ ਰਹੀ ਟਰਾਲੀ ਪਲਟੀ , ਕਈ ਔਰਤਾਂ ਜ਼ਖਮੀ

ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਵਾਪਿਸ ਜਾ ਰਹੀ ਟਰਾਲੀ ਪਲਟੀ , ਕਈ ਔਰਤਾਂ ਜ਼ਖਮੀ

ਜਗਰਾਉਂ : ਜਗਰਾਉਂ ਦੇ ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਵਾਪਿਸ ਜਾ ਰਹੀ ਟਰਾਲੀ ਪਿੰਡ ਕੌਂਕੇ ਕਲਾਂ ਰੋਡ 'ਤੇ ਅਚਾਨਕ ਪਲਟ ਗਈ ਹੈ। ਟਰਾਲੀ ਵਿੱਚ ਸਵਾਰ 2 ਦਰਜਨ ਦੇ ਕਰੀਬ ਔਰਤਾਂ ਤੇ 2 ਬੱਚੇ ਜ਼ਖਮੀ ਹੋ ਗਏ ਹਨ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। [caption id="attachment_539808" align="aligncenter" width="300"] ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਵਾਪਿਸ ਜਾ ਰਹੀ ਟਰਾਲੀ ਪਲਟੀ , ਕਈ ਔਰਤਾਂ ਜ਼ਖਮੀ[/caption] ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਲਈ ਸੇਵਾ ਕਰ ਰਹੇ ਨੌਜਵਾਨਾਂ ਨੇ ਅਤੇ ਪੁਲਿਸ ਨੇ ਇੱਕਠੇ ਹੋ ਕੇ ਜ਼ਖਮੀ ਔਰਤਾਂ ਨੂੰ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ, ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। [caption id="attachment_539807" align="aligncenter" width="300"] ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਵਾਪਿਸ ਜਾ ਰਹੀ ਟਰਾਲੀ ਪਲਟੀ , ਕਈ ਔਰਤਾਂ ਜ਼ਖਮੀ[/caption] ਇਸ ਮੌਕੇ ਜਖਮੀਆਂ ਨੂੰ ਹਸਪਤਾਲ ਲੈ ਕੇ ਆਉਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਇਹ ਟਰਾਲੀ ਬਰਨਾਲਾ ਜ਼ਿਲ੍ਹੇ ਦੇ ਕਸਬੇ ਮਹਿਲ ਕਲਾਂ ਤੋਂ ਆਈ ਸੀ ਤੇ ਗੁਰਦੁਆਰਾ ਨਾਨਕਸਰ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਬਰਸੀ ਸਮਾਗਮਾਂ ਵਿੱਚ ਮੱਥਾ ਟੇਕ ਕੇ ਵਾਪਿਸ ਜਾ ਰਹੇ ਸਨ ਤਾਂ ਅਚਾਨਕ ਟਰਾਲੀ ਪਲਟ ਕੇ ਖੇਤਾਂ ਵਿਚ ਜਾ ਡਿੱਗੀ। [caption id="attachment_539806" align="aligncenter" width="300"] ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕ ਕੇ ਵਾਪਿਸ ਜਾ ਰਹੀ ਟਰਾਲੀ ਪਲਟੀ , ਕਈ ਔਰਤਾਂ ਜ਼ਖਮੀ[/caption] ਜਿਸ ਕਰਕੇ 2 ਦਰਜਨ ਦੇ ਕਰੀਬ ਔਰਤਾਂ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਹਸਪਤਾਲ ਦੇ ਡਾਕਟਰਾਂ ਨੇ ਸੰਭਾਲ ਲਿਆ ਤੇ ਸਾਰੀਆਂ ਜ਼ਖਮੀ ਔਰਤਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਇਸ ਮੌਕੇ ਪੁਲਿਸ ਨੇ ਵੀ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਜਾਨੀ ਨੁਕਸਾਨ ਤੋੰ ਬਚਾਅ ਹੋ ਗਿਆ ਹੈ ਤੇ ਫਿਰ ਵੀ ਪੁਲਿਸ ਆਪਣੀ ਪੂਰੀ ਡਿਊਟੀ ਕਰ ਰਹੀ ਹੈ। -PTCNews


Top News view more...

Latest News view more...