Thu, Apr 25, 2024
Whatsapp

ਅੰਮ੍ਰਿਤਸਰ 'ਚ ਸਕੂਲ ਵੈਨ ਤੇ ਆਟੋ ਦੀ ਹੋਈ ਜ਼ਬਰਦਸਤ ਟੱਕਰ, 1 ਵਿਅਕਤੀ ਦੀ ਹੋਈ ਮੌਤ

Written by  Jashan A -- February 06th 2020 09:28 PM
ਅੰਮ੍ਰਿਤਸਰ 'ਚ ਸਕੂਲ ਵੈਨ ਤੇ ਆਟੋ ਦੀ ਹੋਈ ਜ਼ਬਰਦਸਤ ਟੱਕਰ, 1 ਵਿਅਕਤੀ ਦੀ ਹੋਈ ਮੌਤ

ਅੰਮ੍ਰਿਤਸਰ 'ਚ ਸਕੂਲ ਵੈਨ ਤੇ ਆਟੋ ਦੀ ਹੋਈ ਜ਼ਬਰਦਸਤ ਟੱਕਰ, 1 ਵਿਅਕਤੀ ਦੀ ਹੋਈ ਮੌਤ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਇਸਲਾਮਾਬਾਦ ਚੌਕ ਦੇ ਨੇੜੇ ਬਾਅਦ ਦੁਪਹਿਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਇੱਕ ਵਿਅਕਤੀ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਥੇ ਇਕ ਸਕੂਲ ਵੈਨ ਤੇ ਇੱਕ ਆਟੋ ਵਿਚਕਾਰ ਟੱਕਰ ਹੋ ਗਈ। ਟੱਕਰ ਇਨ੍ਹੀ ਭਿਆਨਕ ਸੀ ਕਿ ਦੋਵਾਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਤੇ ਆਟੋ ਵਿੱਚ ਬੈਠੇ ਇੱਕ ਵਿਕਤੀ ਦੀ ਮੌਤ ਹੋ ਗਈ, ਤਿੰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਸੁਨੀਲ ਕੁਮਾਰ ਵਜੋਂ ਹੋਈ ਹੈ। ਹੋਰ ਪੜ੍ਹੋ: ਪੰਜਾਬ 'ਚ ਡੇਂਗੂ ਦਾ ਕਹਿਰ ਜਾਰੀ, ਨਾਭਾ 'ਚ ਮਹਿਲਾ ਅਧਿਆਪਕ ਦੀ ਹੋਈ ਮੌਤ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਲੜਕੇ ਮਨੀਸ਼ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਅੱਜ ਤਾਰਾ ਵਾਲੇ ਪੁਲ 'ਤੇ ਪੀਰਾਂ ਦੇ ਮੇਲੇ 'ਤੇ ਗਿਆ ਸੀ। ਗਲਤ ਦਿਸ਼ਾ ਵਲੋਂ ਆ ਰਹੀ ਸਕੂਲ ਵੈਨ ਨਾਲ ਉਨ੍ਹਾਂ ਦੇ ਆਟੋ ਦੀ ਟੱਕਰ ਹੋ ਗਈ। ਜਿਸ ਦੌਰਾਨ ਉਨ੍ਹਾਂ ਦੇ ਪਿਤਾ ਸੁਨੀਲ ਸ਼ਰਮਾ ਨੂੰ ਹਸਪਤਾਲ ਲਿਜਾਂਦੇ ਹੋਏ ਉਸ ਦੀ ਮੌਤ ਹੋ ਗਈ ਤੇ ਪਰਿਵਾਰ ਦੇ 2 ਹੋਰ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਦਾ ਨਿਜੀ ਹਸਪਤਾਲ 'ਚ ਇਲਾਜ ਚਲ ਰਿਹਾ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। -PTC News


Top News view more...

Latest News view more...