ਹੋਰ ਖਬਰਾਂ

ਹੁੰਡਈ ਕੰਪਨੀ 'ਚ ਕੰਮ ਕਰਨ ਵਾਲੀਆਂ 2 ਲੜਕੀਆਂ ਨੂੰ ਪੁਲਿਸ ਅਧਿਕਾਰੀ ਦੀ ਕਾਰ ਨੇ ਕੁਚਲਿਆ , ਇੱਕ ਦੀ ਮੌਤ

By Shanker Badra -- October 18, 2021 12:12 pm

ਜਲੰਧਰ : ਇਸ ਸਮੇਂ ਦੀ ਦੁਖਦਾਈ ਖ਼ਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ। ਸੋਮਵਾਰ ਸਵੇਰੇ ਜਲੰਧਰ ਫਗਵਾੜਾ ਮੁੱਖ ਮਾਰਗ 'ਤੇ ਧਨੋਵਾਲੀ ਨੇੜੇ ਇੱਕ ਤੇਜ਼ ਰਫਤਾਰ ਬ੍ਰਿਜਾ ਕਾਰ ਨੇ 2 ਲੜਕੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਇਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹੁੰਡਈ ਕੰਪਨੀ 'ਚ ਕੰਮ ਕਰਨ ਵਾਲੀਆਂ 2 ਲੜਕੀਆਂ ਨੂੰ ਪੁਲਿਸ ਅਧਿਕਾਰੀ ਦੀ ਕਾਰ ਨੇ ਕੁਚਲਿਆ , ਇੱਕ ਦੀ ਮੌਤ

ਮ੍ਰਿਤਕ ਲੜਕੀ ਦੀ ਪਛਾਣ ਨਵਜੋਤ ਕੌਰ ਵਜੋਂ ਹੋਈ ਹੈ, ਜੋ ਕਿ ਧਨੌਵਾਲੀ ਦੀ ਰਹਿਣ ਵਾਲੀ ਸੀ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਕਾਸਮੋ ਹੁੰਡਈ ਵਿੱਚ ਕੰਮ ਕਰਦੀ ਸੀ। ਉਹ ਆਪਣੀ ਸਹੇਲੀ ਨਾਲ ਪੈਦਲ ਜਾ ਰਹੀ ਸੀ ਤਾਂ ਤੇਜ਼ ਰਫਤਾਰ ਕਾਰ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਨਵਜੋਤ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹੁੰਡਈ ਕੰਪਨੀ 'ਚ ਕੰਮ ਕਰਨ ਵਾਲੀਆਂ 2 ਲੜਕੀਆਂ ਨੂੰ ਪੁਲਿਸ ਅਧਿਕਾਰੀ ਦੀ ਕਾਰ ਨੇ ਕੁਚਲਿਆ , ਇੱਕ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਨੰਬਰ ਹੁਸ਼ਿਆਰਪੁਰ ਇੱਕ ਪੁਲਿਸ ਅਧਿਕਾਰੀ ਦੀ ਹੈ। ਇਸ ਹਾਦਸੇ ਦੇ ਵਿਰੋਧ ਵਿੱਚ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਫਗਵਾੜਾ ਰਾਜ ਮਾਰਗ ਜਾਮ ਕਰ ਦਿੱਤਾ ਹੈ। ਫਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
-PTCNews

  • Share