ਰੋਡਵੇਜ਼ ਬੱਸ ਤੇ ਬਲੈਰੋ ਗੱਡੀ ਵਿਚਾਲੇ ਜ਼ਬਰਦਸਤ ਟੱਕਰ, ਗੱਡੀ ਦੇ ਉੱਡੇ ਪਰਖੱਚੇ

By Jashan A - July 29, 2021 10:07 am

ਮੋਗਾ: ਪੰਜਾਬ 'ਚ ਦਿਨ ਬ ਦਿਨ ਸੜਕੀ ਹਾਦਸਿਆਂ (Road Accident) ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਭਿਆਨਕ ਸੜਕ ਹਾਦਸਾ ਮੋਗਾ (Moga) ਦੇ ਪਿੰਡ ਡਗਰੂ ਕੋਲ ਵਾਪਰਿਆ ਹੈ, ਜਿਥੇ ਰੋਡਵੇਜ਼ ਅਤੇ ਬਲੈਰੋ ਗੱਡੀ 'ਚ ਜ਼ਬਰਦਸਤ ਟੱਕਰ ਹੋ ਗਈ, ਜਿਸ ਦੌਰਾਨ ਬਲੈਰੋ ਗੱਡੀ ਦਾ ਡਰਾਈਵਰ ਬੁਰੀ ਤਰਾਂ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ਼ ਲਈ ਲੁਧਿਆਣਾ (Ludhiana) ਲੈ ਕੇ ਜਾਇਆ ਗਿਆ।

ਟੱਕਰ ਇਨ੍ਹੀ ਭਿਆਨਕ ਸੀ ਕਿ ਬਲੈਰੋ ਗੱਡੀ ਦੇ ਪਰਖਚੇ ਉੱਡ ਗਏ। ਪ੍ਰਤੱਖਦਰਸ਼ੀਆਂ ਦੀ ਮੰਨੀਏ ਤਾਂ ਪੰਜਾਬ ਰੋਡਵੇਜ ਦੀ ਬੱਸ ਰੋਂਗ ਸਾਈਡ ਤੋਂ ਆ ਰਹੀ ਸੀ,ਜਦੋਂ ਡਗਰੂ ਪਿੰਡ ਦੇ ਨੇੜੇ ਪਹੁੰਚੀ ਤਾਂ ਫਲਾਈਓਵਰ ਦੇ ਨੇੜੇ ਇਹ ਟੱਕਰ ਹੋ ਗਈ, ਜਿਸ 'ਚ ਬਲੈਰੋ ਡਰਾਈਵਰ ਬੁਰੀ ਤਰਾਂ ਜ਼ਖਮੀ ਹੋ ਗਿਆ ਹੈ। ਫਿਲਹਾਲ ਉਸ ਨੂੰ ਇਲਾਜ਼ ਲਈ ਲੁਧਿਆਣਾ ਦੇ ਹਸਪਤਾਲ ਲਈ ਲਿਜਾਇਆ ਗਿਆ ਹੈ।

ਹੋਰ ਪੜ੍ਹੋ: 2022 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਵਿੱਢੀ ਤਿਆਰੀ, ਅਧਿਕਾਰੀਆਂ ਨੂੰ ਦਿੱਤੇ ਇਹ ਆਦੇਸ਼

ਜ਼ਿਕਰ ਏ ਖਾਸ ਹੈ ਕਿ ਆਏ ਦਿਨ ਇਹਨਾਂ ਹਾਦਸਿਆਂ 'ਚ ਵਾਧਾ ਹੋ ਰਿਹਾ ਹੈ, ਕਈ ਵਾਰ ਤੇਜ਼ ਰਫ਼ਤਾਰੀ ਤੇ ਕਈ ਵਾਰ ਅਣਗਹਿਲੀ ਇਹਨਾਂ ਹਾਦਸਿਆਂ ਦੀ ਵਜਾ ਬਣਦੀ ਆ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।

-PTC News

adv-img
adv-img