Tue, Apr 23, 2024
Whatsapp

ਮਲੇਰਕੋਟਲਾ -ਨਾਭਾ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਅਧਿਆਪਕ ਜਖ਼ਮੀ

Written by  Jashan A -- January 08th 2020 12:40 PM -- Updated: January 08th 2020 12:42 PM
ਮਲੇਰਕੋਟਲਾ -ਨਾਭਾ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਅਧਿਆਪਕ ਜਖ਼ਮੀ

ਮਲੇਰਕੋਟਲਾ -ਨਾਭਾ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਅਧਿਆਪਕ ਜਖ਼ਮੀ

ਮਲੇਰਕੋਟਲਾ -ਨਾਭਾ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 3 ਅਧਿਆਪਕ ਜਖ਼ਮੀ,ਨਾਭਾ: ਦਿਨ-ਬ-ਦਿਨ ਸੜਕ ਹਾਦਸਿਆਂ ਦਾ ਵਧਣਾ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ। ਕਿਸੇ ਇੱਕ ਮਨੁੱਖ ਵੱਲੋਂ ਵਰਤੀ ਗਈ ਲਾਪਰਵਾਹੀ ਦੂਸਰੇ ਮਨੁੱਖ ਨੂੰ ਸਾਰੀ ਉਮਰ ਲਈ ਭਾਰੀ ਪੈ ਜਾਂਦੀ ਹੈ। road accidentਅਜਿਹਾ ਹੀ ਇੱਕ ਹੋਰ ਕਾਰਹਾਦਸਾ ਨਾਭਾ-ਮਲੇਰਕੋਟਲਾ ਰੋਡ 'ਤੇ ਵਾਪਰਿਆ। ਹਾਦਸੇ 'ਚ 2 ਅਧਿਆਪਕਾਂ ਤੇ ਇੱਕ ਸਕੂਲ ਕਰਮਚਾਰੀ ਸਮੇਤ 3 ਗੰਭੀਰ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਹੋਰ ਪੜ੍ਹੋ: ਰੇਵਾੜੀ: ਧੁੰਦ ਕਾਰਨ ਦਿੱਲੀ-ਜੈਪੁਰ ਮਾਰਗ ‘ਤੇ ਕਰੀਬ 24 ਗੱਡੀਆਂ ਆਪਸ ‘ਚ ਟਕਰਾਈਆਂ, 2 ਦੀ ਮੌਤ ਤੇ ਕਈ ਜ਼ਖ਼ਮੀ ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਹੋਏ ਮੁਲਾਜ਼ਮ ਸੰਗਰੂਰ ਦੇ ਬਾਗੜੀਆ ਨਜ਼ਦੀਕ ਸਰਕਾਰੀ ਸਕੂਲ ਦੇ ਸਟਾਫ਼ ਹਨ।ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਰੈਫ਼ਰ ਕੀਤਾ ਗਿਆ ਹੈ, ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅਧਿਆਪਕ ਸਕੂਲ 'ਚ ਡਿਊਟੀ ਕਰਨ ਜਾ ਰਹੇ ਸੀ ਤੇ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਦੇ ਕੋਲੋਂ ਕੱਟ ਕੇ ਅੱਗੇ ਨਿਕਲਣ ਨਾਲ ਅਚਾਨਕ ਗੱਡੀ ਬੇਕਾਬੂ ਹੋ ਕੇ ਦਰੱਖਤ 'ਚ ਜਾ ਵੱਜੀ। Road Accidentਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News


Top News view more...

Latest News view more...