ਹਾਦਸੇ/ਜੁਰਮ

ਮੋਟਰਸਾਈਕਲ ਤੇ ਪਿੱਕਅਪ ਗੱਡੀ ਵਿਚਾਲੇ ਭਿਆਨਕ ਟੱਕਰ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ

By Jashan A -- August 12, 2021 7:20 pm

ਸੰਗਰੂਰ: ਪੰਜਾਬ 'ਚ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ, ਜਿਨ੍ਹਾਂ 'ਚ ਹੁਣ ਤੱਕ ਕਈ ਲੋਕ ਮੌਤ ਨੂੰ ਗਲ ਲੈ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਸੰਗਰੂਰ 'ਚ ਵਾਪਰਿਆ ਹੈ, ਜਿਥੇ ਮੋਟਰਸਾਈਕਲ ’ਤੇ ਘਰ ਪਰਤ ਰਹੇ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਇਕ ਪਿੱਕਅਪ ਨਾਲ ਟੱਕਰ ’ਚ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਕ ਮਾਲਵਿੰਦਰ ਸਿੰਘ, ਉਸਦੀ ਮਾਂ ਅਮਰੀਕ ਕੌਰ ਅਤੇ ਕੁੜੀ ਗਗਨਦੀਪ ਕੌਰ ਵਾਸੀ ਲੇਹਲਕਲਾਂ ਮੋਟਰਸਾਈਕਲ ’ਤੇ ਪਿੰਡ ਨਾਨਕਾ ਘਰ ਗੱਗੜਪੁਰ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਮੁੱਖ ਸੜਕ ਤੋਂ ਕੁਲਾਰਾਂ ਨੂੰ ਜਾ ਰਹੀ ਸੜਕ ਦੇ ਸਾਹਮਣੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਤੇਜ਼ ਰਫਤਾਰ ਪਿੱਕਅਪ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਤਿੰਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹੋਰ ਪੜ੍ਹੋ: ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਲਾਹਕਾਰ ਬਣਨ ਤੋਂ ‘ਮੁਹੰਮਦ ਮੁਸਤਫ਼ਾ’ ਨੇ ਕੀਤਾ ਇਨਕਾਰ

ਉਧਰ ਇਸ ਘਟਨਾ ਦੀ ਸੂਚਨਾ ਜਿਵੇ ਹੀ ਸਥਾਨਕ ਪੁਲਿਸ ਨੂੰ ਮਿਲੀ ਤਾਂ ਉਹਨਾਂ ਪਿੱਕਅਪ ਨੂੰ ਕਬਜ਼ੇ ’ਚ ਲੈ ਲਿਆ, ਜਦੋਂਕਿ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ।

-PTC News

  • Share