ਸੁਲਤਾਨਪੁਰ ਲੋਧੀ: ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਕਈ ਬੱਚਿਆਂ ਦੇ ਲੱਗੀਆਂ ਸੱਟਾਂ

Road Accident

ਸੁਲਤਾਨਪੁਰ ਲੋਧੀ: ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ, ਕਈ ਬੱਚਿਆਂ ਦੇ ਲੱਗੀਆਂ ਸੱਟਾਂ,ਸੁਲਤਾਨਪੁਰ ਲੋਧੀ: ਪੰਜਾਬ ‘ਚ ਸੰਘਣੀ ਧੁੰਦ ਕਾਰਨ ਆਏ ਦਿਨ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਅਜਿਹਾ ਹੀ ਇੱਕ ਹੋਰ ਭਿਆਨਕ ਸੜਕ ਹਾਦਸਾ ਸੁਲਤਾਨਪੁਰ ਲੋਧੀ ਨੇੜੇ ਬੂਸੋਵਾਲ ਰੋਡ ‘ਤੇ ਵਾਪਰਿਆ।

Road Accidentਜਿਥੇ ਸੰਘਣੀ ਧੁੰਦ ਕਾਰਨ ਬੱਚਿਆਂ ਨਾਲ ਭਰੀ ਅਕਾਲ ਅਕੈਡਮੀ ਸਕੂਲ ਦੀ ਇਕ ਬੱਸ ਪਲਟ ਗਈ। ਹਾਦਸੇ ਦੇ ਸਮੇਂ ਬੱਸ ‘ਚ 40 ਤੋਂ ਵਧੇਰੇ ਬੱਚੇ ਸਵਾਰ ਸਨ, ਜਿਨ੍ਹਾਂ ‘ਚੋਂ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਹੋਰ ਪੜ੍ਹੋ: CSIR ਦੀ ਨੈੱਟ ਪ੍ਰੀਖਿਆ ‘ਚ ਪੰਜਾਬ ਦੇ ਜਸਪ੍ਰੀਤ ਨੇ ਪੂਰੇ ਭਾਰਤ ‘ਚੋਂ ਪਹਿਲਾਂ ਰੈਂਕ ਹਾਸਲ ਕੀਤਾ

ਮਿਲੀ ਜਾਣਕਾਰੀ ਮੁਤਾਬਕ ਅਕਾਲ ਅਕੈਡਮੀ ਸਕੂਲ ਦੀ ਬੱਸ ਪਿੰਡਾਂ ‘ਚੋਂ ਬੱਚੇ ਲੈ ਕੇ ਸੁਲਤਾਨਪੁਰ ਲੋਧੀ ਵੱਲ ਆ ਰਹੀ ਸੀ ਕਿ ਅੱਗਿਓਂ ਇਕ ਰੌਗ ਸਾਈਡ ‘ਤੇ ਟਰੱਕ ਆ ਰਿਹਾ ਸੀ, ਜਿਸ ਨੂੰ ਅਚਾਨਕ ਦੇਖਦੇ ਹੀ ਬੱਸ ਦੇ ਡਰਾਈਵਰ ਨੇ ਬੱਸ ਨੂੰ ਸੜਕ ਤੋਂ ਨੀਵੀ ਜਗ੍ਹਾ ਵੱਲ ਉਤਾਰ ਕੇ ਸਿੱਧਾ ਭਿਆਨਕ ਹਾਦਸਾ ਹੋਣ ਤੋਂ ਬਚਾਅ ਲਿਆ ਗਿਆ ਅਤੇ ਬੱਸ ਸੜਕ ਦੇ ਪਾਸੇ ‘ਤੇ ਨੀਵੀ ਜਗ੍ਹਾ ‘ਚ ਪਲਟ ਗਈ।

Road Accidentਲੋਕਾਂ ਦਾ ਕਹਿਣਾ ਹੈ ਕਿ ਜੇਕਰ ਡਰਾਈਵਰ ਤੁਰੰਤ ਬੱਸ ਨੂੰ ਸੜਕ ਦੇ ਹੇਠਾਂ ਨਾਂ ਉਤਾਰਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਇਸ ਮਾਮਲੇ ਦੀ ਸਥਾਨਕ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News