ਹੋਰ ਖਬਰਾਂ

ਫ਼ਿਰੋਜ਼ਪੁਰ -ਫ਼ਾਜ਼ਿਲਕਾ ਜੀਟੀ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਮੌਤ      

By Shanker Badra -- April 06, 2021 8:50 am

ਗੁਰੂਹਰਸਹਾਏ : ਫ਼ਿਰੋਜ਼ਪੁਰ -ਫ਼ਾਜ਼ਿਲਕਾ ਜੀਟੀ ਰੋਡ 'ਤੇ ਪਿੰਡ ਟਿੱਲੂ ਅਰਾਈਂ ਦੇ ਬੱਸ ਅੱਡੇ 'ਤੇ ਮੋਟਰਸਾਈਕਲ ਅਤੇ ਟਰਾਲੀ ਦੇ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ 'ਚ 32 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

Road accident on GT Ferozepur -Fazilka , death of a young man ਫ਼ਿਰੋਜ਼ਪੁਰ -ਫ਼ਾਜ਼ਿਲਕਾ ਜੀਟੀ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਹੈਪੀ ਪੁੱਤਰ ਹਰਭਜਨ ਵਾਸੀ ਪਿੰਡ ਮੋਹਨ ਕੇ ਹਿਠਾੜ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਲਾਲਾਬਾਦ ਤੋਂ ਵਾਪਸ ਘਰ ਆ ਰਿਹਾ ਸੀ।

Road accident on GT Ferozepur -Fazilka , death of a young man ਫ਼ਿਰੋਜ਼ਪੁਰ -ਫ਼ਾਜ਼ਿਲਕਾ ਜੀਟੀ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਮੌਤ

ਜਦੋਂ ਉਹ ਪਿੰਡ ਟਿੱਲੂ ਅਰਾਈਂ ਦੇ ਕੋਲ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹੀ ਟਰੈਕਟਰ ਟਰਾਲੀ ਵਿਚ ਉਸ ਦਾ ਮੋਟਰਸਾਈਕਲ ਜਾ ਵੱਜਿਆ, ਜਿਸ ਦੇ ਚੱਲਦਿਆਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

Bharat Bandh on 26 Feb : Protest against rising fuel prices, GST , commercial markets to remain shut ਫ਼ਿਰੋਜ਼ਪੁਰ -ਫ਼ਾਜ਼ਿਲਕਾ ਜੀਟੀ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਮੌਤ

ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਜਲਾਲਾਬਾਦ ਵਿਖੇ ਕੰਬਲਾਂ ਵਾਲੀ ਦੁਕਾਨ 'ਤੇ ਨੌਕਰੀ ਕਰਦਾ ਸੀ। ਖ਼ਬਰ ਲਿਖੇ ਜਾਣ ਤਕ ਪੁਲਿਸ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਸੀ।

-PTCNews

  • Share