Thu, Apr 18, 2024
Whatsapp

ਟਾਂਡਾ-ਉੜਮੁੜ : ਸਵੇਰੇ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਡਰਾਈਵਰ ਹੋਇਆ ਜ਼ਖਮੀ

Written by  Kaveri Joshi -- December 23rd 2020 02:14 PM
ਟਾਂਡਾ-ਉੜਮੁੜ : ਸਵੇਰੇ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਡਰਾਈਵਰ ਹੋਇਆ ਜ਼ਖਮੀ

ਟਾਂਡਾ-ਉੜਮੁੜ : ਸਵੇਰੇ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਡਰਾਈਵਰ ਹੋਇਆ ਜ਼ਖਮੀ

ਟਾਂਡਾ-ਉੜਮੁੜ : ਸਵੇਰੇ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਡਰਾਈਵਰ ਹੋਇਆ ਜ਼ਖਮੀ : ਸਰਦੀ ਦੇ ਮੌਸਮ ਅਤੇ ਵੱਧ ਰਹੀ ਸੰਘਣੀ ਧੁੰਦ ਵਿਚਕਾਰ ਲਗਾਤਾਰ ਸੜਕ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਇੱਕ ਖ਼ਬਰ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਪਿੰਡ ਮੂਨਕਾਂ ਨੇੜੇ ਤੋਂ ਹੈ, ਜਿੱਥੇ ਇੱਕ ਟਰੈਕਟਰ-ਟਰਾਲੀ ਅਤੇ ਬਲੈਰੋ ਗੱਡੀ ਦੀ ਆਪਸੀ ਟੱਕਰ ਹੋਣ ਨਾਲ ਭਿਆਨਕ ਹਾਦਸਾ ਵਾਪਰਨ ਦਾ ਸਮਾਚਾਰ ਮਿਲਿਆ ਹੈ। [caption id="attachment_460224" align="aligncenter" width="300"]Road accident on  Jalandhar Pathankot national highway ਟਾਂਡਾ-ਉੜਮੁੜ : ਸਵੇਰੇ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਡਰਾਈਵਰ ਹੋਇਆ ਜ਼ਖਮੀ[/caption] ਦੱਸ ਦੇਈਏ ਕਿ ਉਕਤ ਸੜਕ ਹਾਦਸਾ ਸਵੇਰੇ ਪਈ ਸੰਘਣੀ ਧੁੰਦ ਕਾਰਨ ਵਾਪਰਿਆ, ਜਿਸ 'ਚ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਸਵੇਰੇ ਤਕਰੀਬਨ 5.30 ਵਜੇ ਦੇ ਕਰੀਬ ਜਦੋਂ ਗੰਨਿਆਂ ਨਾਲ ਲੱਦੀ ਟਰੈਕਟਰ-ਟਰਾਲੀ 'ਚ ਸਵਾਰ ਡਰਾਈਵਰ ਰੰਧਾਵਾ ਮਿੱਲ ਵੱਲ ਜਾ ਰਿਹਾ ਸੀ ਤਾਂ ਉਸ ਵੇਲੇ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਹੀ ਫ਼ਲਾਂ ਵਾਲੀ ਬਲੈਰੋ ਗੱਡੀ ਦੀ ਟਰਾਲੀ ਨਾਲ ਟੱਕਰ ਹੋ ਗਈ, ਜਿਸ ਉਪਰੰਤ ਵਾਹਨ ਖਤਾਨਾਂ 'ਚ ਪਲਟ ਗਏ । [caption id="attachment_460225" align="aligncenter" width="300"]Road accident on  Jalandhar Pathankot national highway ਟਾਂਡਾ-ਉੜਮੁੜ : ਸਵੇਰੇ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਡਰਾਈਵਰ ਹੋਇਆ ਜ਼ਖਮੀ[/caption] ਜਿਕਰਯੋਗ ਹੈ ਕਿ ਬਲੈਰੋ ਗੱਡੀ ਦਾ ਡਰਾਈਵਰ, ਜਿਸਦਾ ਨਾਮ ਸਤਵਿੰਦਰ ਸਿੰਘ ਪੁੱਤਰ ਪਾਲਾ ਸਿੰਘ ਪਿੰਡ ਮੋਹੜੀ ਸਿਰਸਾ (ਹਰਿਆਣਾ) ਦੱਸਿਆ ਜਾ ਰਿਹਾ ਹੈ, ਗੱਡੀ 'ਚ ਫਸ ਗਿਆ। ਹਾਦਸੇ 'ਚ ਜ਼ਖਮੀ ਹੋਏ ਬਲੈਰੋ ਚਾਲਕ ਨੂੰ 'ਸਰਬੱਤ ਦਾ ਭਲਾ' ਸੇਵਾ ਸੁਸਾਇਟੀ ਮੂਨਕ ਕਲਾਂ ਦੇ ਵਲੰਟੀਅਰਾਂ ਵਲੋਂ ਗੱਡੀ ਤੋਂ ਬਾਹਰ ਕੱਢਿਆ ਗਿਆ ਅਤੇ 108 ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਟਾਂਡਾ ਵਿਖੇ ਪਹੁੰਚਾਇਆ ਗਿਆ। [caption id="attachment_460226" align="aligncenter" width="300"]Road accident on  Jalandhar Pathankot national highway ਟਾਂਡਾ-ਉੜਮੁੜ : ਸਵੇਰੇ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਡਰਾਈਵਰ ਹੋਇਆ ਜ਼ਖਮੀ[/caption] ਗੰਭੀਰ ਰੂਪ 'ਚ ਜ਼ਖਮੀ ਹੋਣ ਕਾਰਨ ਉਕਤ ਡਰਾਈਵਰ ਦੀ ਹਾਲਤ ਨੂੰ ਦੇਖਦਿਆਂ ਉਸਨੂੰ ਹੁਸ਼ਿਆਰਪੁਰ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ, ਜਿੱਥੇ ਉਹ ਜੇਰੇ ਇਲਾਜ ਹੈ।


Top News view more...

Latest News view more...