Wed, Apr 24, 2024
Whatsapp

ਟਾਂਡਾ ਨੇੜੇ ਹਾਈਵੇਅ 'ਤੇ ਵਾਪਰਿਆ ਹਾਦਸਾ , ਡੀਜ਼ਲ ਦਾ ਭਰਿਆ ਟੈਂਕਰ ਪਲਟਿਆ

Written by  Shanker Badra -- June 18th 2020 12:18 PM
ਟਾਂਡਾ ਨੇੜੇ ਹਾਈਵੇਅ 'ਤੇ ਵਾਪਰਿਆ ਹਾਦਸਾ , ਡੀਜ਼ਲ ਦਾ ਭਰਿਆ ਟੈਂਕਰ ਪਲਟਿਆ

ਟਾਂਡਾ ਨੇੜੇ ਹਾਈਵੇਅ 'ਤੇ ਵਾਪਰਿਆ ਹਾਦਸਾ , ਡੀਜ਼ਲ ਦਾ ਭਰਿਆ ਟੈਂਕਰ ਪਲਟਿਆ

ਟਾਂਡਾ ਨੇੜੇ ਹਾਈਵੇਅ 'ਤੇ ਵਾਪਰਿਆ ਹਾਦਸਾ , ਡੀਜ਼ਲ ਦਾ ਭਰਿਆ ਟੈਂਕਰ ਪਲਟਿਆ:ਟਾਂਡਾ ਉੜਮੁੜ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਟਾਂਡਾ ਉੜਮੁੜ ਤੋਂ ਸਾਹਮਣੇ ਆਇਆ ਹੈ। ਹਾਈਵੇਅ 'ਤੇ ਗ੍ਰੇਟ ਪੰਜਾਬ ਰਿਜ਼ੋਰਟ ਨੇੜੇ ਵੀਰਵਾਰ ਸਵੇਰੇ ਡੀਜ਼ਲ ਨਾਲ ਭਰਿਆ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਤੋਂ ਜੰਮੂ ਜਾ ਰਹੇ ਡੀਜ਼ਲ ਨਾਲ ਭਰੇ ਟੈਂਕਰ 'ਚ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਅਤੇ ਟੈਂਕਰ ਬੇਕਾਬੂ ਹੋ ਕੇ ਹਾਈਵੇਅ ਕਿਨਾਰੇ ਪੁਲੀ ਨੂੰ ਤੋੜਦੇ ਹੋਏ ਖਤਾਨਾਂ 'ਚ ਪਲਟ ਗਿਆ ਹੈ। ਇਹ ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਹੈ। [caption id="attachment_412471" align="aligncenter" width="300"]Road Accident on the highway near Tanda ਟਾਂਡਾ ਨੇੜੇ ਹਾਈਵੇਅ 'ਤੇ ਵਾਪਰਿਆ ਹਾਦਸਾ , ਡੀਜ਼ਲ ਦਾ ਭਰਿਆ ਟੈਂਕਰ ਪਲਟਿਆ[/caption] ਇਸ ਹਾਦਸੇ 'ਚ ਟੈਂਕਰ ਚਾਲਕ ਜੋਗਿੰਦਰ ਪਾਲ ਪੁੱਤਰ ਸੰਸਾਰ ਚੰਦ, ਜੰਮੂ-ਕਸ਼ਮੀਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਟੈਂਕਰ 'ਚੋਂ ਲਗਤਾਰ ਡੀਜ਼ਲ ਹੇਠਾਂ ਡੁੱਲ ਰਿਹਾ ਸੀ ,ਜਿਸ ਕਾਰਨ ਵੱਡਾ ਮਾਲੀ ਨੁਕਸਾਨ ਵੀ ਹੋਇਆ ਹੈ। -PTCNews


  • Tags

Top News view more...

Latest News view more...