ਮਾਤਮ ‘ਚ ਬਦਲੀਆਂ ਹੋਲੀ ਤਿਉਹਾਰ ਦੀਆਂ ਖੁਸ਼ੀਆਂ, ਪਰਿਵਾਰ ਦਾ ਬੁੱਝਿਆ ਚਿਰਾਗ

Road Accident One person Death and three others Injured In Patiala
ਮਾਤਮ 'ਚ ਬਦਲੀਆਂ ਹੋਲੀਤਿਉਹਾਰ ਦੀਆਂ ਖੁਸ਼ੀਆਂ, ਪਰਿਵਾਰ ਦਾ ਬੁੱਝਿਆ ਚਿਰਾਗ

ਮਾਤਮ ‘ਚ ਬਦਲੀਆਂ ਹੋਲੀ ਤਿਉਹਾਰ ਦੀਆਂ ਖੁਸ਼ੀਆਂ, ਪਰਿਵਾਰ ਦਾ ਬੁੱਝਿਆ ਚਿਰਾਗ:ਪਟਿਆਲਾ : ਅੱਜ ਪੂਰੇ ਦੇਸ਼ ਭਰ ‘ਚ ਰੰਗਾਂ ਦਾ ਤਿਉਹਾਰ ਹੋਲੀ ਕਾਫੀ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਹੋਲੀ ਦਾ ਤਿਉਹਾਰ ਇਕ ਪਰਿਵਾਰ ਲਈ ਮਾਤਮ ਬਣ ਕੇ ਆਇਆ ਹੈ। ਪਟਿਆਲਾ ਵਿਖੇ ਇੱਕ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ 3 ਹੋਰ ਜ਼ਖਮੀ ਹੋ ਗਏ ਹਨ।

Road Accident One person Death and three others Injured In Patiala
ਮਾਤਮ ‘ਚ ਬਦਲੀਆਂ ਹੋਲੀਤਿਉਹਾਰ ਦੀਆਂ ਖੁਸ਼ੀਆਂ, ਪਰਿਵਾਰ ਦਾ ਬੁੱਝਿਆ ਚਿਰਾਗ

ਮਿਲੀ ਜਾਣਕਾਰੀ ਅਨੁਸਾਰਇੱਕ ਤੇਜ਼ ਰਫ਼ਤਾਰ ਕਾਰ ਨੇ ਨਾਭਾ ਗੇਟ ਦੇ ਨਜ਼ਦੀਕ ਇੱਕ ਐਕਟਿਵਾ ਨੂੰ ਟੱਕਰ ਮਾਰੀ ਹੈ। ਇਸ ਹਾਦਸੇ ਵਿੱਚ ਸਕੂਟਰੀ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਸਕੂਟਰੀ ਉੱਤੇ ਸਵਾਰ ਬਾਕੀ ਜਾਣੇ ਜ਼ਖਮੀ ਹੋ ਗਏ, ਜਿਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਪਛਾਣ ਰਕੇਸ਼ ਕੁਮਾਰ (35) ਵਾਸੀ ਆਫੀਸਰ ਕਲੋਨੀ ਵਜੋਂ ਹੋਈ ਹੈ।

Road Accident One person Death and three others Injured In Patiala
ਮਾਤਮ ‘ਚ ਬਦਲੀਆਂ ਹੋਲੀਤਿਉਹਾਰ ਦੀਆਂ ਖੁਸ਼ੀਆਂ, ਪਰਿਵਾਰ ਦਾ ਬੁੱਝਿਆ ਚਿਰਾਗ

ਪੁਲਿਸ ਵੱਲੋਂ ਕਾਰ ਸਵਾਰਾਂ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਸਕੂਟਰੀ ਸਵਾਰ ਮ੍ਰਿਤਕ ਵਿਅਕਤੀ ਦੇ ਭਰਾ ਨੇ ਦੱਸਿਆ ਕਿ ਉਕਤ ਕਾਰ ਕਾਫੀ ਤੇਜ਼ ਸੀ,ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਟੱਕਰ ਵਿਚ ਉਸਦੇ ਭਰਾ ਦੀ ਮੌਤ ਹੋ ਗਈ ਅਤੇ ਉਸ ਨੂੰ ਵੀ ਸੱਟਾਂ ਲੱਗੀਆਂ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਾਰ ਚਾਲਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
-PTCNews