Fri, Apr 19, 2024
Whatsapp

ਜੇਕਰ ਤੁਸੀਂ ਵੀ ਕਰਦੇ ਹੋ ਮੋਟਰਸਾਈਕਲ ਦੀ ਸਵਾਰੀ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਤੁਹਾਡੇ ਨਾਲ ਵੀ ਵਾਪਰ ਸਕਦੈ ਅਜਿਹਾ ਹਾਦਸਾ, ਦੇਖੋ ਵੀਡੀਓ

Written by  Jashan A -- June 20th 2019 05:37 PM
ਜੇਕਰ ਤੁਸੀਂ ਵੀ ਕਰਦੇ ਹੋ ਮੋਟਰਸਾਈਕਲ ਦੀ ਸਵਾਰੀ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਤੁਹਾਡੇ ਨਾਲ ਵੀ ਵਾਪਰ ਸਕਦੈ ਅਜਿਹਾ ਹਾਦਸਾ, ਦੇਖੋ ਵੀਡੀਓ

ਜੇਕਰ ਤੁਸੀਂ ਵੀ ਕਰਦੇ ਹੋ ਮੋਟਰਸਾਈਕਲ ਦੀ ਸਵਾਰੀ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਤੁਹਾਡੇ ਨਾਲ ਵੀ ਵਾਪਰ ਸਕਦੈ ਅਜਿਹਾ ਹਾਦਸਾ, ਦੇਖੋ ਵੀਡੀਓ

ਜੇਕਰ ਤੁਸੀਂ ਵੀ ਕਰਦੇ ਹੋ ਮੋਟਰਸਾਈਕਲ ਦੀ ਸਵਾਰੀ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਤੁਹਾਡੇ ਨਾਲ ਵੀ ਵਾਪਰ ਸਕਦੈ ਅਜਿਹਾ ਹਾਦਸਾ, ਦੇਖੋ ਵੀਡੀਓ,ਭਾਰਤ ਦੀ ਅਬਾਦੀ ਵਧਣ ਦੇ ਨਾਲ-ਨਾਲ ਸੜਕਾਂ 'ਤੇ ਆਵਾਜਾਈ ਵੀ ਬਹੁਤ ਵੱਧ ਰਹੀ ਹੈ। ਜਿਸ ਨਾਲ ਹਰ ਦਿਨ ਦਰਦਨਾਕ ਹਾਦਸੇ ਵਾਪਰਦੇ ਹਨ। ਇਹਨਾਂ ਹਾਦਸਿਆਂ ਕਾਰਨ ਕਾਰਨ ਬਹੁਤ ਲੋਕਾਂ ਨੂੰ ਆਪਣੀਆਂ ਜਾਨਾ ਗਵਾਉਣੀਆਂ ਪੈਂਦੀਆਂ ਹਨ। ਅੱਜ ਕੱਲ੍ਹ ਸੜਕ ਹਾਦਸੇ ਅਖਬਾਰਾਂ ਤੇ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ਬਣਦੇ ਹਨ। ਅੱਜ ਦੇ ਸਮੇ 'ਚ ਲੋਕਾਂ ਕੋਲ ਸਮੇ ਦੀ ਬਹੁਤ ਘਾਟ ਹੋਣ ਕਾਰਨ ਉਹ ਡਰਾਇਵ ਕਰਦੇ ਸਮੇ ਬਹੁਤ ਤੇਜ਼ੀ ਵਰਤਦੇ ਹਨ ਤੇ ਅਣਗਹਿਲੀ ਤੇ ਲਾਪਰਵਾਹੀ ਨਾਲ ਡਰਾਇਵ ਕਰਦੇ ਹਨ। ਜਿਸ ਕਾਰਨ ਉਹ ਸੜਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ। ਅਸੀਂ ਹਰ ਦਿਨ ਸੜਕ ਹਾਦਸਿਆਂ ਦੀਆਂ ਵਾਇਰਲ ਵੀਡੀਓ ਦੇਖਦੇ ਹਾਂ, ਜਿਨ੍ਹਾਂ ਨੂੰ ਦੇਖ ਦਿਲ ਦਹਿਲ ਜਾਂਦਾ ਹੈ। ਹੋਰ ਪੜ੍ਹੋ: ਇਸ ਸ਼ਹਿਰ ‘ਚ ਸਵਾਈਨ ਫਲੂ ਦਾ ਵਧਿਆ ਖ਼ਤਰਾ ,ਹੁਣ ਤੱਕ 302 ਲੋਕਾਂ ਦੀ ਹੋਈ ਮੌਤ ਅੱਜ ਕੱਲ੍ਹ ਸ਼ੋਸਲ ਮੀਡੀਆ 'ਤੇ ਅਜਿਹਾ ਹੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ। ਜਿਸ 'ਚ ਮੋਟਰਸਾਈਕਲ 'ਤੇ ਲਾਪਰਵਾਹੀ ਵਰਤਣ ਕਾਰਨ ਇੱਕ ਔਰਤ ਦੇ ਸਿਰ ਦੇ ਬਾਲ ਮੋਟਰਸਾਈਕਲ ਦੇ ਟਾਇਰ 'ਚ ਜਾ ਲਿਪਟੇ। ਜਿਸ ਤੋਂ ਬਾਅਦ ਔਰਤ ਦੇ ਬਾਲ ਕੱਟ ਕੇ ਹੀ ਉਸ ਔਰਤ ਦੀ ਜਾਨ ਬਚਾਈ ਗਈ। ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ, ਪਰ ਇਸ ਬਾਰੇ ਪ੍ਰਸ਼ਾਸਨ ਨੂੰ ਕੋਈ ਖਬਰ ਨਹੀਂ। ਪ੍ਰਸ਼ਾਸਨ ਇਹਨਾਂ ਹਾਦਸਿਆਂ ਨੂੰ ਘਟਾਉਣ ਦੀ ਥਾਂ ਇਹਨਾਂ ਨੂੰ ਨਜ਼ਰ ਅੰਦਾਜ਼ ਕਰਦਾ ਹੈ। ਫਿਲਹਾਲ ਇਹ ਪਤਾ ਨਹੀਂ ਚੱਲ ਸਕਿਆ ਕਿ ਇਹ ਵੀਡੀਓ ਕਦੋਂ ਦੀ ਹੈ ਤੇ ਕਿਥੋਂ ਦੀ ਹੈ, ਪਰ ਸੋਸ਼ਲ ਮੀਡੀਆ 'ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਇਹਨਾਂ ਹਾਦਸਿਆਂ ਨੂੰ ਰੋਕਣ ਲਈ ਪਹਿਲਾਂ ਤਾਂ ਲੋਕਾਂ ਨੂੰ ਖੁਦ ਸਾਵਧਾਨੀ ਵਰਤਣੀ ਪਵੇਗੀ ਕਿ ਤੇਜ਼ ਰਫਤਾਰ ਨਾਲ ਸਵਾਰੀ ਨਾ ਕੀਤੀ ਜਾਵੇ ਅਤੇ ਔਰਤਾਂ ਮੋਟਰਸਾਈਕਲ 'ਤੇ ਸਵਾਰ ਹੋਣ ਪਹਿਲਾਂ ਆਪਣੀ ਚੁੰਨੀ ਅਤੇ ਵਾਲਾ ਨੂੰ ਬੰਨ੍ਹ ਕੇ ਬੈਠਣ ਤਾਂ ਜੋ ਵੱਡਾ ਹਾਦਸਾ ਨਾ ਵਾਪਰ ਸਕੇ।

 
View this post on Instagram
 

ਔਰਤ ਦੀ ਲਾਪਰਵਾਹੀ ਕਾਰਨ ਵਾਪਰਿਆ ਇਹ ਵੱਡਾ ਹਾਦਸਾ, ਵੇਖੋ ਇਹ ਵੀਡੀਓ #Police #Crime #Accident #india #PTCNews

A post shared by PTC News (@ptc_news) on


-PTC News

Top News view more...

Latest News view more...