Tue, Apr 23, 2024
Whatsapp

ਰੋਡਰੇਜ ਕਤਲ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਖਿਲਾਫ ਕੱਲ ਆਵੇਗਾ ਸੁਪਰੀਮ ਕੋਰਟ ਦਾ ਫੈਸਲਾ

Written by  Shanker Badra -- May 14th 2018 07:23 PM -- Updated: May 14th 2018 07:30 PM
ਰੋਡਰੇਜ ਕਤਲ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਖਿਲਾਫ ਕੱਲ ਆਵੇਗਾ ਸੁਪਰੀਮ ਕੋਰਟ ਦਾ ਫੈਸਲਾ

ਰੋਡਰੇਜ ਕਤਲ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਖਿਲਾਫ ਕੱਲ ਆਵੇਗਾ ਸੁਪਰੀਮ ਕੋਰਟ ਦਾ ਫੈਸਲਾ

ਰੋਡਰੇਜ ਕਤਲ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਖਿਲਾਫ ਕੱਲ ਆਵੇਗਾ ਸੁਪਰੀਮ ਕੋਰਟ ਦਾ ਫੈਸਲਾ:30 ਸਾਲ ਪੁਰਾਣੇ ਰੋਡਰੇਜ ਅਤੇ ਗੈਰ-ਇਰਾਦਾ ਕਤਲ ਮਾਮਲੇ ਵਿੱਚ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।roadway murder case Navjot Singh Sidhu Against Supreme Court's decision tomorrowਸੁਪਰੀਮ ਕੋਰਟ ਰੋਡਰੇਜ ਕਤਲ ਮਾਮਲੇ 'ਚ ਕੱਲ 10 ਵਜੇ ਆਪਣਾ ਫੈਸਲਾ ਸੁਣਾਵੇਗਾ।ਦੱਸ ਦੇਈਏ ਕਿ ਸਿੱਧੂ 'ਤੇ ਗੈਰ-ਇਰਾਦਾ ਕਤਲ ਦੇ ਇਲਜ਼ਾਮ ਲੱਗੇ ਸਨ।ਜ਼ਿਕਰਯੋਗ ਹੈ ਕਿ ਸਾਲ 1988 ਦੇ ਰੋਡਰੇਜ ਮਾਮਲੇ ਵਿੱਚ ਸਾਲ 2006 ਵਿੱਚ ਹਾਈ ਕੋਰਟ ਵਲੋਂ ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ।roadway murder case Navjot Singh Sidhu Against Supreme Court's decision tomorrowਇਸ ਦੇ ਵਿਰੁੱਧ ਸਿੱਧੂ ਨੇ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਸੀ।ਇਸ ਮੰਗ ਉੱਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਬੁਲਾਰੇ ਨੇ ਸਜ਼ਾ ਬਰਕਰਾਰ ਰੱਖਣ ਦੀ ਸਲਾਹ ਦਿੱਤੀ ਸੀ।ਇਸ ਮਾਮਲੇ ਦੀ ਅਗਲੀ ਸੁਣਵਾਈ ਦਿਨ ਮੰਗਲਵਾਰ ਕੱਲ ਹੋਵੇਗੀ। roadway murder case Navjot Singh Sidhu Against Supreme Court's decision tomorrowਓਧਰ ਪੀਡ਼ਿਤ ਧਿਰ ਗੁਰਨਾਮ ਸਿੰਘ ਦੇ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਫੈਸਲੇ ਵਿਰੁੱਧ ਸਿਖਰ ਅਦਾਲਤ ਵਿੱਚ ਅਪੀਲ ਕਰਕੇ ਕਿਹਾ ਹੈ ਕਿ ਸਿੱਧੂ ਨੂੰ ਮਿਲੀ ਤਿੰਨ ਸਾਲ ਦੀ ਸਜ਼ਾ ਕਾਫ਼ੀ ਨਹੀਂ ਹੈ ਅਤੇ ਇਸਨੂੰ ਵਧਾਇਆ ਜਾਣਾ ਚਾਹੀਦਾ ਹੈ। -PTCNews


Top News view more...

Latest News view more...