Fri, Apr 19, 2024
Whatsapp

ਤੇਜ਼ਧਾਰ ਹਥਿਆਰ ਦੀ ਨੋਕ 'ਤੇ ਕਾਰੀਗਰ ਤੋਂ 15 ਤੋਲੇ ਸੋਨੇ ਦੀ ਲੁੱਟ

Written by  Jagroop Kaur -- October 18th 2020 10:51 AM
ਤੇਜ਼ਧਾਰ ਹਥਿਆਰ ਦੀ ਨੋਕ 'ਤੇ ਕਾਰੀਗਰ ਤੋਂ 15 ਤੋਲੇ ਸੋਨੇ ਦੀ ਲੁੱਟ

ਤੇਜ਼ਧਾਰ ਹਥਿਆਰ ਦੀ ਨੋਕ 'ਤੇ ਕਾਰੀਗਰ ਤੋਂ 15 ਤੋਲੇ ਸੋਨੇ ਦੀ ਲੁੱਟ

ਚੰਡੀਗੜ੍ਹ 'ਚ ਇਨੀਂ ਦਿਨੀਂ ਅਪਰਾਧਿਕ ਵਾਰਦਾਤਾਂ ਦਾ ਗਰਾਫ ਵੱਧਦਾ ਜਾ ਰਿਹਾ ਆਈ। ਹਾਲ ਹੀ 'ਚ ਸੈਕਟਰ-23 ਵਿਖੇ ਤੇਜ਼ਧਾਰ ਹਥਿਆਰ ਦੀ ਨੌਕ ’ਤੇ ਦੋ ਨਕਾਬਪੋਸ਼ ਬਦਮਾਸ਼ ਘਰ 'ਚ ਦਾਖ਼ਲ ਹੋਏ ਅਤੇ 15 ਤੋਲਾ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਇਹ ਲੁੱਟ ਲੁਟੇਰਿਆਂ ਨੇ ਕਾਰੀਦਗਰ ਤੋਂ ਕੀਤੀ। ਉਥੇ ਹੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਸੈਕਟਰ-17 ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਾਰੀਗਰ ਦੇ ਬਿਆਨ ਦਰਜ ਕੀਤਾ ਗਏ। ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਰੀਗਰ ਸਮਰਾਟ ਨੇ ਦੱਸਿਆ ਕਿ ਕਈ ਸਾਲਾਂ ਤੋਂ ਸੈਕਟਰ-23 ਸਥਿਤ ਮਕਾਨ 'ਚ ਦਫ਼ਤਰ ਬਣਾ ਕੇ ਗਹਿਣਿਆਂ ਦੀ ਕਾਰੀਗਰੀ ਕਰਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸਨੇ ਦੱਸਿਆ ਕਿ ਦੋਵੇਂ ਲੁਟੇਰੇ ਚਾਕੂ ਲੈ ਕੇ ਉਸਦੇ ਘਰ ਵਿੱਚ ਦਾਖਲ ਹੋਏ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਬਦਮਾਸ਼ਾਂ ਨੇ ਚਾਕੂ ਲਿਆ ਅਤੇ ਸੋਨਾ ਲੁੱਟ ਲਿਆ। ਸੋਨਾ ਪਾਲਿਸ਼ ਕਰਨ ਲਈ ਘਰ 'ਚ ਰੱਖਿਆ ਗਿਆ ਸੀ.ਸਮਰਾਟ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ਨੀਵਾਰ ਦੁਪਹਿਰ 2:40 ਵਜੇ ਦਫ਼ਤਰ 'ਚ ਇਕੱਲਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਨੌਜਵਾਨ ਅੰਦਰ ਦਾਖ਼ਲ ਹੋਏ ਅਤੇ ਚਾਕੂ ਕੱਢ ਕੇ ਉਸ ਦੀ ਗਰਦਨ ’ਤੇ ਰੱਖ ਦਿੱਤਾ।A Golden Loot ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲੱਗੇ ਅਤੇ 15 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ। ਵਾਰਦਾਤ ਤੋਂ ਬਾਅਦ ਲੁਟੇਰੇ ਉਸ ਨੂੰ ਘਰ 'ਚ ਬੰਦ ਕਰ ਕੇ ਫਰਾਰ ਹੋ ਗਏ। ਲੁੱਟ ਦੀ ਸੂਚਨਾ ਮਿਲਦੇ ਮੌਕੇ 'ਤੇ ਪਹੁੰਚੇ ਐੱਸ. ਪੀ. ਸਿਟੀ ਵਿਨੀਤ ਕੁਮਾਰ, ਡੀ.ਐੱਸ.ਪੀ., ਥਾਣਾ ਇੰਚਾਰਜ ਰਾਮਰਤਨ ਸ਼ਰਮਾ ਅਤੇ ਚੌਕੀ ਇੰਚਾਰਜ ਨੇ ਦੱਸਿਆ ਕਿ ਫਿਲਹਾਲ ਮਾਮਲਾ ਸ਼ੱਕੀ ਮੰਨ ਹੀ ਮੰਨਿਆ ਜਾ ਰਿਹਾ ਹੈ।Alleged amorous jewellery heist thief caught after KISSING woman hostage -  World News - Mirror Onlineਇਸ ਦੀ ਅਸਲ ਸਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ , ਫਿਲਹਾਲ ਵਾਰਦਾਤ ਵਾਲੀ ਜਗ੍ਹਾ 'ਤੇ ਲੱਗੇ ਦੇ ਘਰ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈ ਫੁਟੇਜ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ।  


Top News view more...

Latest News view more...