Sat, Apr 20, 2024
Whatsapp

ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM

Written by  Shanker Badra -- March 05th 2021 02:14 PM
ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM

ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM

ਫ਼ਤਹਿਗੜ੍ਹ ਸਾਹਿਬ : ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ ਸਰਹਿੰਦ ਵਿਖੇ ਅੱਜ ਸਵੇਰੇ ਕਰੀਬ 3 ਵਜੇ ਲੁਟੇਰੇ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐਮ. ਪੁੱਟ ਕੇ ਲੈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਏਟੀਐੱਮ 'ਚ ਕਰੀਬ 18 ਲੱਖ 88 ਹਜ਼ਾਰ ਰੁਪਏ ਸੀ। ਇਸ ਤੋਂ ਬਾਅਦ ਲੁੱਟ ਦੀ ਵੱਡੀ ਵਾਰਦਾਤ ਦੀ ਜਾਣਕਾਰੀ ਕਈ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੂੰ 3 ਦਿਨ ਲਈ ਸਦਨ 'ਚੋਂ ਕੀਤਾ ਗਿਆ ਮੁਅੱਤਲ, ਸਦਨ 'ਚੋਂ ਵਾਕਆਊਟ [caption id="attachment_479470" align="aligncenter" width="297"]Robbers Put cash ATM in Fatehgarh Sahib , Footage captured on CCTV cameras ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM[/caption] ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਡੀ.ਐਸ.ਪੀ. (ਜਾਂਚ) ਰਘਵੀਰ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਫਿੰਗਰ ਪ੍ਰਿੰਟ ਮਾਹਿਰ ਵੀ ਸੱਦੇ ਗਏ। ਡੀ.ਐਸ.ਪੀ. ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਅਨੁਸਾਰ ਰੱਸਾ ਪਾ ਕੇ ਕਿਸੇ ਗੱਡੀ ਨਾਲ ਏ.ਟੀ.ਐਮ. ਪੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। [caption id="attachment_479472" align="aligncenter" width="770"]Robbers Put cash ATM in Fatehgarh Sahib , Footage captured on CCTV cameras ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM[/caption] ਇਸ ਵੱਡੀ ਲੁੱਟ ਨੇ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲ ਚੁੱਕੇ ਹਨ ਕਿਉਂਕਿ ਸਰਹਿੰਦ ਪੁਲਿਸ ਚੌਂਕੀ ਕਰੀਬ 300 ਮੀਟਰ ਦੂਰੀ ਤੇ ਹੀ ਸੀ। ਮਿਲੀ ਜਾਣਕਾਰੀ ਅਨੁਸਾਰ ਚੂੰਗੀ ਨੰਬਰ -4 ਨੇੜੇ ਸਟੇਟ ਬੈਂਕ ਆਫ਼ ਇੰਡੀਆ ਦਾ ਏ.ਟੀ.ਐਮ. ਹੈ।ਕਾਰ ਸਵਾਰ ਲੁਟੇਰੇ ਏਟੀਐੱਮ ਨੂੰ ਗੱਡੀ 'ਚ ਰੱਖ ਕੇ ਫਰਾਰ ਹੋ ਗਏ। ਪੜ੍ਹੋ ਹੋਰ ਖ਼ਬਰਾਂ : ਸ਼੍ਰੋਮਣੀ ਅਕਾਲੀ ਦਲ ਨੇ ਮਹਿੰਗੀ ਬਿਜਲੀ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ [caption id="attachment_479471" align="aligncenter" width="259"]Robbers Put cash ATM in Fatehgarh Sahib , Footage captured on CCTV cameras ਸਰਹਿੰਦ 'ਚ ਤੜਕੇ -ਤੜਕੇ ਲੁੱਟ ਦੀ ਵੱਡੀ ਵਾਰਦਾਤ , ਲੁਟੇਰਿਆਂ ਨੇ ਟੋਚਨ ਨਾਲ ਉਖਾੜ ਸੁੱਟਿਆ ATM[/caption] ਇਸ ਸਬੰਧੀ ਜਾਣਕਾਰੀ ਦਿੰਦੇ ਡੀਐੱਸਪੀ ਰਘਵੀਰ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਜਰੀਏ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੀਆਂ ਕਈ ਟੀਮਾਂ ਦੂਜੇ ਇਲਾਕਿਆਂ 'ਚ ਭੇਜੀ ਗਈ ਹੈ, ਜਿਹੜੀਆਂ ਲੁਟੇਰਿਆਂ ਦਾ ਪਤਾ ਲਗਾ ਰਹੀਆਂ ਹਨ। ਇਸ ਤੋਂ ਇਲਾਵਾ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਏਟੀਐੱਮ 'ਚ ਪਹਿਲਾਂ ਕਰੀਬ 4 ਲੱਖ ਕੈਸ਼ ਸੀ ਅਤੇ ਬੀਤੇ ਦਿਨ ਯਾਨੀ ਵੀਰਵਾਰ ਨੂੰ ਏਟੀਐੱਮ ਭਰਦੇ ਹੋਏ 18 ਲੱਖ 88 ਹਜ਼ਾਰ ਰੁਪਏ ਪਾਏ ਗਏ ਸੀ। -PTCNews


Top News view more...

Latest News view more...