Fri, Apr 19, 2024
Whatsapp

ਪੈਟਰੋਲ ਪੰਪ 'ਤੇ ਅਣਪਛਾਤੇ ਲੁਟੇਰਿਆਂ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ, 2 ਦੀ ਮੌਤ

Written by  Joshi -- June 18th 2018 01:10 PM -- Updated: June 18th 2018 01:15 PM
ਪੈਟਰੋਲ ਪੰਪ 'ਤੇ ਅਣਪਛਾਤੇ ਲੁਟੇਰਿਆਂ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ, 2 ਦੀ ਮੌਤ

ਪੈਟਰੋਲ ਪੰਪ 'ਤੇ ਅਣਪਛਾਤੇ ਲੁਟੇਰਿਆਂ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ, 2 ਦੀ ਮੌਤ

ਪੈਟਰੋਲ ਪੰਪ 'ਤੇ ਅਣਪਛਾਤੇ ਲੁਟੇਰਿਆਂ ਵੱਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ 2 ਦੀ ਮੌਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ 'ਚ ਅਮਨ ਸ਼ਾਂਤੀ ਦੀ ਸਥਿਤੀ ਗੜਬੜਾਉਂਦੀ ਨਜ਼ਰ ਆ ਰਹੀ ਹੈ।ਲੁੱਟ ਖੋਹ ਦੀਆਂ ਵਧੀਆਂ ਵਾਰਦਾਤਾਂ 'ਚ ਇੱਕ ਹੋਰ ਘਟਨਾ ਸ਼ਾਮਿਲ ਹੋ ਗਈ ਹੈ, ਜਿਸ 'ਚ ਦੋ ਵਿਅਕਤੀਆਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਇਸ ਘਟਨਾ 'ਚ ਪੈਟਰੋਲ ਪੰਪ 'ਤੇ ਲੁਟੇਰਿਆਂ ਵਲੋਂ ਕੀਤੀ ਫਾਇਰਿੰਗ ਕਾਰਨ ੨ ਲੋਕਾਂ ਦੀ ਮੌਤ ਹੋ ਗਈਹੈ। ਮਿਲੀ ਜਾਣਕਾਰੀ ਮੁਤਾਬਕ, ਚਮਾਰਹੇੜੀ ਵਿਖੇ ਬਣੇ ਫੀਲਿੰਗ ਸਟੇਸ਼ਨ 'ਤੇ ਦੇਰ ਰਾਤ ਲੁੱਟ ਦੇ ਇਰਾਦੇ ਨਾਲ ਆਏ ਹਮਲਾਵਰਾਂ ਨੇ ਪੰਪ ਦੇ ਕਰਮਚਾਰੀਆਂ ਕੋਲੋਂ ਪੈਸੇ ਮੰਗੇ। ਇਸ ਦੇ ਵਿਰੋਧ 'ਚ ਟਰੱਕ ਡਰਾਈਵਰ ਕੁਲਦੀਪ ਸਿੰਘ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਵੱਲੋਂ ਉਸਦੇ ਢਿੱਡ 'ਚ ਗੋਲੀ ਮਾਰ ਦਿੱਤੀ ਗਈ। Robbers shoot dead 2 men at Patiala petrol pumpਚੀਕ ਚਿਹਾੜਾ ਸੁਣ ਕੇ ਨਾਲਦੇ ਢਾਬੇ ਤੋਂ ਬਾਹਰ ਆਏ ਵਿਅਕਤੀਆਂ 'ਚ ਦਵਿੰਦਰ ਸਿੰਘ ਨਾਂ ਦੇ ਵਿਅਕਤੀ 'ਤੇ ਵੀ ਗੋਲੀ ਚਲਾਈ ਗਈ, ਜਿਸ ਨਾਲ ਉਸਦੀ ਵੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਪਟਿਆਲਾ ਵਿਚ ਬੀਤੀ ਰਾਤ ਪੈਟਰੋਲ ਪੰਪ ਲੁੱਟਣ ਦੌਰਾਨ ੨ ਵਿਅਕਤੀਆਂ ਨੂੰ ਗੋਲੀ ਮਾਰਨ ਦੀ ਇਸ ਘਟਨਾ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਡੀ ਜੀ ਪੀ ਸੁਰੇਸ਼ ਅਰੋੜਾ ਨੂੰ ਜਾਂਚ ਲਈ ਕਿਹਾ। ਡੀ ਜੀ ਪੀ ਸੁਰੇਸ਼ ਅਰੋੜਾ ਵੱਲੋਂ ਆਰਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਏ.ਆਈ.ਜੀ ਗੁਰਮੀਤ ਚੌਹਾਨ ਮੌਕੇ 'ਤੇ ਭੇਜਿਆ ਗਿਆ ਹੈ। —PTC News


Top News view more...

Latest News view more...