ਦੇਸ਼

ਹਿਮਾਚਲ ’ਚ ਕਈ ਥਾਵਾਂ ’ਤੇ ਮੁੜ ਡਿੱਗੀਆਂ ਚੱਟਾਨਾਂ, ਹੋਇਆ ਵੱਡਾ ਨੁਕਸਾਨ

By Jashan A -- August 01, 2021 1:17 pm

ਮੰਡੀ: ਤੇਜ਼ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ 'ਚ ਹਾਲਾਤ ਲਗਾਤਾਰ ਤਣਾਅਪੂਰਨ ਬਣਦੇ ਜਾ ਰਹੇ ਹਨ ਤੇ ਕਈ ਚੱਟਾਨਾਂ ਡਿੱਗਣ ਦੇ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ 'ਚ ਕਈ ਥਾਈਂ ਮੁੜ ਚੱਟਾਨਾਂ ਡਿੱਗੀਆਂ। ਮੰਡੀ ’ਚ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਵੀਏ ’ਤੇ ਜ਼ਮੀਨ ਖਿਸਕਣ ਕਾਰਨ ਸਬਜ਼ੀਆਂ ਨਾਲ ਭਰੀ ਇਕ ਜੀਪ ਉਸ ਦੀ ਲਪੇਟ ’ਚ ਆ ਗਈ। ਕਈ ਲੋਕਾਂ ਨੇ ਦੌੜ ਕੇ ਜਾਨ ਬਚਾਈ। ਚੱਟਾਨਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ 15 ਘੰਟੇ ਬੰਦ ਰਿਹਾ।

ਜ਼ਮੀਨ ਖਿਸਕਣ ਕਾਰਨ ਸੜਕ ਦੇ ਇਕ ਹਿੱਸੇ ਨੂੰ ਮੋਟਰ ਗੱਡੀਆਂ ਦੀ ਆਵਾਜਾਈ ਲਈ ਖੋਲਿਆ ਗਿਆ। ਇਥੋਂ ਅੱਧਾ ਘੰਟੇ ਲਈ ਪੰਡੋਹ ਅਤੇ ਅੱਧੇ ਘੰਟੇ ਲਈ ਮੰਡੀ ਜਾਣ ਵਾਲੀਆਂ ਮੋਟਰ ਗੱਡੀਆਂ ਲਈ ਜਾਣ ਦਾ ਪ੍ਰਬੰਧ ਕੀਤਾ ਗਿਆ। ਇਸ ਹਾਈਵੇ ਦੇ ਬੰਦ ਰਹਿਣ ਕਾਰਨ ਲੰਬਾ ਜਾਮ ਲੱਗ ਗਿਆ ਅਤੇ ਇਕ ਹਜ਼ਾਰ ਤੋਂ ਵੱਧ ਮੋਟਰ ਗੱਡੀਆਂ ਉਸ ਜਾਮ ’ਚ ਫੱਸ ਗਈਆਂ।

ਹੋਰ ਪੜ੍ਹੋ: ਬੇਬੇ ਮਾਨ ਕੌਰ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਦੇਖੋ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਤੇਜ਼ ਬਾਰਿਸ਼ ਨੇ ਕੋਹਰਾਮ ਮਚਾਇਆ ਹੋਇਆ ਸੀ, ਜਿਸ ਦੌਰਾਨ ਲੋਕਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ ਤੇ ਹੁਣ ਇਕ ਵਾਰ ਫਿਰ ਤੋਂ ਚਟਾਨਾਂ ਡਿੱਗਣ ਦੇ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

-PTC News

  • Share