
PTC awards: ਰਾਕੀ ਮੈਂਟਲ ਦੇ ਜਗਜੀਤ ਸਿੰਘ ਨੂੰ ਮਿਲਿਆ ਇਹ ਐਵਾਰਡ! : ਰਾਕੀ ਮੈਂਟਲ ਦੇ ਜਗਜੀਤ ਸਿੰਘ ਨੂੰ ਮਿਲਿਆ ਇਹ ਐਵਾਰਡ! : ਅੱਜ ਮੋਹਾਲੀ ਦੀ ਜੇ.ਐਲ.ਪੀ.ਐਲ ਗ੍ਰਾਊਂਡ ‘ਚ ਪੀਟੀਸੀ ਨੈਟਵਰਕ ਵੱਲੋਂ ਆਯੋਜਿਤ ਕੀਤੇ ਗਏ ਫਿਲਮ ਅਵਾਰਡ ਸਮਾਰੋਹ ‘ਚ ਰਾਕੀ ਮੈਂਟਲ ਦੇ ਜਗਜੀਤ ਸਿੰਘ ਨੂੰ ਬੈਸਟ ਨੈਗਟਿਵ ਰੋਲ ਭਾਵ ਕਿਰਦਾਰ ਨਿਭਾਉਣ ਲਈ ਐਵਾਰਡ ਮਿਲਿਆ।
ਇਸ ਤੋਂ ਇਲਾਵਾ ਜ਼ੋਰਾ ਦਸ ਨੰਬਰੀਆ ‘ਚ ਬੈਸਟ ਐਕਸ਼ਨ ਲਈ ਦੀਪ ਸਿੱਧੂ ਨੂੰ ਐਵਾਰਡ ਮਿਲਿਆ। ਵੇਖ ਬਾਰਾਤਾਂ ਚੱਲੀਆਂ ‘ਚ ਬੈਸਟ ਕਾਮਿਕ ਰੋਲ ਦਾ ਖਿਤਾਬ ਕਰਮਜੀਤ ਅਨਮੋਲ ਨੂੰ ਮਿਲਿਆ।
ਦੱਸ ਦੇਈਏ ਕਿ ਇਸ ਫਿਲਮ ਐਵਾਰਡ ਸਮਾਰੋਹ ‘ਚ ਪੰਜਾਬੀ ਫਿਲਮ ਜਗਤ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਜਿੰਨ੍ਹਾਂ ‘ਚ ਅਮਰਿੰਦਰ ਗਿੱਲ, ਨੀਰੂ ਬਾਜਵਾ, ਰੁਬੀਨਾ ਬਾਜਵਾ, ਬਿੰਨੂ ਢਿੱਲੋਂ, ਸਿੰਮੀ ਚਾਹਲ, ਰਾਕੇਸ਼ ਰੌਸ਼ਨ, ਜਤਿੰਦਰ ਕੁਮਾਰ, ਸੁਨੀਤਾ ਧੀਰ, ਸਤਿੰਦਰ ਸੱਤੀ, ਫੌਜਾ ਸਿੰਘ ਸਮੇਤ ਹੋਰ ਕਈ ਵੱਡੇ ਨਾਵਾਂ ਨੇ ਸ਼ਿਰਕਤ ਕੀਤੀ ।
—PTC News