Advertisment

ਰੋਹਤਕ 'ਚ ਮਾਮੇ ਸਮੇਤ ਚਾਰ ਨਾਬਾਲਿਗ ਮੁੰਡਿਆਂ ਨੇ 10 ਸਾਲਾ ਬੱਚੀ ਨਾਲ ਕੀਤਾ ਸਮੂਹਿਕ ਬਲਾਤਕਾਰ

author-image
Shanker Badra
New Update
ਰੋਹਤਕ 'ਚ ਮਾਮੇ ਸਮੇਤ ਚਾਰ ਨਾਬਾਲਿਗ ਮੁੰਡਿਆਂ ਨੇ 10 ਸਾਲਾ ਬੱਚੀ ਨਾਲ ਕੀਤਾ ਸਮੂਹਿਕ ਬਲਾਤਕਾਰ
Advertisment
ਰੋਹਤਕ 'ਚ ਮਾਮੇ ਸਮੇਤ ਚਾਰ ਨਾਬਾਲਿਗ ਮੁੰਡਿਆਂ ਨੇ 10 ਸਾਲਾ ਬੱਚੀ ਨਾਲ ਕੀਤਾ ਸਮੂਹਿਕ ਬਲਾਤਕਾਰ:ਹਰਿਆਣਾ 'ਚ ਲੜਕੀਆਂ ਤੇ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।ਰੇਵਾੜੀ 'ਚ ਟਾਪਰ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਹਾਲੇ ਠੰਡਾ ਨਹੀ ਸੀ ਹੋਇਆ ਕਿ ਹੁਣ ਰੋਹਤਕ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਰੋਹਤਕ ਦੇ ਲਾਖਨਮਾਜਰਾ ਕਸਬੇ ਦੇ ਇੱਕ ਪਿੰਡ 'ਚ 4 ਲੋਕਾਂ ਵੱਲੋਂ ਇੱਕ 10 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਨ੍ਹਾਂ ਬਲਾਤਕਾਰੀਆਂ 'ਚ ਇੱਕ ਪੀੜਤ ਬੱਚੀ ਦਾ ਰਿਸ਼ਤੇ 'ਚ ਮਾਮਾ ਹੈ।ਇਨ੍ਹਾਂ ਚਾਰਾਂ 'ਚੋਂ ਤਿੰਨ ਦੋਸ਼ੀ ਨਾਬਾਲਿਗ ਦੱਸੇ ਜਾ ਰਹੇ ਹਨ।ਪੁਲਿਸ ਨੇ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਬੱਚੀ ਜੀਂਦ ਜਿ਼ਲ੍ਹੇ ਦੀ ਰਹਿਣ ਵਾਲੀ ਹੈ ਅਤੇ ਨਾਨੀ ਦੇ ਘਰ ਰਹਿ ਰਹੀ ਹੈ। ਜਾਣਕਾਰੀ ਅਨੁਸਾਰ ਬੱਚੀ ਦੇ ਉਕਤ ਮਾਮੇ ਸਮੇਤ ਚਾਰ ਨੌਜਵਾਨਾਂ ਨੇ ਬੱਚੀ ਨੂੰ ਫੜ੍ਹ ਲਿਆ ਤੇ ਮਾਸੂਮ ਨੂੰ ਇੱਕ ਕਮਰੇ 'ਚ ਲੈ ਗਏ ਅਤੇ ਉਸ ਨਾਲ ਬਲਾਤਕਾਰ ਕਰਨ ਲੱਗੇ।ਇਸ ਦੌਰਾਨ ਬੱਚੀ ਜਦੋਂ ਇਨ੍ਹਾਂ ਹੈਵਾਨਾਂ ਦੀ ਦਰਿੰਦਗੀ ਕਾਰਨ ਜ਼ੋਰ ਜ਼ੋਰ ਨਾਲ ਰੋਣ ਲੱਗੀ ਤਾਂ ਗੁਆਂਢ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਬੱਚੀ ਦੀ ਆਵਾਜ਼ ਸੁਣ ਕੇ ਪੀੜਤ ਨੂੰ ਬਚਾਇਆ।ਇਸ ਮੌਕੇ ਤੇ ਪੁੱਜੀ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment