ਰੂਪਨਗਰ ਪ੍ਰਸ਼ਾਸਨ ਨੇ ਖੇਤਰ ਨੂੰ 5 ਕਲੱਸਟਰਾਂ ਵਿੱਚ ਵੰਡ ਕੇ ਲੋਕਾਂ ਦੀ ਸਹੂਲਤ ਲਈ ਕੀਤੇ ਵਿਸ਼ੇਸ ਪ੍ਰਬੰਧ: ਡਿਪਟੀ ਕਮਿਸ਼ਨਰ

ropar

ਰੂਪਨਗਰ ਪ੍ਰਸ਼ਾਸਨ ਨੇ ਖੇਤਰ ਨੂੰ 5 ਕਲੱਸਟਰਾਂ ਵਿੱਚ ਵੰਡ ਕੇ ਲੋਕਾਂ ਦੀ ਸਹੂਲਤ ਲਈ ਕੀਤੇ ਵਿਸ਼ੇਸ ਪ੍ਰਬੰਧ: ਡਿਪਟੀ ਕਮਿਸ਼ਨਰ

ਡੀ ਸੀ ਡਾ ਸੁਮਿਤ ਜਾਰੰਗਲ ਨੇ ਅਧਿਕਾਰੀਆਂ ਨੂੰ ਲੋਕਾਂ ਦੀ ਮਦਦ ਲਈ ਹਰ ਸੰਭਵ ਯਤਨ ਕਰਨ ਦੀ ਦਿੱਤੀ ਹਦਾਇਤ

ਰੂਪਨਗਰ: ਪਹਾੜੀ ਖੇਤਰ ਵਿੱਚ ਹੋਈ ਭਾਰੀ ਬਰਸਾਤ ਤੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧਣ ਨਾਲ ਸਤਲੁਜ ਵਿੱਚ ਪਾਣੀ ਦਾ ਤੇਜ ਵਹਾਅ ਹੋਣ ਨਾਲ ਰੂਪਨਗਰ ਜਿਲ੍ਹੇ ਦੇ ਪ੍ਰਭਾਵਿਤ ਹੋਏ ਪਿੰਡਾਂ ਦੇ ਲੋਕਾਂ ਦਾ ਆਮ ਜਨ ਜੀਵਨ ਬਹਾਲ ਰੱਖਣ ਅਤੇ ਜਾਨ-ਮਾਲ ਦੀ ਰੱਖਿਆ ਲਈ ਪ੍ਰਸਾਸ਼ਨ 24/7 ਪੂਰੀ ਤਰ੍ਹਾਂ ਚੋਕਸ ਹੈ।

ਇਸਦੇ ਲਈ ਇਸ ਖੇਤਰ ਨੂੰ 5 ਕਲੱਸਟਰਾਂ ਵਿੱਚ ਵੰਡ ਕੇ ਮੋਟਰ ਵੋਟ ਅਤੇ ਜੇ ਵੀ ਸੀ ਮਸ਼ੀਨਾਂ ਦੇ ਪ੍ਰਬੰਧ ਕੀਤੇ ਗਏ ਹਨ, ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਚੋਕਸ ਰਹਿਣ ਅਤੇ ਆਪਣੀ ‌ਡਿਊਟੀ ਪੂਰੀ ਜਿੰਮੇਵਾਰੀ ਨਾਲ ਕਰਨ ਦੀ ਹਦਾਇਤ ਕੀਤੀ ਗਈ ਹੈ।

ਹੋਰ ਪੜ੍ਹੋ:ਵਿਦੇਸ਼ ਵੱਸਦੇ ਪੰਜਾਬੀਆਂ ਲਈ ਵੱਡੀ ਖਬਰ, ਦਿੱਲੀ-ਅੰਮ੍ਰਿਤਸਰ-ਬਰਮਿੰਘਮ ਜਹਾਜ਼ ਸੇਵਾ ਮੁੜ ਹੋਵੇਗੀ ਬਹਾਲ

ਹਰ ਤਰ੍ਹਾਂ ਦੀਆਂ ਸਬੰਧਤ ਏਜੰਸੀਆਂ ਨਾਲ ਪੂਰਾ ਤਾਲਮੇਲ ਸਥਾਪਤ ਕੀਤਾ ਹੋਇਆ ਹੈ।ਕਿਸੇ ਵੀ ਸਥਿਤੀ ਨੂੰ ਨਜਿੱਠਣ ਲਈ ਪ੍ਰਸਾਸ਼ਨ ਵਲੋਂ ਪੂਰੀ ਤਿਆਰੀ ਕੀਤੀ ਹੋਈ ਹੈ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰੂਪਨਗਰ ਡਾ ਸੁਮਿਤ ਕੁਮਾਰ ਜਾਰੰਗਲ ਆਈ ਏ ਐਸ ਨੇ ਜਿਲੇ ਦੇ ਵੱਖ ਵੱਖ ਵਿਭਾਗਾ ਦੇ ਅਧਿਕਾਰੀਆਂ ਨਾਲ ਅੱਜ ਰੱਖੀ ਇਕ ਵਿਸੇਸ਼ ਮੀਟਿੰਗ ਉਪਰੰਤ ਦਿੱਤੀ।

-PTC News