ਰੋਪੜ ‘ਚ ਕੱਲ੍ਹ ਸਰਕਾਰੀ ਤੇ ਗੈਰ-ਸਰਕਾਰੀ ਵਿੱਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ

holiday

ਰੋਪੜ ‘ਚ ਕੱਲ੍ਹ ਸਰਕਾਰੀ ਤੇ ਗੈਰ-ਸਰਕਾਰੀ ਵਿੱਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ ,ਰੋਪੜ: ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਬੀਤੇ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਹੜ੍ਹ ਜਿਹੇ ਹਾਲਾਤ ਬਣਾ ਦਿੱਤੇ ਹਨ, ਜਿਸ ਦਾ ਜ਼ਿਆਦਾ ਅਸਰ ਰੋਪੜ ‘ਚ ਦੇਖਣ ਨੂੰ ਮਿਲਿਆ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਰੂਪਨਗਰ ਵੱਲੋਂ ਕੱਲ੍ਹ ਯਾਨੀ ਸੋਮਵਾਰ ਨੂੰ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

holidayਭਾਰੀ ਬਾਰਿਸ਼ ਅਤੇ ਭਾਖੜਾ ਡੈਮ ਦੇ ਫਲੱਡ ਗੇਟਾਂ ਤੋਂ ਛੱਡੇ ਪਾਣੀ ਨਾਲ ਜ਼ਿਲਾ ਰੂਪਨਗਰ ਦੇ ਹੇਠਲੇ ਕਈ ਇਲਾਕਿਆਂ ‘ਚ ਹੜ੍ਹਾਂ ਦਾ ਪਾਣੀ ਭਰਨ ਕਰਕੇ ਭਾਰੀ ਤਬਾਹੀ ਹੋਈ ਹੈ।

ਹੋਰ ਪੜ੍ਹੋ:ਗਣਤੰਤਰ ਦਿਵਸ ਕਰਕੇ ਪੰਜਾਬ ਅਤੇ ਦਿੱਲੀ ਸਮੇਤ ਸੱਤ ਰਾਜਾਂ ਵਿੱਚ ਅਲਰਟ ਕੀਤਾ ਜਾਰੀ

holidayਤੁਹਾਨੂੰ ਦੱਸ ਦਈਏ ਕਿ ਜ਼ਿਲੇ ‘ਚ ਭਰੇ ਪਾਣੀ ਕਰਕੇ ਰੇਲ ਪੱਟੜੀਆਂ ਵੀ ਪਾਣੀ ‘ਚ ਡੁੱਬ ਗਈਆਂ ਹਨ, ਜਿਸ ਕਰਕੇ ਰੇਲ ਵਿਭਾਗ ਵੱਲੋਂ ਸਵੇਰ ਤੋਂ ਹੀ ਸਾਰੀਆਂ ਟਰੇਨਾਂ ਰੱਦ ਕਰ ਦਿੱਤੀਆਂ ਹਨ।

-PTC News