ਮੁੱਖ ਖਬਰਾਂ

ਆਪ ਦੇ ਬਾਗੀ ਵਿਧਾਇਕ ਮਾਰ ਰਹੇ ਨੇ ਡੱਡੂ ਟਪੂਸੀਆਂ , ਇੱਕ ਹੋਰ MLA ਨੇ ਮਾਰੀ ਦੂਜੀ ਪਾਰਟੀ 'ਚ ਟਪੂਸੀ ,ਲੋਕ ਵੀ ਦੁਖੀ 

By Shanker Badra -- November 21, 2019 11:06 am -- Updated:November 21, 2019 11:20 am

ਆਪ ਦੇ ਬਾਗੀ ਵਿਧਾਇਕ ਮਾਰ ਰਹੇ ਨੇ ਡੱਡੂ ਟਪੂਸੀਆਂ , ਇੱਕ ਹੋਰ MLA ਨੇ ਮਾਰੀ ਦੂਜੀ ਪਾਰਟੀ 'ਚ ਟਪੂਸੀ ,ਲੋਕ ਵੀ ਦੁਖੀ :ਚੰਡੀਗੜ੍ਹ : ਆਪ ਦੇ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਹੁਣ ਕਾਂਗਰਸ ਦਾ ਹੱਥ ਫੜਨ ਵਾਲੇ ਆਪ ਦੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਹੈ। ਅਮਰਜੀਤ ਸਿੰਘ ਸੰਦੋਆ ਨੇ ਬੀਤੇ ਕੱਲ੍ਹ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨਾਲ ਮੁਲਾਕਾਤ ਕਰਕੇ ਵਿਧਾਇਕ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ।

Ropar Aam Aadmi Party MLA Amarjit Singh Sandoa Withdrawn Resignation ਆਪ ਦੇ ਬਾਗੀ ਵਿਧਾਇਕ ਮਾਰ ਰਹੇ ਨੇ ਡੱਡੂ ਟਪੂਸੀਆਂ , ਇੱਕ ਹੋਰ MLA ਨੇ ਮਾਰੀ ਦੂਜੀ ਪਾਰਟੀ 'ਚ ਟਪੂਸੀ ,ਲੋਕ ਵੀ ਦੁਖੀ

ਦੱਸਿਆ ਜਾਂਦਾ ਹੈ ਕਿ ਅਮਰਜੀਤ ਸਿੰਘ ਸੰਦੋਆ 4 ਮਈ ਨੂੰ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਸੰਦੋਆ ਨੇ ਬਤੌਰ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਤਕਨੀਕੀ ਕਾਰਨਾਂ ਕਰਕੇ ਸਪੀਕਰ ਨੇ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਸੀ।

Ropar Aam Aadmi Party MLA Amarjit Singh Sandoa Withdrawn Resignation ਆਪ ਦੇ ਬਾਗੀ ਵਿਧਾਇਕ ਮਾਰ ਰਹੇ ਨੇ ਡੱਡੂ ਟਪੂਸੀਆਂ , ਇੱਕ ਹੋਰ MLA ਨੇ ਮਾਰੀ ਦੂਜੀ ਪਾਰਟੀ 'ਚ ਟਪੂਸੀ ,ਲੋਕ ਵੀ ਦੁਖੀ

ਇਸ ਤੋਂ ਪਹਿਲਾਂ 29 ਅਪ੍ਰੈਲ ਨੂੰ ਆਪ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਨੇ ਵੀ ਕਾਂਗਰਸ ਦਾ ਪੱਲ੍ਹਾ ਫੜ ਲਿਆ ਸੀ। ਆਪ ਦੇ ਅੱਧੀ ਦਰਜ਼ਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਆਪ ਤੋਂ ਬਾਗ਼ੀ ਹੋ ਗਏ ਸਨ।ਇਸ ਤੋਂ ਪਹਿਲਾਂ 22 ਅਕਤੂਬਰ ਨੂੰ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣਾ ਅਸਤੀਫ਼ਾ ਵਾਪਸ ਲੈ ਲਿਆ ਸੀ।

Ropar Aam Aadmi Party MLA Amarjit Singh Sandoa Withdrawn Resignation ਆਪ ਦੇ ਬਾਗੀ ਵਿਧਾਇਕ ਮਾਰ ਰਹੇ ਨੇ ਡੱਡੂ ਟਪੂਸੀਆਂ , ਇੱਕ ਹੋਰ MLA ਨੇ ਮਾਰੀ ਦੂਜੀ ਪਾਰਟੀ 'ਚ ਟਪੂਸੀ ,ਲੋਕ ਵੀ ਦੁਖੀ

ਜੇਕਰ ਦੇਖਿਆ ਜਾਵੇਂ ਤਾਂ ਆਪ ਦੇ ਕਈ ਬਾਗੀਵਿਧਾਇਕ ਆਪਣੀ ਨਿੱਜੀ ਸਵਾਰਥਾਂ ਲਈ ਦੂਜੇ ਦਿਨ ਕਿਸੇ ਨਾ ਪਾਰਟੀ ਵਿੱਚ ਟਪੂਸੀਆਂ ਮਾਰ ਜਾਂਦੇ ਹਨ ਤਾਂ ਜਿਨ੍ਹਾਂ ਲੋਕਾਂ ਨੇ ਇਨ੍ਹਾਂ ਵਿਧਾਇਕਾਂ ਨੂੰ ਵੋਟਾਂ ਪਾ ਕੇ ਵਿਧਾਨ ਸਭਾ ਭੇਜਿਆ ਹੈ ,ਉਨ੍ਹਾਂ ਦਾ ਕੀ ਕਸੂਰ ਹੋਵੇਗਾ ,ਇਹ ਸੋਚਣ ਦਾ ਵਿਸ਼ਾ ਹੈ। ਹੁਣ ਆਪ ਪਾਰਟੀ 'ਤੇ ਵੱਡੇ -ਵੱਡੇ ਇਲਜ਼ਾਮ ਲਗਾਉਣ ਵਾਲੇ ਸੰਦੋਆ ਕਾਂਗਰਸ ਤੋਂ ਮੁੜ ਆਪ 'ਚ ਜਾ ਰਹੇ ਹਨ ਤੇ ਸੰਦੋਆ 'ਤੇਇਲਜ਼ਾਮ  ਲਾਉਣ ਵਾਲੇ ਆਪ ਲੀਡਰ ਹੁਣ ਵਾਲੇ ਕਿਵੇਂ ਉਸਨੂੰ ਆਪ 'ਚ ਸ਼ਾਮਿਲ ਕਰਨਗੇ ?
--PTCNews

  • Share