ਮੁੱਖ ਖਬਰਾਂ

ਰੋਪੜ 'ਚ ਹੜ੍ਹ ਕਾਰਨ ਪ੍ਰਭਾਵਿਤ ਹੋਏ ਸਕੂਲੀ ਬੱਚਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਨਵੀਆਂ ਕਾਪੀਆਂ/ ਕਿਤਾਬਾਂ ਦੇਣ ਦਾ ਕੀਤਾ ਐਲਾਨ

By Jashan A -- August 23, 2019 2:08 pm -- Updated:Feb 15, 2021

ਰੋਪੜ 'ਚ ਹੜ੍ਹ ਕਾਰਨ ਪ੍ਰਭਾਵਿਤ ਹੋਏ ਸਕੂਲੀ ਬੱਚਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਨਵੀਆਂ ਕਾਪੀਆਂ/ ਕਿਤਾਬਾਂ ਦੇਣ ਦਾ ਕੀਤਾ ਐਲਾਨ,ਰੋਪੜ: ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਪਿਛਲੇ ਕਈ ਦਿਨਾਂ ਤੋਂ ਰੋਪੜ ਹਲਕੇ ਦੇ ਪਿੰਡ ਹੜ੍ਹ ਦੀ ਚਪੇਟ ਆ ਚੁੱਕੇ ਹਨ।ਰੋਪੜ 'ਚ ਜਿਥੇ ਨਜ਼ਰ ਪੈਂਦੀ ਹੈ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਜਿਸ ਦੌਰਾਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਲੋਕਾਂ ਦੇ ਘਰਾਂ 'ਚ ਪਾਣੀ ਵੜ੍ਹ ਜਾਣ ਕਾਰਨ ਜਿਥੇ ਲੋਕ ਛੱਤਾਂ 'ਤੇ ਰਹਿਣ ਲਈ ਮਜਬੂਰ ਹੋ ਰਹੇ ਹਨ, ਉਥੇ ਆਪਣਾ ਘਰ-ਬਾਰ ਛੱਡ ਕੇ ਜਾ ਰਹੇ ਹਨ। ਇਸ ਦਰਮਿਆਨ ਬੱਚਿਆਂ ਦੀ ਪੜਾਈ ਤੇ ਵੀ ਅਸਰ ਪੈ ਰਿਹਾ ਹੈ। ਘਰਾਂ ਵਿੱਚ ਪਾਣੀ ਵੜਨ ਨਾਲ ਬੱਚਿਆਂ ਦੀਆਂ ਕਿਤਾਬਾਂ/ਕਾਪੀਆਂ ਨਸ਼ਟ ਹੋ ਗਈਆਂ ਹਨ। ਅਜਿਹੇ 'ਚ ਉਹਨਾਂ ਦੇ ਸੁਨਹਿਰੀ ਭਵਿੱਖ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਬੱਚਿਆਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ।

ਹੋਰ ਪੜ੍ਹੋ: ਵੱਡੀ ਖਬਰ: ਪੰਜਾਬ ਦਾ ਇਹ ਨੌਜਵਾਨ ਅਮਰੀਕਾ 'ਚ ਬਣਿਆ 'ਕਮਿਸ਼ਨਰ', ਵਧਾਇਆ ਪੰਜਾਬੀਆਂ ਦਾ ਮਾਣ

ਇਸ ਸੰਬੰਧੀ ਸਾਬਕਾ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ਼ ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਨੂੰ ਨਵੀਆਂ ਕਾਪੀਆਂ/ ਕਿਤਾਬਾਂ ਦਾ ਸੈੱਟ ਸ੍ਰੋਮਣੀ ਅਕਾਲੀ ਦਲ ਵੱਲੋਂ ਦਿੱਤਾ ਜਾਵੇਗਾ।

sadਇਸ ਮੌਕੇ ਉਹਨਾਂ ਇਹ ਵੀ ਕਿਹਾ ਹੈ ਕਿ ਜਿਨ੍ਹਾਂ ਵੀ ਬੱਚਿਆਂ ਨੂੰ ਜ਼ਰੂਰਤ ਹੋਵੇ ਉਹ 9781409200, 9780482100, 9872464809 ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਆਪਣੀ ਜਾਣਕਾਰੀ ਦਰਜ਼ ਕਰਵਾ ਸਕਦੇ ਹਨ ਤੇ ਕਿਤਾਬਾਂ/ਕਾਪੀਆਂ ਉਨ੍ਹਾਂ ਨੂੰ ਘਰ ਜਾਂ ਸਕੂਲ ਵਿੱਚ ਪੁੱਜਦੀਆ ਕਰਾਂ ਦਿੱਤੀਆਂ ਜਾਣਗੀਆਂ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਰੋਪੜ ਜਿਲ੍ਹੇ 'ਚ ਹੜ੍ਹ ਨੇ ਕੋਹਰਾਮ ਮਚਾਇਆ ਹੋਇਆ ਹੈ, ਜਿਸ ਕਾਰਨ ਲੋਕਾਂ ਦੀ ਹਜ਼ਾਰਾਂ ਏਕੜ ਮੱਕੀ,ਝੋਨੇ ਅਤੇ ਹੋਰ ਫਸਲ ਤਬਾਹ ਹੋ ਗਈ ਹੈ।

-PTC News

  • Share