Tue, Apr 16, 2024
Whatsapp

ਰੋਪੜ ਨੇੜੇ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਡਿੱਗੀ ਕਾਰ, ਭੈਣ- ਭਰਾ ਦੀ ਮੌਤ

Written by  Shanker Badra -- February 15th 2020 07:56 PM
ਰੋਪੜ ਨੇੜੇ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਡਿੱਗੀ ਕਾਰ, ਭੈਣ- ਭਰਾ ਦੀ ਮੌਤ

ਰੋਪੜ ਨੇੜੇ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਡਿੱਗੀ ਕਾਰ, ਭੈਣ- ਭਰਾ ਦੀ ਮੌਤ

ਰੋਪੜ ਨੇੜੇ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਡਿੱਗੀ ਕਾਰ, ਭੈਣ- ਭਰਾ ਦੀ ਮੌਤ:ਰੂਪਨਗਰ : ਰੋਪੜ ਦੇ ਨਜ਼ਦੀਕ ਪਿੰਡ ਆਲੋਵਾਲ ਵਿਖੇ ਇੱਕ ਕਾਰ ਦੇ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ ਭੈਣ -ਭਰਾ  ਪਾਣੀ ਵਿੱਚ ਡੁੱਬ ਗਏ ਹਨ ਜਦ ਕਿ ਫੋਜੀ ਜਵਾਨ ਤੈਰ ਕੇ ਆਪਣੀ ਜਾਨ ਬਚਾ ਕੇ ਨਹਿਰ 'ਚੋ ਬਾਹਰ ਨਿਕਲਣ ਵਿੱਚ ਕਾਮਿਯਾਬ ਰਿਹਾ ਹੈ। ਇਸ ਕਾਰ ਵਿੱਚ ਇੱਕ ਮਹਿਲਾ ਸਮੇਤ ਤਿੰਨ ਜਾਣੇ ਸਵਾਰ ਸਨ। [caption id="attachment_389315" align="aligncenter" width="300"]Ropar Near Uncontrollable Car fell Canal,sister -Brother Death ਰੋਪੜ ਨੇੜੇ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਡਿੱਗੀ ਕਾਰ, ਭੈਣ- ਭਰਾ ਦੀ ਮੌਤ[/caption] ਇਸ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਆਪਣੀ ਜਾਨ ਬਚਾ ਕੇ ਨਹਿਰ 'ਚੋ ਬਾਹਰ ਨਿਕਲੇ ਫ਼ੌਜ ਦੇ ਜਵਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਰ ਚਲਾ ਰਿਹਾ ਸੀ,ਜਦ ਕਿ ਉਸਦੀ ਭੂਆ ਗੀਤਾ ਦੇਵੀ ਪਤਨੀ ਰਾਮ ਦਿਆਲ ਵਾਸੀ ਬੱਦੀ ਹਿਮਾਚਲ ਪ੍ਰਦੇਸ਼ ਉਸਦੇ ਨਾਲ ਬੈਠੀ ਸੀ ਤੇ ਉਸਦੇ ਪਿਤਾ ਹਰਬੰਸ ਸਿੰਘ ਕਾਰ ਦੀ ਪਿਛਲੀ ਸੀਟ 'ਤੇ ਬੇਠੇ ਸਨ। ਇਸ ਦੌਰਾਨ ਕਾਰ ਅਚਾਨਕ ਬੇਕਾਬੂ ਹੋ ਕੇ ਨਹਿਰ 'ਚ ਡਿੱਗ ਗਈ। [caption id="attachment_389316" align="aligncenter" width="300"]Ropar Near Uncontrollable Car fell Canal,sister -Brother Death ਰੋਪੜ ਨੇੜੇ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਡਿੱਗੀ ਕਾਰ, ਭੈਣ- ਭਰਾ ਦੀ ਮੌਤ[/caption] ਇਸ ਦੌਰਾਨ ਫ਼ੌਜੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਡੁੱਬਣ ਸਮੇ ਉਸਦੀ ਖਿੜਕੀ ਦਾ ਸ਼ੀਸ਼ਾ ਖੁੱਲ੍ਹਾ ਸੀ, ਜਿਸ ਦੇ ਚੱਲਦਿਆਂ ਉਹ ਬਾਹਰ ਨਿਕਲ ਆਇਆ ਤੇ ਉਸਨੇ ਆਪਣੀ ਭੂਆ ਗੀਤਾ ਦੇਵੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਹਾ ਕਿ ਪਹਿਲਾਂ ਉਹ ੳਸਦੇ ਭਰਾ ਨੂੰ ਬਾਹਰ ਕੱਢੇ। [caption id="attachment_389314" align="aligncenter" width="300"]Ropar Near Uncontrollable Car fell Canal,sister -Brother Death ਰੋਪੜ ਨੇੜੇ ਬੇਕਾਬੂ ਹੋ ਕੇ ਭਾਖੜਾ ਨਹਿਰ 'ਚ ਡਿੱਗੀ ਕਾਰ, ਭੈਣ- ਭਰਾ ਦੀ ਮੌਤ[/caption] ਇਸ ਦੌਰਾਨ ਕਾਰ ਪਾਣੀ ਦੇ ਤੇਜ਼ ਵਹਾਅ ਕਰਕੇ ਡੁੱਬ ਗਈ ਤੇ ਉਹ ਦੋਵਾਂ 'ਚੋ ਕਿਸੇ ਨੂੰ ਬਾਹਰ ਨਾਂ ਕੱਢ ਸਕਿਆ। ਇਸ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ 'ਚੋਂ ਬਾਹਰ ਕੱਢਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਭਾਖੜਾ ਨਹਿਰ 'ਚ ਡਿੱਗੀ ਕਾਰ ਨਾਲ ਵਾਪਰੇ ਹਾਸਦੇ 'ਚ ਲਾਪਤਾ ਹੋਏ ਭੈਣ -ਭਰਾਵਾਂ ਦੀਆਂ ਲਾਸ਼ਾਂ ਨੂੰ ਵੀ ਬਾਹਰ ਕੱਢ ਲਿਆ ਹੈ। -PTCNews


Top News view more...

Latest News view more...