Thu, Apr 25, 2024
Whatsapp

ਰੋਪੜ 'ਚ ਆਬਕਾਰੀ ਵਿਭਾਗ ਤੇ ਪੁਲਿਸ ਨੇ ਸ਼ਰਾਬ ਦੀਆਂ 175 ਪੇਟੀਆਂ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

Written by  Shanker Badra -- May 26th 2018 03:55 PM
ਰੋਪੜ 'ਚ ਆਬਕਾਰੀ ਵਿਭਾਗ ਤੇ ਪੁਲਿਸ ਨੇ ਸ਼ਰਾਬ ਦੀਆਂ 175 ਪੇਟੀਆਂ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

ਰੋਪੜ 'ਚ ਆਬਕਾਰੀ ਵਿਭਾਗ ਤੇ ਪੁਲਿਸ ਨੇ ਸ਼ਰਾਬ ਦੀਆਂ 175 ਪੇਟੀਆਂ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

ਰੋਪੜ 'ਚ ਆਬਕਾਰੀ ਵਿਭਾਗ ਤੇ ਪੁਲਿਸ ਨੇ ਸ਼ਰਾਬ ਦੀਆਂ 175 ਪੇਟੀਆਂ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ:ਨਸ਼ਾ ਤਸਕਰੀ ਨੂੰ ਰੋਕਣ ਲਈ ਰੋਪੜ ਦੇ ਆਬਕਾਰੀ ਵਿਭਾਗ ਤੇ ਪੁਲਿਸ ਨੇ ਚਲਾਈ ਗਈ ਮੁਹਿਮ ਦੇ ਤਹਿਤ ਨਾਕੇ ਦੌਰਾਨ 175 ਪੇਟੀਆਂ ਸ਼ਰਾਬ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇਹ ਸਾਰੀ ਸ਼ਰਾਬ ਚੰਡੀਗੜ ਮਾਰਕਾ ਹੈ,ਜੋ ਮਹਿੰਦਰਾ ਪਿਕਅਪ ਗੱਡੀ ਰਾਹੀਂ ਅੰਮ੍ਰਿਤਸਰ ਲਿਜਾਈ ਜਾ ਰਹੀ ਸੀ।ਉਨ੍ਹਾਂ ਨੇ ਦੱਸਿਆ ਕਿ ਪਕੜੇ ਜਾਣ ਵਾਲੇ ਵਿਅਕਤੀ ਵੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ।ਪਕੜੇ ਗਏ ਵਿਅਕਤੀਆਂ ਚ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਸੁਲਤਾਨਿਵੰਡ ਰੋਡ,ਦਲੀਪ ਕੁਮਾਰ ਪੁੱਤਰ ਘਨਸ਼ਾਮ ਵਾਸੀ ਦਸਮੇਸ਼ ਨਗਰ,ਵਿੱਕੀ ਸ਼ਰਮਾ ਪੁੱਤਰ ਮੁਲਖਰਾਜ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। -PTCNews


Top News view more...

Latest News view more...