Advertisment

ਰੋਪੜ ਪੁਲਿਸ ਨੇ ਗੈਂਗਸਟਰ ਰਿੰਦਾ ਗਿਰੋਹ ਦੇ ਸਾਥੀ ਯਾਦਵਿੰਦਰ ਉਰਫ਼ ਯਾਦੀ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

author-image
Shanker Badra
Updated On
New Update
ਰੋਪੜ ਪੁਲਿਸ ਨੇ ਗੈਂਗਸਟਰ ਰਿੰਦਾ ਗਿਰੋਹ ਦੇ ਸਾਥੀ ਯਾਦਵਿੰਦਰ ਉਰਫ਼ ਯਾਦੀ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
Advertisment
ਰੋਪੜ ਪੁਲਿਸ ਨੇ ਗੈਂਗਸਟਰ ਰਿੰਦਾ ਗਿਰੋਹ ਦੇ ਸਾਥੀ ਯਾਦਵਿੰਦਰ ਉਰਫ਼ ਯਾਦੀ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ:ਰੂਪਨਗਰ : ਰੋਪੜ ਪੁਲਿਸ ਨੇ ਅੱਜ ਗੈਂਗਸਟਰ ਰਿੰਦਾ ਗਿਰੋਹ ਦੇ ਨਿਸ਼ਾਨੇਬਾਜ਼ ਯਾਦਵਿੰਦਰ ਸਿੰਘ ਉਰਫ਼ ਯਾਦੀ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਯਾਦਵਿੰਦਰ ਯਾਦੀ ਪਿੰਡ ਝਿੰਜੜੀ ਸ਼੍ਰੀ ਅਨੰਦਪੁਰ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਇਸਦਾ ਨੰਦੇੜ (ਮਹਾਂਰਾਸ਼ਟਰ) ਦੇ ਰਿੰਦਾ ਗੈਂਗ ਨਾਲ ਸਬੰਧ ਹੈ।ਇਸ ਖ਼ਿਲਾਫ਼ 6 ਮਾਮਲੇ ਦਰਜ ਕੀਤੇ ਗਏ ਹਨ,ਜਿਸ ਵਿਚ ਕਤਲ ਦੇ ਦੋ ਮਾਮਲੇ ਵੀ ਦਰਜ ਹਨ। Ropar police gangster Rinda Gang Companion Yadvinder Yaddi weapons Including Arrested ਰੋਪੜ ਪੁਲਿਸ ਨੇ ਗੈਂਗਸਟਰ ਰਿੰਦਾ ਗਿਰੋਹ ਦੇ ਸਾਥੀ ਯਾਦਵਿੰਦਰ ਉਰਫ਼ ਯਾਦੀ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ ਇਸ ਸਬੰਧੀ ਰੂਪਨਗਰ ਦੇ ਐੱਸਐੱਸਪੀ ਸਵਪਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੀਆਈ ਰੋਪੜ -1 ਦੇ ਇੰਸਪੈਕਟਰ ਦੀਪਇੰਦਰ ਸਿੰਘ ਦੀ ਟੀਮ ਵੱਲੋਂ ਅੱਜ ਸਵੇਰੇ ਯਾਦਵਿੰਦਰ ਉਰਫ਼ ਯਾਦੀ ਨੂੰ ਘਨੌਲੀ ਰੇਲਵੇ ਸਟੇਸ਼ਨ ਦੇ ਕੋਲੋਂ ਕੱਚੇ ਰਸਤੋਂ ਤੋਂ ਗ੍ਰਿਫਤਾਰ ਕੀਤਾ ਹੈ ਜੋ ਕਿ ਰੇਲ ਗੱਡੀ ਰਾਹੀਂ ਇੱਥੇ ਪੁੱਜਿਆ ਸੀ। ਇਸ ਦੌਰਾਨ ਪੁਲਿਸ ਨੇ ਯਾਦਵਿੰਦਰ ਉਰਫ਼ ਯਾਦੀ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਹਨ।
Advertisment
Ropar police gangster Rinda Gang Companion Yadvinder Yaddi weapons Including Arrested ਰੋਪੜ ਪੁਲਿਸ ਨੇ ਗੈਂਗਸਟਰ ਰਿੰਦਾ ਗਿਰੋਹ ਦੇ ਸਾਥੀ ਯਾਦਵਿੰਦਰ ਉਰਫ਼ ਯਾਦੀ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ ਐੱਸਐੱਸਪੀ ਨੇ ਦੱਸਿਆ ਕਿ ਯਾਦਵਿੰਦਰ ਇੱਕ ਮਾਹਿਰ ਨਿਸ਼ਾਨੇਬਾਜ਼ ਮੰਨਿਆ ਜਾਂਦਾ ਹੈ। ਜਿਸ ਖ਼ਿਲਾਫ਼ 2 ਕਤਲ, ਐਕਸਟੋਰਸ਼ਨ ਅਤੇ ਕਤਲ ਕਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਦਰਜ ਹਨ।ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਦਾ ਹੈ ਕਿ ਮੋਗਾ ਦੇ ਲੱਕੀ ਅਤੇ ਸੁੱਖਪ੍ਰੀਤ ਬੁੱਢਾ ਨੇ ਯਾਦਵਿੰਦਰ ਨੂੰ ਉੱਤਰ ਪ੍ਰਦੇਸ਼ ਤੋਂ ਜ਼ਬਤ ਕੀਤੇ ਹਥਿਆਰਾਂ ਦੀ ਵਿਵਸਥਾ ਕਰਨ ਵਿਚ ਮਦਦ ਕੀਤੀ ਸੀ। ਪੁਲਿਸ ਇਨ੍ਹਾਂ ਹਥਿਆਰਾਂ ਦੇ ਸਰੋਤ ਲੱਭਣ ਲਈ ਮੇਰਠ (ਯੂਪੀ) ਦੇ ਸੰਪਰਕ 'ਚ ਹੈ। Ropar police gangster Rinda Gang Companion Yadvinder Yaddi weapons Including Arrested ਰੋਪੜ ਪੁਲਿਸ ਨੇ ਗੈਂਗਸਟਰ ਰਿੰਦਾ ਗਿਰੋਹ ਦੇ ਸਾਥੀ ਯਾਦਵਿੰਦਰ ਉਰਫ਼ ਯਾਦੀ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੋਟਕਪੂਰਾ ‘ਚ ਚਿੱਟੇ ਨੇ ਹੁਣ ਤੱਕ 8 ਘਰਾਂ ‘ਚ ਵਿਛਾਇਆ ਚਿੱਟਾ ਸੱਥਰ , ਅੱਜ ਇੱਕ ਹੋਰ ਨੌਜਵਾਨ ਦੀ ਮੌਤ ਉਨ੍ਹਾਂ ਦੱਸਿਆ ਕਿ ਯਾਦਵਿੰਦਰ ਆਪਣੇ ਸਾਥੀਆਂ ਨਾਲ ਬੱਦੀ ਅਤੇ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਦੇ ਉਦਯੋਗਿਤ ਖੇਤਰ ਵਿਚ ਸਰਗਰਮ ਸੀ ਅਤੇ ਉਨ੍ਹਾਂ ਦਾ ਨਿਸ਼ਾਨਾ ਸ਼ਰਾਬ ਦੇ ਠੇਕੇਦਾਰਾਂ, ਟੋਲ ਪਲਾਜ਼ਾ ਅਤੇ ਮੈਟਲ ਕਬਾੜੀਏ ਸਨ।ਐਸਐਸਪੀ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਇਸ ਗੈਂਗ ਦੇ ਵਿਦੇਸ਼ਾਂ ਵਿਚ ਵੀ ਹਮਾਇਤੀ ਹਨ ਅਤੇ ਗਿਰੋਹ ਦੇ ਮੈਂਬਰਾਂ ਵਿਚਕਾਰ ਸੰਪਰਕ ਦੁਬਈ ਤੋਂ ਕੀਤਾ ਜਾ ਰਿਹਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment