Thu, Apr 25, 2024
Whatsapp

ਰੋਪੜ ਪੁਲਿਸ ਦਾ ਕਾਰਨਾਮਾ , ਕੁੜੀ ਨੂੰ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੀਤਾ ਅਣਮਨੁੱਖੀ ਤਸ਼ੱਦਦ ,ਡਾਕਟਰ ਵੀ ਫਸੇ

Written by  Shanker Badra -- February 04th 2019 08:03 PM
ਰੋਪੜ ਪੁਲਿਸ ਦਾ ਕਾਰਨਾਮਾ , ਕੁੜੀ ਨੂੰ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੀਤਾ ਅਣਮਨੁੱਖੀ ਤਸ਼ੱਦਦ ,ਡਾਕਟਰ ਵੀ ਫਸੇ

ਰੋਪੜ ਪੁਲਿਸ ਦਾ ਕਾਰਨਾਮਾ , ਕੁੜੀ ਨੂੰ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੀਤਾ ਅਣਮਨੁੱਖੀ ਤਸ਼ੱਦਦ ,ਡਾਕਟਰ ਵੀ ਫਸੇ

ਰੋਪੜ ਪੁਲਿਸ ਦਾ ਕਾਰਨਾਮਾ , ਕੁੜੀ ਨੂੰ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੀਤਾ ਅਣਮਨੁੱਖੀ ਤਸ਼ੱਦਦ ,ਡਾਕਟਰ ਵੀ ਫਸੇ:ਰੋਪੜ : ਰੋਪੜ 'ਚ ਇੱਕ ਕੁੜੀ ਨੂੰ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਨਾਲ ਰੋਪੜ ਪੁਲਿਸ ਦੀ ਪੋਲ ਖੁੱਲ੍ਹ ਗਈ ਹੈ ਅਤੇ ਰੋਪੜ ਪੁਲਿਸ ਦੇ ਇਸ ਕਾਰਨਾਮੇ 'ਤੇ ਕਈ ਸਵਾਲ ਉੱਠ ਰਹੇ ਹਨ।ਜ਼ਿਕਰਯੋਗ ਹੈ ਕਿ ਉਕਤ ਲੜਕੀ ਪਿਆਰਾ ਸਿੰਘ ਕਲੋਨੀ ਦੇ ਇੱਕ ਵਕੀਲ ਦੇ ਘਰ ਸਫ਼ਾਈ ਦਾ ਕੰਮ ਕਰਦੀ ਸੀ ਅਤੇ 15 ਜਨਵਰੀ ਨੂੰ ਵਕੀਲ ਪਰਿਵਾਰ ਸਮੇਤ ਘਰੋਂ ਬਾਹਰ ਗਏ ਸਨ।ਉਨ੍ਹਾਂ ਨੇ 20 ਜਨਵਰੀ ਨੂੰ ਪੁਲਿਸ ਕੋਲ ਘਰੋਂ ਗਹਿਣੇ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕੁੜੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। [caption id="attachment_251126" align="aligncenter" width="300"]Ropar Police Girl Illegal custody Inhuman torture ਰੋਪੜ ਪੁਲਿਸ ਦਾ ਕਾਰਨਾਮਾ , ਕੁੜੀ ਨੂੰ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੀਤਾ ਅਣਮਨੁੱਖੀ ਤਸ਼ੱਦਦ ,ਡਾਕਟਰ ਵੀ ਫਸੇ[/caption] ਇਸ ਦੌਰਾਨ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੇ ਇਲਜ਼ਾਮ ਲਗਾਏ ਸਨ ਕਿ ਪੁਲਿਸ ਨੇ ਲੜਕੀ ਨੂੰ 4 ਦਿਨ ਨਾਜਾਇਜ਼ ਹਿਰਾਸਤ 'ਚ ਰੱਖਿਆ ਹੈ ਅਤੇ ਅਣਮਨੁੱਖੀ ਤਸ਼ੱਦਦ ਕੀਤਾ ਹੈ।ਜਦੋਂ ਲੜਕੀ ਦੀ ਕੋਈ ਉੱਘ ਸੁੱਘ ਨਾ ਨਿਕਲੀ ਤਾਂ ਪਰਿਵਾਰ ਵਾਲਿਆਂ ਨੇ ਹਫ਼ਤੇ ਤੋਂ ਬਾਅਦ ਪੁਲਿਸ ਥਾਣੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਮਗਰੋਂ ਇਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਲੜਕੀ ਨੂੰ 29 ਦਸੰਬਰ ਅਤੇ ਫ਼ਿਰ 30 ਦਸੰਬਰ ਨੂੰ ਅਦਾਲਤ 'ਚ ਪੇਸ਼ ਕੀਤਾ ,ਜਿਥੇ ਅਦਾਲਤ ਨੇ ਕੁੱਝ ਗਹਿਣਿਆਂ ਦੀ ਬਰਾਮਦੀ ਵੀ ਦਿਖਾਈ ਹੈ ਪਰ ਕੁੜੀ ਨੇ ਅਦਾਲਤ ਵਿੱਚ ਗਹਿਣੇ ਨਾ ਚੋਰੀ ਕਰਨ ਦੀ ਗੱਲ ਵੀ ਕਹੀ।ਇਸ ਦੌਰਾਨ ਕੁੜੀ ਨੇ ਅਦਾਲਤ ਵਿੱਚ ਲਿਖਤੀ ਬਿਆਨ ਦਿੱਤਾ ਕਿ ਪੁਲਿਸ ਨੇ ਵਕੀਲ ਦੇ ਘਰੋਂ ਸੋਨੇ ਦੇ ਗਹਿਣੇ ਦੀ ਚੋਰੀ ਜਬਰੀ ਮੰਨਣ ਲਈ ਦਬਾਅ ਪਾਇਆ ਸੀ ਅਤੇ ਪੁਲਿਸ ਮੁਲਾਜ਼ਮਾਂ ਨੇ ਉਸ ਨਾਲ ਤਸ਼ੱਦਦ ਕੀਤਾ ਹੈ। [caption id="attachment_251124" align="aligncenter" width="300"]Ropar Police Girl Illegal custody Inhuman torture ਰੋਪੜ ਪੁਲਿਸ ਦਾ ਕਾਰਨਾਮਾ , ਕੁੜੀ ਨੂੰ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੀਤਾ ਅਣਮਨੁੱਖੀ ਤਸ਼ੱਦਦ ,ਡਾਕਟਰ ਵੀ ਫਸੇ[/caption] ਇਸ ਤੋਂ ਬਾਅਦ 31 ਜਨਵਰੀ ਨੂੰ ਅਦਾਲਤ ਨੇ ਪੁਲਿਸ ਰਿਮਾਂਡ 'ਚ ਹੋਰ ਵਾਧਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਨਾਲ ਹੀ ਤਿੰਨ ਡਾਕਟਰਾਂ ਦੇ ਬੋਰਡ ਕੋਲੋਂ ਮੈਡੀਕਲ ਕਰਾਉਣ ਦੇ ਹੁਕਮਾਂ ਨਾਲ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਸੀ ਪਰ ਤਿੰਨ ਡਾਕਟਰਾਂ ਦੇ ਬੋਰਡ ਦੀ ਮੈਡੀਕਲ ਰਿਪੋਰਟ ਤੋਂ ਸੰਤੁਸ਼ਟ ਨਾ ਹੁੰਦਿਆਂ ਜੁਡੀਸ਼ੀਅਲ ਮਜਿਸਟਰੇਟ ਰੋਬਿਨਾ ਜੋਸ਼ਨ ਨੇ ਇਹ ਰਿਪੋਰਟ ਰੱਦ ਕਰਕੇ ਹੋਰ ਨਵੇਂ 5 ਡਾਕਟਰਾਂ ਦੇ ਬੋਰਡ ਕੋਲੋਂ ਖ਼ੁਦ ਮੈਡੀਕਲ ਕਰਵਾਇਆ।ਇਹ ਮੈਡੀਕਲ ਇੱਕ ਜੱਜ ਨੇ ਖ਼ੁਦ ਹਸਪਤਾਲ ਪੁੱਜ ਕੇ ਆਪਣੀ ਨਿਗਰਾਨੀ ਹੇਠ 5 ਡਾਕਟਰਾਂ ਦੇ ਬੋਰਡ ਕੋਲੋਂ ਕਰਵਾਇਆ ਹੈ। [caption id="attachment_251125" align="aligncenter" width="300"]Ropar Police Girl Illegal custody Inhuman torture ਰੋਪੜ ਪੁਲਿਸ ਦਾ ਕਾਰਨਾਮਾ , ਕੁੜੀ ਨੂੰ ਨਾਜਾਇਜ਼ ਹਿਰਾਸਤ 'ਚ ਰੱਖ ਕੇ ਕੀਤਾ ਅਣਮਨੁੱਖੀ ਤਸ਼ੱਦਦ ,ਡਾਕਟਰ ਵੀ ਫਸੇ[/caption] ਇਸ ਮੈਡੀਕਲ ਰਿਪੋਰਟ ਵਿੱਚ ਡਾਕਟਰਾਂ ਨੇ ਲੜਕੀ ਦੀ ਕੁੱਟਮਾਰ ਦੀ ਪੁਸ਼ਟੀ ਕੀਤੀ ਹੈ।ਸੂਤਰਾਂ ਅਨੁਸਾਰ ਨਵੀਂ ਮੈਡੀਕਲ ਰਿਪੋਰਟ ਵਿਚ ਡਾਕਟਰਾਂ ਨੇ 22 ਸਾਲਾਂ ਨੌਕਰਾਣੀ ਦੇ ਪੈਰਾਂ ਦੀਆਂ ਤਲੀਆਂ, ਲੱਤਾਂ 'ਤੇ ਸੱਟਾਂ ਦੇ ਨਿਸ਼ਾਨਾਂ ਨਾਲ ਕੁੱਟਮਾਰ ਦੀ ਪੁਸ਼ਟੀ ਕੀਤੀ ਹੈ। -PTCNews


Top News view more...

Latest News view more...