Sat, Apr 20, 2024
Whatsapp

ਰੋਪੜ ਦੀਆਂ ਇਹਨਾਂ ਖਿਡਾਰਨਾਂ ਨੇ ਕਤਰ 'ਚ ਗੱਡੇ ਜਿੱਤ ਦੇ ਝੰਡੇ, ਸ਼ੂਟਿੰਗ ਖੇਡ 'ਚ ਹਾਸਲ ਕੀਤੇ ਮੈਡਲ

Written by  Jashan A -- November 15th 2019 01:53 PM
ਰੋਪੜ ਦੀਆਂ ਇਹਨਾਂ ਖਿਡਾਰਨਾਂ ਨੇ ਕਤਰ 'ਚ ਗੱਡੇ ਜਿੱਤ ਦੇ ਝੰਡੇ, ਸ਼ੂਟਿੰਗ ਖੇਡ 'ਚ ਹਾਸਲ ਕੀਤੇ ਮੈਡਲ

ਰੋਪੜ ਦੀਆਂ ਇਹਨਾਂ ਖਿਡਾਰਨਾਂ ਨੇ ਕਤਰ 'ਚ ਗੱਡੇ ਜਿੱਤ ਦੇ ਝੰਡੇ, ਸ਼ੂਟਿੰਗ ਖੇਡ 'ਚ ਹਾਸਲ ਕੀਤੇ ਮੈਡਲ

ਰੋਪੜ ਦੀਆਂ ਇਹਨਾਂ ਖਿਡਾਰਨਾਂ ਨੇ ਕਤਰ 'ਚ ਗੱਡੇ ਜਿੱਤ ਦੇ ਝੰਡੇ, ਸ਼ੂਟਿੰਗ ਖੇਡ 'ਚ ਹਾਸਲ ਕੀਤੇ ਮੈਡਲ,ਰੋਪੜ: ਰੋਪੜ ਦੀਆਂ ਦੋ ਲੜਕੀਆਂ ਨੇ ਸ਼ੂਟਿੰਗ ਦੀ ਖੇਡ 'ਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਪਿਛਲੇ ਦਿਨੀਂ ਕਤਰ 'ਚ ਹੋਈ 14ਵੀ ਏਸ਼ੀਅਨ ਸ਼ੂਟਿੰਗ ਚੈਪੀਅਨਸ਼ਿਪ 'ਚ ਇਹਨਾਂ ਖਿਡਾਰਨਾਂ ਨੇ ਮੈਡਲ ਜਿੱਤ ਕੇ ਪੰਜਾਬ ਅਤੇ ਮਾਪਿਆਂ ਦਾ ਨਾਮ ਦੁਨੀਆ ਭਰ 'ਚ ਰੌਸ਼ਨ ਕਰ ਦਿੱਤਾ ਹੈ। Roparਇਹਨਾਂ ਦੋਹਾਂ ਖਿਡਾਰਨਾਂ ਵਿੱਚੋਂ ਖਿਡਾਰਨ ਜੈਸਮੀਨ ਕੋਰ ਨੇ 10 ਮੀਟਰ ਏਅਰ ਰਾਈਫਲ ਯੂਥ ਸੀਨੀਅਰ ਕੈਟਾਗਰੀ ਵਿੱਚ ਗੋਲਡ ਮੈਡਲ ਜਿੱਤਿਆ ਜਦ ਕਿ ਖ਼ੁਸ਼ੀ ਸੈਣੀ ਨੇ 10 ਮੀਟਰ ਏਅਰ ਰਾਈਫਲ ਜੂਨੀਅਰ ਕੈਟਾਗਰੀ ਵਿੱਚ ਕਾਂਸੀ ਦਾ ਮੈਡਲ ਹਾਸਲ ਕਰ ਇਹ ਸਾਬਤ ਕਰ ਦਿੱਤਾ ਕਿ ਉਹ ਲੜਕਿਆਂ ਤੋਂ ਘੱਟ ਨਹੀਂ ਹਨ। ਹੋਰ ਪੜ੍ਹੋ: ਕੈਨੇਡਾ 'ਚ ਪੰਜਾਬ ਦੇ ਕਿਸਾਨ ਨੇ ਕਰਵਾਈ ਬੱਲੇ-ਬੱਲੇ, ਰਚਿਆ ਇਤਿਹਾਸ, ਪੜ੍ਹੋ ਪੂਰੀ ਖਬਰ Roparਉਧਰ ਰੋਪੜ ਵਾਸੀਆਂ ਵਲੋਂ ਦੋਹਾਂ ਖਿਡਾਰਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਸ਼ਹਿਰ 'ਚ ਵਿਕਟਰੀ ਮਾਰਚ ਵੀ ਕੱਢਿਆ ਗਿਆ।ਇਹਨਾਂ ਖਿਡਾਰਨਾਂ, ਮਾਪਿਆਂ ਤੇ ਸਥਾਨਕ ਲੋਕਾਂ ਨੂੰ ਦੋਹਾਂ ਦੀ ਸਫਲਤਾ 'ਤੇ ਮਾਣ ਹੈ ਤੇ ਇਹ ਬਾਕੀ ਲੜਕੀਆ ਨੂੰ ਵੀ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੇ ਪ੍ਰੇਰਿਤ ਕਰ ਰਹੇ ਹਨ। Roparਜਿੱਤ ਦੇ ਝੰਡੇ ਗੱਡ ਕੇ ਭਾਰਤ ਦਾ ਨਾਮ ਰੋਸ਼ਨ ਕਰ ਭਾਰਤ ਪਹੁੰਚਣ ਤੇ ਭਾਵੇਂ ਕਿ ਸਕੂਲ ਦੇ ਅਧਿਆਪਕਾ,ਕੋਚਾਂ ਅਤੇ ਸਥਾਨਕ ਲੋਕਾਂ ਨੇ ਵੀ ਇਨਾ ਖਿਡਾਰਨਾਂ ਦਾ ਪਲਕਾਂ ਵਿਛਾ ਕੇ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਪਰ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਇਹਨਾਂ ਖਿਡਾਰਨਾਂ ਦੀ ਹੋਂਸਲਾ ਅਫਜਾਈ ਕਰਨ ਤੇ ਸਵਾਗਤ ਕਰਨ ਦੇ ਲਈ ਕਿਧਰੇ ਨਜ਼ਰ ਨਹੀਂ ਆਏ। -PTC News


Top News view more...

Latest News view more...