Thu, Apr 25, 2024
Whatsapp

ਲੋਕ ਸਭਾ ਚੋਣਾਂ 2019: ਰੋਪੜ ਤੇ ਜਲੰਧਰ 'ਚ EVM ਮਸ਼ੀਨਾਂ 'ਚ ਖ਼ਰਾਬੀ, ਵੋਟਿੰਗ ਪ੍ਰੀਕਿਰਿਆ ਰੁਕੀ

Written by  Jashan A -- May 19th 2019 07:56 AM -- Updated: May 19th 2019 09:00 AM
ਲੋਕ ਸਭਾ ਚੋਣਾਂ 2019: ਰੋਪੜ ਤੇ ਜਲੰਧਰ 'ਚ EVM ਮਸ਼ੀਨਾਂ 'ਚ ਖ਼ਰਾਬੀ, ਵੋਟਿੰਗ ਪ੍ਰੀਕਿਰਿਆ ਰੁਕੀ

ਲੋਕ ਸਭਾ ਚੋਣਾਂ 2019: ਰੋਪੜ ਤੇ ਜਲੰਧਰ 'ਚ EVM ਮਸ਼ੀਨਾਂ 'ਚ ਖ਼ਰਾਬੀ, ਵੋਟਿੰਗ ਪ੍ਰੀਕਿਰਿਆ ਰੁਕੀ

ਲੋਕ ਸਭਾ ਚੋਣਾਂ 2019: ਰੋਪੜ ਤੇ ਜਲੰਧਰ 'ਚ EVM ਮਸ਼ੀਨਾਂ 'ਚ ਖ਼ਰਾਬੀ, ਵੋਟਿੰਗ ਪ੍ਰੀਕਿਰਿਆ ਰੁਕੀ,ਜਲੰਧਰ: ਲੋਕ ਸਭਾ ਚੋਣਾਂ ਦੇ ਅੰਤਿਮ ਅਤੇ 7ਵੇਂ ਪੜਾਅ ਲਈ ਪੰਜਾਬ ਸਮੇਤ 7 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਜਿਸ ਦੌਰਾਨ ਉਮੀਦਵਾਰਾਂ 'ਚ ਕਾਫੀ ਉਤਸੁਕਤਾ ਦਿਖਾਈ ਜਾ ਰਹੀ ਹੈ। ਪਰ ਉਥੇ ਹੀ ਕਈ ਪੰਜਾਬ 'ਚ ਕਈ ਥਾਈਂ ਪੋਲਿੰਗ ਬੂਥਾਂ 'ਤੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਰਹੀ ਹੈ। ਤਾਜ਼ਾ ਮਾਮਲਾ ਰੋਪੜ ਦੇ 151 ਨੰਬਰ ਬੂਥ ਤੋਂ ਸਾਹਮਣੇ ਆਇਆ ਹੈ, ਜਿਥੇ ਮਸ਼ੀਨ ਚ ਖ਼ਰਾਬੀ ਹੋਣ ਕਾਰਨ ਵੋਟਿੰਗ ਰੁਕ ਗਈ ਹੈ। ਉਥੇ ਹੀ ਦੂਸਰਾ ਮਾਮਲਾ ਜਲੰਧਰ ਦੇ ਪਿੰਡ ਧੀਨਾ ਦੇ ਬੂਥ ਨੰਬਰ 134 ਤੋਂ ਸਾਹਮਣੇ ਆਇਆ ਹੈ, ਜਿਥੇ EVM ਮਸ਼ੀਨ ਖਰਾਬ ਹੋਣ ਖਰਾਬ ਕਾਰਨ ਵੋਟਿੰਗ ਪ੍ਰੀਕਿਰਿਆ ਰੁਕ ਗਈ ਹੈ। ਜਿਸ ਦੌਰਾਨ ਵੋਟਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ 7ਵੇਂ ਪੜਾਅ ਦੀਆਂ 59ਸੀਟਾਂ 'ਚ ਉਤਰ ਪ੍ਰਦੇਸ਼-13ਚੰਡੀਗੜ੍ਹ- 1,ਮੱਧ ਪ੍ਰਦੇਸ਼- 8,ਝਾਰਖੰਡ- 3,ਬਿਹਾਰ- 8,ਹਿਮਾਚਲ- 4 ,ਪੱਛਮੀ ਬੰਗਾਲ- 9 ਅਤੇ ਪੰਜਾਬ ਦੀਆਂ- 13 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। [caption id="attachment_296977" align="aligncenter" width="300"]evm ਲੋਕ ਸਭਾ ਚੋਣਾਂ 2019: ਰੋਪੜ ਤੇ ਜਲੰਧਰ 'ਚ EVM ਮਸ਼ੀਨਾਂ 'ਚ ਖ਼ਰਾਬੀ, ਵੋਟਿੰਗ ਪ੍ਰੀਕਿਰਿਆ ਰੁਕੀ[/caption] ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ੍ਹ 278 ਉਮੀਦਵਾਰ ਚੋਣ ਮੈਦਾਨ 'ਚ ਹਨ ,ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਪੰਜਾਬ ਦੇ 2,07,92,674 ਵੋਟਰ ਕਰ ਰਹੇ ਹਨ। ਇਨ੍ਹਾਂ ਵੋਟਰਾਂ ਵਿਚ ਪੁਰਸ਼ ਵੋਟਰ 1,10,59,828 ਮਹਿਲਾ ਵੋਟਰ 98,32,286 ਅਤੇ ਥਰਡ ਜੈਂਡਰ ਦੇ 560 ਵੋਟਰ ਹਨ।ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। -PTC News


Top News view more...

Latest News view more...