ਗੈਂਗਸਟਰ ਦਿਲਪ੍ਰੀਤ ਬਾਬੇ ਦੀ ਰੋਪੜ ਜੇਲ੍ਹ ‘ਚ ਹੋਈ ਲੜਾਈ !

Jail

ਗੈਂਗਸਟਰ ਦਿਲਪ੍ਰੀਤ ਬਾਬੇ ਦੀ ਰੋਪੜ ਜੇਲ੍ਹ ‘ਚ ਹੋਈ ਲੜਾਈ !,ਰੋਪੜ: ਰੋਪੜ ਜੇਲ੍ਹ ‘ਚ ਕੈਦੀਆਂ ਵਿਚਾਲੇ ਭਿਆਨਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਗੈਂਗਸਟਰ ਦਿਲਪ੍ਰੀਤ ਬਾਬੇ ਦੀ ਲੜਾਈ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦਿਲਪ੍ਰੀਤ ਬਾਬੇ ਤੇ ਰੰਮੀ ਨੇ ਕੈਦੀ ਅੰਕੁਰ ਨੂੰ ਕੁੱਟ ਦਿੱਤਾ ਹੈ।

Jailਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ਼ ਲਈ ਨੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਅੰਕੁਰ ਦਾ ਕਹਿਣਾ ਹੈ ਕਿ ਰੰਮੀ ਨੇ ਮੇਰੇ ਢਿੱਡ ‘ਚ ਸੂਆ ਮਾਰਿਆ ਹੈ।

ਹੋਰ ਪੜ੍ਹੋ: ਦਿੱਲੀ ਕਮੇਟੀ ਨੇ ਮਨਜੀਤ ਸਿੰਘ ਜੀ.ਕੇ. ‘ਤੇ ਹੋਏ ਹਮਲੇ ‘ਚ ਸਿੱਖ ਫੌਰ ਜਸਟਿਸ ਨੂੰ ਠਹਿਰਾਇਆ ਦੋਸ਼ੀ

Jailਫਿਲਹਾਲ ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ। ਪਰ ਅਜਿਹਾ ਪਹਿਲਾਂ ਮਾਮਲਾ ਨਹੀਂ ਜਦੋਂ ਜੇਲ੍ਹਾਂ ‘ਚ ਇਸ ਤਰ੍ਹਾਂ ਦੀ ਲੜਾਈ ਦੇਖਣ ਨੂੰ ਮਿਲੀ ਹੋਵੇ ਤੇ ਅਜਿਹੀਆਂ ਘਟਨਾਵਾਂ ਜੇਲ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰਦੀਆਂ ਹਨ।

-PTC News