ਹੋਰ ਖਬਰਾਂ

ਰੋਪੜ ਜੇਲ੍ਹ ਦੀ ਖੁੱਲ੍ਹੀ ਪੋਲ, ਕੈਦੀ ਨੇ ਜੇਲ੍ਹ ਅੰਦਰੋਂ ਵਾਇਰਲ ਕੀਤੀ ਵੀਡੀਓ

By Jashan A -- January 05, 2020 4:04 pm

ਰੋਪੜ ਜੇਲ੍ਹ ਦੀ ਖੁੱਲ੍ਹੀ ਪੋਲ, ਕੈਦੀ ਨੇ ਜੇਲ੍ਹ ਅੰਦਰੋਂ ਵਾਇਰਲ ਕੀਤੀ ਵੀਡੀਓ,ਰੋਪੜ ਜੇਲ੍ਹ 'ਚੋਂ ਲਾਈਵ ਹੋ ਕੇ ਕੈਦੀ ਨੇ ਜੇਲ੍ਹ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ। ਇਕ ਕੈਦੀ ਦੀ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਉਸ ਨੇ ਜੇਲ ਅਧਿਕਾਰੀਆਂ 'ਤੇ ਤੰਗ ਪ੍ਰੇਸ਼ਾਨ ਦੇ ਦੋਸ਼ ਲਗਾਏ ਹਨ।

ਕੈਦੀ ਨੇ ਦੋਸ਼ ਲਗਾਉਂਦੇ ਕਿਹਾ ਕਿ ਜੇਲ ਸੁਪਰਡੈਂਟ ਅਤੇ ਜੇਲ ਦੇ ਅਧਿਕਾਰੀ ਉਸ ਨੂੰ ਜਬਰਨ ਜੇਲ ਦੇ ਅੰਦਰ ਨਸ਼ਾ ਤਸਕਰੀ ਅਤੇ ਮੋਬਾਇਲ ਵੇਚਣ ਲਈ ਮਜਬੂਰ ਕਰ ਰਹੇ ਹਨ।

ਹੋਰ ਪੜ੍ਹੋ: ਲੜਕੀਆਂ ਨਾਲ ਜਬਰ-ਜਨਾਹ ਕਰ ਬਣਾਉਂਦੇ ਸਨ ਵੀਡੀਓ, ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਚਾੜਿਆ ਕੁਟਾਪਾ

ਵੀਡੀਓ ਵਾਇਰਲ ਹੋਣ ਤੋਂ ਬਾਅਦ ਰੂਪਨਗਰ ਜੇਲ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਾਲਾਂਕਿ ਇਹ ਵੀਡੀਓ ਕਿਹੜੇ ਸਮੇਂ ਦੀ ਹੈ, ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਹੈ ਪਰ ਵੀਡੀਓ ਨੇ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ Subscribe ਕਰੋ:

-PTC News

 

 

  • Share