Sat, Apr 20, 2024
Whatsapp

ਰੋਪੜ ਪੁਲਿਸ ਵੱਲੋਂ ਖ਼ਤਰਨਾਕ ਗੈਂਗਸਟਰ ਗ੍ਰਿਫਤਾਰ, 20 ਤੋਂ ਵੱਧ ਕਰ ਚੁੱਕਾ ਹੈ ਕਤਲ !

Written by  Jashan A -- October 11th 2019 04:56 PM
ਰੋਪੜ ਪੁਲਿਸ ਵੱਲੋਂ ਖ਼ਤਰਨਾਕ ਗੈਂਗਸਟਰ ਗ੍ਰਿਫਤਾਰ, 20 ਤੋਂ ਵੱਧ ਕਰ ਚੁੱਕਾ ਹੈ ਕਤਲ !

ਰੋਪੜ ਪੁਲਿਸ ਵੱਲੋਂ ਖ਼ਤਰਨਾਕ ਗੈਂਗਸਟਰ ਗ੍ਰਿਫਤਾਰ, 20 ਤੋਂ ਵੱਧ ਕਰ ਚੁੱਕਾ ਹੈ ਕਤਲ !

ਰੋਪੜ ਪੁਲਿਸ ਵੱਲੋਂ ਖ਼ਤਰਨਾਕ ਗੈਂਗਸਟਰ ਗ੍ਰਿਫਤਾਰ, 20 ਤੋਂ ਵੱਧ ਕਰ ਚੁੱਕਾ ਹੈ ਕਤਲ !,ਰੋਪੜ: ਰੋਪੜ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ,ਜਦੋਂ ਉਹਨਾਂ ਨੇ ਦਿੱਲੀ ਅਤੇ ਯੂ. ਪੀ. ਪੁਲਿਸ ਨੂੰ ਲੋੜੀਂਦਾ ਇਨਾਮੀ ਗੈਂਗਟਰ ਗ੍ਰਿਫਤਾਰ ਕੀਤਾ। ਫੜ੍ਹੇ ਗਏ ਗੈਂਗਸਟਰ ਦਾ ਨਾਮ ਪ੍ਰਕਾਸ਼ ਮਿਸ਼ਰਾ ਉਰਫ ਜੂਨਾ ਹੈ, ਜੋ ਕਾਫੀ ਖਤਰਨਾਕ ਗੈਂਗਸਟਰ ਹੈ ਅਤੇ ਉਸ 'ਤੇ ਕਈ ਕਤਲ ਦੇ ਕੇਸ ਦਰਜ ਹਨ। ਪੁਲਿਸ ਮੁਤਾਬਕ ਜੂਨਾ ਪੰਡਿਤ ਮਾਤਾ ਚਿੰਤਪੁਰਨੀ ਜੀ ਵਿਖੇ ਨਤਮਸਤਕ ਹੋਣ ਤੋਂ ਬਾਅਦ ਵਾਪਸ ਆ ਰਿਹਾ ਸੀ ਕਿ ਉਨਾਂ ਨੂੰ ਇਸ ਦੀ ਸੂਚਨਾ ਮਿਲ ਗਈ। ਜਿਸ ਤੋਂ ਬਾਅਦ ਰੋਪੜ ਸੀ.ਆਈ.ਏ ਸਟਾਫ ਦੀਆ ਟੀਮਾਂ ਨਾਲ ਇਸ ਗੈਂਗਸਟਰ ਦਾ ਮੁਕਾਬਲਾ ਹੋ ਗਿਆ। ਹੋਰ ਪੜ੍ਹੋ:UK ਦੇ ਲੋਕਾਂ ਨੇ ਨਿਗਲੇ ਕਈ ਜ਼ਿੰਦਾ ਬੈਕਟੀਰੀਆ, ਕਾਰਨ ਜਾਣ ਕੇ ਹੋ ਜਾਓਗੇ ਹੈਰਾਨ ਪੁਲਿਸ ਅਤੇ ਗੈਂਗਸਟਰ ਵਿਚਕਾਰ ਹੋਏ ਦਵੱਲੀ ਫਾਇਰਿੰਗ ਚ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਅਤੇ ਇਸ ਕੋਲੋ ਇੱਕ ਮੋਟਰਸਾਇਕਲ ਸਮੇਤ ਦੋ ਪਸਤੋਲਾਂ ਤੇ ਕਾਰਤੂਸ ਵੀ ਬਰਾਮਦ ਹੋਏ ਹਨ। ਦੱਸਣਯੋਗ ਹੈ ਕਿ ਬਦਮਾਸ਼ ਪ੍ਰਕਾਸ਼ ਮਿਸ਼ਰਾ ਉਰਫ ਜੂਨਾ 'ਤੇ ਪੁਲਸ ਨੇ ਇਕ ਲੱਖ ਦਾ ਇਨਾਮ ਵੀ ਰੱਖਿਆ ਸੀ। ਜੂਨਾ ਨੇ 15 ਸਾਲ ਦੀ ਉਮਰ ਵਿਚ ਪਹਿਲਾਂ ਅਪਰਾਧ ਕੀਤਾ ਸੀ ਅਤੇ 16 ਸਾਲ ਦੀ ਉਮਰ ਵਿਚ ਉਸ ਨੇ ਕਤਲ ਦੀ ਪਹਿਲੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। -PTC News


Top News view more...

Latest News view more...